24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸਨਮਤੀ ਵਿਮਲ ਜੈਨ ਪਬਲਿਕ ਸਕੂਲ ਦਾ ਜ਼ੋਨਲ ਐਥਲੈਟਿਕਸ ’ਚ ਦਬਦਬਾ, ਕੁੱਲ 31 ਮੈਡਲ ਜਿੱਤੇ

ਜਗਰਾਉਂ, 23 ਸਤੰਬਰ (ਵਿਨੋਦ ਕੁਮਾਰ)-ਪਿਛਲੇ ਦਿਨੀਂ ਕਲਗੀਧਰ ਖੇਡ ਸਟੇਡੀਅਮ ਕਮਾਲਪੁਰਾ ਵਿਖੇ ਆਯੋਜਿਤ ਹੋਈ ਜ਼ੋਨਲ ਐਥਲੈਟਿਕਸ ਮੀਟ ਵਿਚ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਿਕਾਰਡ ਮੈਡਲ ਆਪਣੇ ਨਾਮ ਕੀਤੇ। ਸਕੂਲ ਦੇ ਐਥਲੀਟਾਂ ਨੇ ਕ੍ਰਾਸ ਕੰਟਰੀ ਰੇਸ ਵਿੱਚ ਲੜਕੇ ਅਤੇ ਲੜਕੀਆਂ ਦੇ ਕੁੱਲ 6 ਵਿੱਚੋਂ 5 ਮੈਡਲਾਂ ’ਤੇ ਕਬਜ਼ਾ ਕੀਤਾ।

ਅਜੀਤ ਡੈਸਕ 24-09-2026
ਜਗਰਾਉਂ, 23 ਸਤੰਬਰ (ਵਿਨੋਦ ਕੁਮਾਰ)-ਪਿਛਲੇ ਦਿਨੀਂ ਕਲਗੀਧਰ ਖੇਡ ਸਟੇਡੀਅਮ ਕਮਾਲਪੁਰਾ ਵਿਖੇ ਆਯੋਜਿਤ ਹੋਈ ਜ਼ੋਨਲ ਐਥਲੈਟਿਕਸ ਮੀਟ ਵਿਚ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਿਕਾਰਡ ਮੈਡਲ ਆਪਣੇ ਨਾਮ ਕੀਤੇ। ਸਕੂਲ ਦੇ ਐਥਲੀਟਾਂ ਨੇ ਕ੍ਰਾਸ ਕੰਟਰੀ ਰੇਸ ਵਿੱਚ ਲੜਕੇ ਅਤੇ ਲੜਕੀਆਂ ਦੇ ਕੁੱਲ 6 ਵਿੱਚੋਂ 5 ਮੈਡਲਾਂ ’ਤੇ ਕਬਜ਼ਾ ਕੀਤਾ। ਇਸ ਵਿਚ ਲੜਕੀਆਂ (ਅੰਡਰ-19) ਨੇ ਪਹਿਲੀਆਂ ਤਿੰਨੋਂ ਪੁਜੀਸ਼ਨਾਂ ਹਾਸਲ ਕਰਕੇ ‘ਕਲੀਨ ਸਵੀਪ’ ਕੀਤਾ, ਜਦਕਿ ਲੜਕਿਆਂ ਨੇ 3 ਵਿੱਚੋਂ 2 ਮੈਡਲ ਜਿੱਤ ਕੇ ਕ੍ਰਾਸ ਕੰਟਰੀ ’ਚ ਆਪਣੀ ਝੰਡੀ ਗੱਡੀ। ਓਵਰਆਲ ਐਥਲੈਟਿਕਸ ਮੁਕਾਬਲਿਆਂ ਵਿੱਚ ਵੀ ਸਕੂਲ ਦਾ ਦਬਦਬਾ ਪੂਰੀ ਤਰ੍ਹਾਂ ਕਾਇਮ ਰਿਹਾ। ਲੜਕੀਆਂ ਦੀ ਟੀਮ ਨੇ 5 ਸੋਨੇ, 4 ਚਾਂਦੀ ਅਤੇ 3 ਤਾਂਬੇ ਦੇ ਤਗਮਿਆਂ ਨਾਲ ਕੁੱਲ 11 ਮੈਡਲ ਜਿੱਤੇ। ਦੂਜੇ ਪਾਸੇ ਲੜਕਿਆਂ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 8 ਸੋਨੇ, 5 ਚਾਂਦੀ ਅਤੇ 6 ਤਾਂਬੇ ਦੇ ਮੈਡਲਾਂ ਨਾਲ ਕੁੱਲ 19 ਮੈਡਲ ਆਪਣੇ ਨਾਮ ਕੀਤੇ। ਇਸ ਤਰ੍ਹਾਂ ਸਕੂਲ ਨੇ ਅੰਡਰ -14, ਅੰਡਰ -17 ਅਤੇ ਅੰਡਰ -19 (ਲੜਕੇ ਅਤੇ ਲੜਕੀਆਂ) ਦੇ ਵੱਖ-ਵੱਖ ਵਰਗਾਂ ਵਿੱਚ ਕੁੱਲ 13 ਸੋਨੇ, 8 ਚਾਂਦੀ ਅਤੇ 9 ਤਾਂਬੇ ਦੇ ਤਮਗਿਆਂ ਸਮੇਤ ਕੁੱਲ 31 ਮੈਡਲ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਸਕੂਲ ਪਹੁੰਚਣ ’ਤੇ ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਸੁਪ੍ਰਿਆ ਖੁਰਾਨਾ ਵੱਲੋਂ ਖਿਡਾਰੀਆਂ ਦਾ ਭਰਵਾਂ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਸੁਪ੍ਰਿਆ ਖੁਰਾਨਾ ਨੇ ਖਿਡਾਰੀਆਂ ਦੀ ਇਸ ਬੇਮਿਸਾਲ ਪ੍ਰਾਪਤੀ ’ਤੇ ਖੁਸ਼ੀ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਵੀ ਮਿਹਨਤ ਕਰਨ ਅਤੇ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੋਚਾਂ ਅਤੇ ਅਧਿਆਪਕਾਂ ਦੀ ਅਣਥੱਕ ਮਿਹਨਤ ਦੀ ਵੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ। ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਡੀ.ਪੀ.ਈ. ਇੰਦਰਜੀਤ ਸਿੰਘ, ਰਘਵੀਰ ਸਿੰਘ, ਪਰਮਜੀਤ ਕੌਰ ਅਤੇ ਬਬੀਤਾ ਕੁਮਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਚਮਿੰਡਾ ਵਿਖੇ ਡਾ. ਕੇ. ਐੱਨ.ਐੱਸ. ਕੰਗ ਨੇ ‘ਮਾਨ ਦੇ ਮੁਨਾਫ਼ੇ’ ਡੋਰ-ਟੂ-ਡੋਰ ਮੁਹਿੰਮ ਦੀ ਕੀਤੀ ਆਰੰਭਤਾ ਅਗਲੀ ਖ਼ਬਰ ਕਾਰ ਕਰਜ਼ ਧੋਖਾਧੜੀ ਮਾਮਲੇ ’ਚ ਦਾਖਾ ਪੁਲਿਸ ਵਲੋਂ 2 ਵਿਰੁੱਧ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।