24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਚਮਿੰਡਾ ਵਿਖੇ ਡਾ. ਕੇ. ਐੱਨ.ਐੱਸ. ਕੰਗ ਨੇ ‘ਮਾਨ ਦੇ ਮੁਨਾਫ਼ੇ’ ਡੋਰ-ਟੂ-ਡੋਰ ਮੁਹਿੰਮ ਦੀ ਕੀਤੀ ਆਰੰਭਤਾ

ਜੋਧਾਂ, 23 ਸਤੰਬਰ (ਗੁਰਵਿੰਦਰ ਸਿੰਘ ਹੈਪੀ)- ਇਤਿਹਾਸਕ ਪਿੰਡ ਚਮਿੰਡਾ ਵਿਖੇ ਗੁਰਦੁਆਰਾ ਬਾਬਾ ਸੰਗਰਾਣਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ-ਆਸਰਾ ਲੈਣ ਉਪਰੰਤ ਡਾ: ਕੇ. ਐੱਨ.

ਅਜੀਤ ਡੈਸਕ 24-09-2026
ਜੋਧਾਂ, 23 ਸਤੰਬਰ (ਗੁਰਵਿੰਦਰ ਸਿੰਘ ਹੈਪੀ)- ਇਤਿਹਾਸਕ ਪਿੰਡ ਚਮਿੰਡਾ ਵਿਖੇ ਗੁਰਦੁਆਰਾ ਬਾਬਾ ਸੰਗਰਾਣਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ-ਆਸਰਾ ਲੈਣ ਉਪਰੰਤ ਡਾ: ਕੇ.ਐੱਨ.ਐੱਸ. ਕੰਗ ਇੰਚਾਰਜ ਦਾਖਾ ਆਮ ਆਦਮੀ ਪਾਰਟੀ ਨੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ‘ਮਾਨ ਦੇ ਮੁਨਾਫ਼ੇ’ ਡੋਰ-ਟੂ-ਡੋਰ ਜਨ ਸੰਪਰਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਡਾ. ਕੰਗ ਨੇ ਪਿੰਡ ਵਾਸੀਆਂ ਨਾਲ ਸਿੱਧਾ ਸੰਵਾਦ ਕਰਦਿਆਂ ਮਾਨ ਸਰਕਾਰ ਵਲੋਂ ਸਾਢੇ ਚਾਰ ਸਾਲਾਂ ਦੌਰਾਨ ਲੋਕਾਂ ਨੂੰ ਦਿੱਤੀਆਂ ਵੱਖ-ਵੱਖ ਸਹੂਲਤਾਂ, ਲੋਕ-ਪੱਖੀ ਯੋਜਨਾਵਾਂ ਅਤੇ ਹੋਏ ਆਰਥਿਕ ਫ਼ਾਇਦਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਕੰਗ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਸਰਕਾਰ ਦੇ ਲੋਕਪੱਖੀ ਕੰਮਾਂ ਅਤੇ ਲੋਕਾਂ ਨੂੰ ਮਿਲ ਰਹੇ ਲਾਭਾਂ ਦੀ ਜਾਣਕਾਰੀ ਘਰ-ਘਰ ਪਹੁੰਚਾਉਣਾ ਅਤੇ ਲੋਕਾਂ ਨਾਲ ਸਿੱਧਾ ਰਾਬਤਾ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਹਲਕਾ ਦਾਖਾ ਵਿੱਚ ਲੋਕਾਂ ਨਾਲ ਸਿੱਧਾ ਸੰਵਾਦ ਕਰਨ ਅਤੇ ਉਨ੍ਹਾਂ ਦੀਆਂ ਗੱਲਾਂ ਸੁਣਨ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਸਰਪੰਚ ਗੁਰਪਾਲ ਸਿੰਘ, ਤਰਸੇਮ ਸਿੰਘ ਬਲਾਕ ਪ੍ਰਧਾਨ, ਜਸਵੰਤ ਰਾਏ ਬਿੱਟਾ, ਹਰਜੰਗ ਸਿੰਘ, ਪੰਚ ਪਰਮਿੰਦਰ ਕੌਰ, ਬਲਜੀਤ ਸਿੰਘ ਪੰਚ, ਪੰਚ ਅਮਰਜੀਤ ਕੌਰ, ਮਨਜੀਤ ਸਿੰਘ ਪੰਚ, ਗੁਰਮੀਤ ਸਿੰਘ ਸੇਖੋਂ ਪਮਾਲੀ, ਰਣਜੀਤ ਸਿੰਘ ਕਾਕਾ ਗਰੇਵਾਲ, ਚਰਨਜੀਤ ਸਿੰਘ ਚੰਨਾ, ਸੂਬੇਦਾਰ ਜਗਜੀਤ ਸਿੰਘ, ਇੰਜੀਨੀਅਰ ਰਘਵੀਰ ਸਿੰਘ ਬੱਲੋਵਾਲ, ਗਗਨਦੀਪ ਸਿੰਘ ਬਰਾੜ, ਪਰਮਿੰਦਰ ਸਿੰਘ ਛੋਕਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡੀ.ਸੀ. ਹਮਾਂਸ਼ੂ ਜੈਨ ਨੇ ਪਾਹਵਾ ਹਸਪਤਾਲ ਹੰਬੜਾਂ ’ਚ ਲੱਗੇ ਮੁਫ਼ਤ ਮੈਡੀਕਲ ਜਾਂਚ ਕੈਂਪ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਸਨਮਤੀ ਵਿਮਲ ਜੈਨ ਪਬਲਿਕ ਸਕੂਲ ਦਾ ਜ਼ੋਨਲ ਐਥਲੈਟਿਕਸ ’ਚ ਦਬਦਬਾ, ਕੁੱਲ 31 ਮੈਡਲ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।