03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਭਾਕਿਯੂ ਡਕੌਂਦਾ (ਹਸਨਪੁਰ) ਜਥੇਬੰਦੀ ਵਲੋਂ ਨਾਜਾਇਜ਼ ਮਾਈਨਿੰਗ ਨੂੰ ਬੰਦ ਕਰਵਾਏ ਜਾਣ ਦੀ ਮੰਗ

ਹੰਬੜਾਂ, 2 ਨਵੰਬਰ (ਮੇਜਰ ਹੰਬੜਾਂ)- ਬੀਕਿਯੂ ਡਕੌਂਦਾ (ਹਸਨਪੁਰ) ਜੱਥੇਬੰਦੀ ਪਿੰਡ ਤਲਵੰਡੀ ਨੌ ਅਬਾਦ ਵਿਖੇ ਸਤਲੁਜ ਦਰਿਆਂ ’ਚ ਕਿਸੇ ਵੀ ਸ਼ਰਤ ’ਤੇ ਰੇਤੇ ਦੀ ਖੱਡ ਨਹੀਂ ਚੱਲਣ ਦੇਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਹਸਨਪੁਰ) ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੁਸਾਂਝ ਨੇ ਤਲਵੰਡੀ ਨੌ ਅਬਾਦ ’ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਨੂੰ ਪੱਕੇ ਤੌਰ ’ਤੇ ਬੰਦ ਕੀਤੇ ਜਾਣ ਲਈ ਰੱਖੇ ਰੋਸ ਧਰਨੇ ਨੂੰ ਸੰਬੋਧਨ ਕਰਨ ਸਮੇਂ ਕੀਤਾ।

ਅਜੀਤ ਡੈਸਕ 03-11-2026
ਹੰਬੜਾਂ, 2 ਨਵੰਬਰ (ਮੇਜਰ ਹੰਬੜਾਂ)- ਬੀਕਿਯੂ ਡਕੌਂਦਾ (ਹਸਨਪੁਰ) ਜੱਥੇਬੰਦੀ ਪਿੰਡ ਤਲਵੰਡੀ ਨੌ ਅਬਾਦ ਵਿਖੇ ਸਤਲੁਜ ਦਰਿਆਂ ’ਚ ਕਿਸੇ ਵੀ ਸ਼ਰਤ ’ਤੇ ਰੇਤੇ ਦੀ ਖੱਡ ਨਹੀਂ ਚੱਲਣ ਦੇਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਹਸਨਪੁਰ) ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੁਸਾਂਝ ਨੇ ਤਲਵੰਡੀ ਨੌ ਅਬਾਦ ’ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਨੂੰ ਪੱਕੇ ਤੌਰ ’ਤੇ ਬੰਦ ਕੀਤੇ ਜਾਣ ਲਈ ਰੱਖੇ ਰੋਸ ਧਰਨੇ ਨੂੰ ਸੰਬੋਧਨ ਕਰਨ ਸਮੇਂ ਕੀਤਾ। ਉਨ੍ਹਾਂ ਕਿਾਹ ਕਿ ਜੇਕਰ ਉਕਤ ਥਾਂ ’ਤੇ ਰੇਤੇ ਦੀ ਮਾਈਨਿੰਗ ਹੁੰਦੀ ਹੈ ਤਾਂ ਨਾਲ ਲੱਗਦੇ ਕਈ ਪਿੰਡ ਪਾਣੀ ’ਚ ਡੁੱਬਣ ਦਾ ਖ਼ਤਰਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਕਰ ਪ੍ਰਸ਼ਾਸਨ ਨੇ ਰੇਤੇ ਦੀ ਖੱਡ ਨੂੰ ਪੱਕੇ ਤੌਰ ’ਤੇ ਬੰਦ ਨਾ ਕੀਤਾ ਤਾਂ ਬੀਕਿਯੂ ਡਕੌਂਦਾ (ਹਸਨਪੁਰ) ਜਥੇਬੰਦੀ ਦੇ ਕੌਮੀ ਪ੍ਰਧਾਨ ਜਗਰੂਪ ਸਿੰਘ ਹਸਨਪੁਰ ਦੀ ਅਗਵਾਈ ਹੇਠ ਪੱਕਾ ਧਰਨਾ ਦੇਣ ਲਈ ਮਜ਼ਬੂਰ ਹੋਵੇਗੀ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਵਿਨੇਪਾਲ ਸਿੰਘ ਬਰਾੜ ਨੇ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਪਿਛਲੇ 40 ਸਾਲਾਂ ਤੋਂ ਕਾਬਜ਼ ਅਬਾਦਕਾਰਾਂ ਦੀਆਂ ਜ਼ਮੀਨਾਂ ’ਚੋਂ ਧੱਕੇ ਨਾਲ ਰੇਤਾ ਚੁੱਕਿਆ ਜਾ ਰਿਹਾ ਹੈ, ਜਿਸ ਨਾਲ ਬਹੁਤ ਸਾਰੇ ਕਿਸਾਨ ਆਪਣੀ ਜ਼ਮੀਨਾਂ ਤੋਂ ਵਾਂਝੇ ਹੋ ਰਹੇ ਹਨ। ਇਸ ਮੌਕੇ ਤੇ ਕਿਸਾਨ ਆਗੂ ਦੀਦਾਰ ਸਿੰਘ ਘਮਣੇਵਾਲ, ਬਚਨ ਸਿੰਘ ਕੁੱਲਾ, ਰਣਜੀਤ ਸਿੰਘ ਜੀਤਾ ਨੇ ਕਿਹਾ ਕਿ ਜੇਕਰ ਤਲਵੰਡੀ ਨੌ ਅਬਾਦ ਦਰਿਆ ’ਚੋਂ ਰੇਤਾ ਚੁੱਕਿਆ ਜਾਂਦਾ ਹੈ ਤਾਂ ਇੱਥੇ ਪਹਿਲਾਂ ਹੀ ਬੰਨ ਕੰਮਜ਼ੋਰ ਹੈ ,ਜਿਸ ਨਾਲ ਬੰਨ ਟੁੱਟਣ ਦਾ ਖ਼ਤਰਾ ਹੋਰ ਵੱਧ ਜਾਵੇਗਾ ਤੇ ਨਾਲ ਲੰਗਦੇ ਸੈਂਕੜੇ ਪਿੰਡ ਪਾਣੀ ਦੀ ਮਾਰ ਹੇਠ ਆ ਜਾਣਗੇ, ਜਿਸ ਲਈ ਇੱਥੇ ਚੱਲਣ ਵਾਲੀ ਰੇਤੇ ਦੀ ਖੱਡ ਨੂੰ ਜਲਦੀ ਤੋਂ ਜਲਦੀ ਬੰਦ ਕਰਵਾਇਆ ਜਾਵੇ। ਇਸ ਮੌਕੇ ਗੁਰਮੀਤ ਸਿੰਘ, ਜਗਤਾਰ ਸਿੰਘ, ਕਰਮਜੀਤ ਸਿੰਘ, ਬਲਵਿੰਦਰ ਸਿੰਘ, ਜਸਪਾਲ ਸਿੰਘ, ਕੇਹਰ ਸਿੰਘ, ਲਖਵੀਰ ਸਿੰਘ, ਜੋਗਿੰਦਰ ਸਿੰਘ ਤੇ ਹੋਰ ਹਾਜ਼ਰ ਸਨ। 02Jag23
ਪਿਛਲੀ ਖ਼ਬਰ ਗੁਰਦੁਆਰਾ ਮੰਜੀ ਸਾਹਿਬ ਗੋਲੀਬਾਰੀ ਮਾਮਲੇ ਦਾ ਮੁੱਖ ਸ਼ੂਟਰ ਗ੍ਰਿਫ਼ਤਾਰ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ 35 ਨਵੀਂਆਂ ਵਿਸ਼ੇਸ਼ ਐੱਨ. ਡੀ. ਪੀ. ਐੱਸ. ਅਦਾਲਤਾਂ ਨੂੰ ਮਨਜ਼ੂਰੀ ਦੇਣ ਨਾਲ ਨਸ਼ਿਆਂ ਖ਼ਿਲਾਫ਼ ਜੰਗ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।