23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਹੰਬੜਾਂ ਤੋਂ ਗੁੰਮ ਹੋਏ 11 ਸਾਲਾ ਬੱਚੇ ਨੂੰ ਐੱਸ.ਐੱਚ.ਓ. ਕਾਹਲੋਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਲੱਭ ਕੇ ਮਾਪਿਆਂ ਹਵਾਲੇ ਕੀਤਾ

ਹੰਬੜਾਂ, 22 ਸਤੰਬਰ (ਮੇਜਰ ਹੰਬੜਾਂ)-ਹੰਬੜਾਂ ’ਚ ਰਹਿੰਦੇ ਇਕ ਪਰਿਵਾਰ ਦਾ 11 ਸਾਲਾ ਲੜਕਾ ਪਿਛਲੇ ਦਿਨੀਂ ਘਰ ਤੋਂ ਅਚਾਨਕ ਲਾਪਤਾ ਹੋ ਗਿਆ ਤੇ ਮਾਪਿਆਂ ਵਲੋਂ ਇਸ ਦੀ ਇਤਲਾਹ ਹੰਬੜਾਂ ਪੁਲਿਸ ਚੌਂਕੀ ਵਿਖੇ ਦਿੱਤੀ ਗਈ ਤੇ ਪੁਲਿਸ ਪਾਰਟੀ ਵੱਲੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੇ ਬੱਚੇ ਨੂੰ ਸਹੀ ਸਲਾਮਤ ਲੱਭਣ ਦੇ ਨਿਰਦੇਸ਼ਾਂ ’ਤੇ ਚੱਲਦਿਆਂ ਕੁਝ ਦਿਨਾਂ ’ਚ ਬੱਚੇ ਨੂੰ ਹਰਿਆਣਾ ਤੋਂ ਲੱਭਕੇ ਪਰਿਵਾਰ ਹਵਾਲੇ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹੰਬੜਾਂ ਪੁਲਿਸ ਚੌਂਕੀ ’ਚ ਲਿਖਵਾਈ ਰਿਪੋਰਟ ਵਿਚ ਨਵਲ ਕੁਮਾਰ ਪੁੱਤਰ ਵਿਸ਼ਨੂੰ ਯਾਦਬਾ ਨੇ ਦੱਸਿਆ ਕਿ ਉਸ ਦਾ ਭਤੀਜਾ ਅੰਕੁਸ਼ 11 ਸਾਲ ਪੁੱਤਰ ਰਜੇਸ਼ ਯਾਦਵ ਕਿਸੇ ਗੱਲ ਨੂੰ ਲੈ ਕੇ 16 ਸਤੰਬਰ ਨੂੰ ਦੁਪਹਿਰ 1 ਵਜੇ ਹੰਬੜਾਂ ਸਾਡੇ ਘਰ ਤੋਂ ਕਿਤੇ ਚਲੇ ਗਿਆ,ਤੇ ਪਰਿਵਾਰ ਨੇ ਉਸ ਭਾਲ ਕਰਨ ’ਤੇ ਜਦੋਂ ਉਸਦਾ ਕੋਈ ਅਤਾ ਪਤਾ ਨਾ ਚੱਲਿਆਂ ਤੇ ਉਨ੍ਹਾਂ ਹੰਬੜਾਂ ਚੌਂਕੀ ਨੂੰ ਸੂਚਿਤ ਕੀਤਾ।

ਅਜੀਤ ਡੈਸਕ 23-09-2026
ਹੰਬੜਾਂ, 22 ਸਤੰਬਰ (ਮੇਜਰ ਹੰਬੜਾਂ)-ਹੰਬੜਾਂ ’ਚ ਰਹਿੰਦੇ ਇਕ ਪਰਿਵਾਰ ਦਾ 11 ਸਾਲਾ ਲੜਕਾ ਪਿਛਲੇ ਦਿਨੀਂ ਘਰ ਤੋਂ ਅਚਾਨਕ ਲਾਪਤਾ ਹੋ ਗਿਆ ਤੇ ਮਾਪਿਆਂ ਵਲੋਂ ਇਸ ਦੀ ਇਤਲਾਹ ਹੰਬੜਾਂ ਪੁਲਿਸ ਚੌਂਕੀ ਵਿਖੇ ਦਿੱਤੀ ਗਈ ਤੇ ਪੁਲਿਸ ਪਾਰਟੀ ਵੱਲੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੇ ਬੱਚੇ ਨੂੰ ਸਹੀ ਸਲਾਮਤ ਲੱਭਣ ਦੇ ਨਿਰਦੇਸ਼ਾਂ ’ਤੇ ਚੱਲਦਿਆਂ ਕੁਝ ਦਿਨਾਂ ’ਚ ਬੱਚੇ ਨੂੰ ਹਰਿਆਣਾ ਤੋਂ ਲੱਭਕੇ ਪਰਿਵਾਰ ਹਵਾਲੇ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹੰਬੜਾਂ ਪੁਲਿਸ ਚੌਂਕੀ ’ਚ ਲਿਖਵਾਈ ਰਿਪੋਰਟ ਵਿਚ ਨਵਲ ਕੁਮਾਰ ਪੁੱਤਰ ਵਿਸ਼ਨੂੰ ਯਾਦਬਾ ਨੇ ਦੱਸਿਆ ਕਿ ਉਸ ਦਾ ਭਤੀਜਾ ਅੰਕੁਸ਼ 11 ਸਾਲ ਪੁੱਤਰ ਰਜੇਸ਼ ਯਾਦਵ ਕਿਸੇ ਗੱਲ ਨੂੰ ਲੈ ਕੇ 16 ਸਤੰਬਰ ਨੂੰ ਦੁਪਹਿਰ 1 ਵਜੇ ਹੰਬੜਾਂ ਸਾਡੇ ਘਰ ਤੋਂ ਕਿਤੇ ਚਲੇ ਗਿਆ,ਤੇ ਪਰਿਵਾਰ ਨੇ ਉਸ ਭਾਲ ਕਰਨ ’ਤੇ ਜਦੋਂ ਉਸਦਾ ਕੋਈ ਅਤਾ ਪਤਾ ਨਾ ਚੱਲਿਆਂ ਤੇ ਉਨ੍ਹਾਂ ਹੰਬੜਾਂ ਚੌਂਕੀ ਨੂੰ ਸੂਚਿਤ ਕੀਤਾ। ਜਿਸ ’ਤੇ ਪੁਲਿਸ ਥਾਣਾ ਲਾਡੋਵਾਲ ਦੇ ਐੱਸ.ਐੱਚ.ਓ. ਸੁਖਵਿੰਦਰ ਸਿੰਘ ਕਾਹਲੋਂ ਅਤੇ ਅਡੀਸ਼ਨਲ ਐੱਸ.ਐੱਚ.ਓ. ਜਤਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਬਣਾਕੇ ਗੁੰਮ ਹੋਏ 11 ਸਾਲਾ ਲੜਕੇ ਨੂੰ ਲੱਭਣ ਦੀ ਜ਼ਿੰਮੇਵਾਰੀ ਸੌਂਪੀ ਗਈ ਜਿਸ ਵਿਚ ਮੁਨਸ਼ੀ ਸੁੱਖੀ ਲੀਹਾਂ ਅਤੇ ਹੌਲਦਾਰ ਜਸਿਵੰਦਰ ਸਿੰਘ ਬਾਣੀਏਵਾਲ ਵੱਲੋਂ ਬੱਚੇ ਦੇ ਮਾਪਿਆ ਵੱਲੋਂ ਦਿੱਤੀ ਜਾਣਕਾਰੀ ਦੇ ਅਧਾਰ ’ਤੇ ਜਦੋਂ ਸੀ.ਸੀ.ਟੀ.ਵੀ ਫੁਟੇਜ਼ ਰਾਹੀਂ ਦੇਖਿਆ ਗਿਆ ਕਿ ਬੱਚਾ ਰੇਲਵੇ ਸਟੇਸ਼ਨ ਪਹੁੰਚ ਗਿਆਂ ਤਾਂ ਪੁਲਿਸ ਪਾਰਟੀ ਨੇ ਪਿੱਛਾ ਕਰਦਿਆਂ ਬੱਚੇ ਨੂੰ ਹਰਿਆਣਾ ਤੋਂ ਬਰਾਮਦ ਕਰ ਲਿਆ। ਐੱਸ.ਐੱਚ.ਓ ਕਾਹਲੋਂ ਨੇ ਦੱਸਿਆ ਕਿ ਬੱਚਾ ਆਪਣੇ ਪਿਤਾ ਨਾਲ ਗੁੱਸੇ ਹੋ ਕੇ ਰੇਲ ਗੱਡੀ ਰਾਹੀਂ ਹਰਿਆਣਾ ਵਿਖੇ ਪੁੱਜਾ ਸੀ ਜਿੱਥੋਂ ਬੱਚੇ ਨੂੰ ਪੁਲਿਸ ਪਾਰਟੀ ਟ੍ਰੇਸ ਕਰਕੇ ਹੰਬੜਾਂ ਲੈ ਕੇ ਆਈ ਤੇ ਅਡੀਸ਼ਨ ਐੱਸ.ਐੱਚ.ਓ ਜਤਿੰਦਰ ਸਿੰਘ, ਮੁੱਖ ਮੁਨਸ਼ੀ ਸੁੱਖੀ ਲੀਹਾਂ ਤੇ ਹੌਲਦਾਰ ਜਸਵਿੰਦਰ ਸਿੰਘ ਨੇ ਅੱਜ ਬੱਚੇ ਨੂੰ ਸਹੀ ਸਲਾਮਤ ਮਾਪਿਆਂ ਹਵਾਲੇ ਕੀਤਾ ਗਿਆ। ਪੁਲਿਸ ਵੱਲੋਂ ਬੱਚੇ ਨੂੰ ਲੱਭਕੇ ਮਾਪਿਆਂ ਹਵਾਲੇ ਕੀਤੇ ਜਾਣ ਦੀ ਹੰਬੜਾਂ ਇਲਾਕੇ ਅੰਦਰ ਖੂਬ ਪ੍ਰਸੰਸਾ ਹੋ ਰਹੀ ਹੈ।
ਪਿਛਲੀ ਖ਼ਬਰ ਈਸਟਵੁੱਡ ਸਕੂਲ ਮੰਡੀ ਮੁੱਲਾਂਪੁਰ ’ਚ ਸੀ.ਬੀ.ਐੱਸ.ਈ ਦੀ 6 ਰੋਜ਼ਾ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ ਘ ਅਗਲੀ ਖ਼ਬਰ ਕੇਂਦਰ ਹਕੂਮਤ ਯੂ.ਪੀ.ਆਈ. ਭੁਗਤਾਨ ’ਤੇ ਵਾਧੂ ਫ਼ੀਸ ਲਗਾ ਕੇ ਛੋਟੇ ਵਪਾਰੀ ’ਤੇ ਬੋਝ ਪਾਏਗੀ- ਚੇਅਰਮੈਨ ਡਾ: ਗਿੱਲ ਮੋਦੀ ਨੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।