ਕੋਟਫ਼ਤੂਹੀ (ਹੁਸ਼ਿਆਰਪੁਰ), 10 ਨਵੰਬਰ (ਅਵਤਾਰ ਸਿੰਘ ਅਟਵਾਲ)- ਬੱਬਰਾਂ ਦੀ ਇਤਿਹਾਸਕ ਧਰਤੀ ਕੋਟਫ਼ਤੂਹੀ ਤੋਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾਂ ਪ੍ਰਧਾਨ ਗੁਰਨਾਮ ਸਿੰਘ ਸਿੰਗੜੀਵਾਲਾ ਦੀ ਸਰਪ੍ਰਸਤੀ ਹੇਠ ਕਰਵਾਏ ਇਕ ਭਾਰੀ ਇਕੱਠ ਵਿਚ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਬੇਗਮਪੁਰਾ ਖ਼ਾਲਸਾ ਲਹਿਰ ਸਬੰਧੀ ਅਹਿਮ ਐਲਾਨ ਕੀਤਾ ਗਿਆ। ਇਸ ਮੌਕੇ ਦੋਆਬਾ ਜ਼ੋਨ ਦੇ ਸਮੂਹ ਹਲਕਾ ਇੰਚਾਰਜਾਂ, ਜ਼ੋਨ ਕਮੇਟੀਆਂ ਅਤੇ ਪਾਰਟੀ ਦੇ ਵੱਖ-ਵੱਖ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ, ਇਕੱਠ ਵਿਚ ਪਾਰਟੀ ਦੇ ਕੌਮੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਸ. ਇਮਾਨ ਸਿੰਘ ਮਾਨ, ਪੰਜਾਬ ਦੇ ਬੁਲਾਰੇ ਡਾ. ਹਰਜਿੰਦਰ ਸਿੰਘ ਜੱਖੂ, ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਇਸ ਮੌਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ. ਇਮਾਨ ਸਿੰਘ ਮਾਨ ਨੇ ਬੇਗਮਪੁਰਾ ਦੇ ਸੰਕਲਪ ਨੂੰ ਸਮਾਜਿਕ ਬਰਾਬਰੀ, ਮਨੁੱਖੀ ਸਨਮਾਨ ਅਤੇ ਭਾਈਚਾਰਕ ਸਾਂਝ ਨਾਲ ਜੋੜਦਿਆਂ ਸ੍ਰੀ ਗੁਰੂ ਰਵਿਦਾਸ ਜੀ ਵਲੋਂ ਦਿੱਤੇ ਗਏ ਬਰਾਬਰੀ ਅਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ ਉਭਾਰਿਆ, ਉਨ੍ਹਾਂ ਦੇ ਵਿਚਾਰਾਂ ਦਾ ਕੇਂਦਰ ਅਜਿਹੇ ਸਮਾਜ ਦੀ ਸਥਾਪਨਾ ਰਿਹਾ, ਜਿੱਥੇ ਕਿਸੇ ਵੀ ਮਨੁੱਖ ਨਾਲ ਜਾਤ-ਪਾਤ, ਊਚ-ਨੀਚ ਜਾਂ ਸਮਾਜਿਕ ਵਿਤਕਰੇ ਦੇ ਆਧਾਰ 'ਤੇ ਭੇਦਭਾਵ ਨਾ ਹੋਵੇ, ਉਨ੍ਹਾਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਵਿਚਾਰਾਂ ਦਾ ਜ਼ਿਕਰ ਕਰਦਿਆਂ ਸਿੱਖਿਆ, ਸਮਾਨਤਾ, ਸੰਵਿਧਾਨਕ ਅਧਿਕਾਰਾਂ ਅਤੇ ਸਮਾਜਿਕ ਨਿਆਂ ਦੀ ਮਹੱਤਤਾ ਨੂੰ ਵੀ ਸਾਹਮਣੇ ਰੱਖਿਆ, ਬੇਗਮਪੁਰਾ ਦਾ ਸੰਕਲਪ ਮਨੁੱਖੀ ਬਰਾਬਰੀ ਅਤੇ ਸਨਮਾਨ ਦੀ ਸੋਚ ਨੂੰ ਅੱਗੇ ਵਧਾਉਣ ਵਾਲਾ ਵਿਚਾਰ ਹੈ।
ਇਸ ਮੌਕੇ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਸਿਧਾਂਤਾਂ, ਕੌਮੀ ਹੱਕਾਂ, ਸਮਾਜਿਕ ਨਿਆਂ ਅਤੇ ਪੰਜਾਬ ਦੇ ਭਵਿੱਖ ਨਾਲ ਜੁੜੇ ਮੁੱਦਿਆਂ ਨੂੰ ਅਹਿਮ ਦੱਸਦਿਆਂ ਪਾਰਟੀ ਵਰਕਰਾਂ ਨੂੰ ਜਥੇਬੰਦਕ ਮਜ਼ਬੂਤੀ ਅਤੇ ਲੋਕਾਂ ਤੱਕ ਆਪਣੀ ਵਿਚਾਰਧਾਰਾ ਪਹੁੰਚਾਉਣ ਦੀ ਲੋੜ 'ਤੇ ਜ਼ੋਰ ਦਿੱਤਾ, ਇਸ ਇਕੱਠ ਦੌਰਾਨ 29 ਨਵੰਬਰ ਨੂੰ ਦੋਆਬਾ ਜ਼ੋਨ ਦਾ ਇਕ ਵਿਸ਼ਾਲ ਇਕੱਠ ਜੋ ਟਾਂਡਾ ਵਿਖੇ ਹੋਣ ਜਾ ਰਿਹਾ ਹੈ, ਉਸ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਪਾਰਟੀ ਵਲੋਂ ਆਗਾਮੀ ਚੋਣਾਂ ਲਈ ਚੋਣ ਮੈਨੀਫੈਸਟੋ ਅਤੇ ਉਮੀਦਵਾਰਾਂ ਦੇ ਐਲਾਨ ਸਬੰਧੀ ਵੀ ਜਾਣਕਾਰੀ ਦੇਣ ਦੀ ਗੱਲ ਕਹੀ ਗਈ। ਕੋਟਫ਼ਤੂਹੀ ਦੀ ਧਰਤੀ ਤੋਂ ਬੇਗਮਪੁਰਾ, ਸਮਾਜਿਕ ਬਰਾਬਰੀ ਅਤੇ ਲੋਕ ਹੱਕਾਂ ਦਾ ਸੁਨੇਹਾ ਦੇਣ ਦੇ ਨਾਲ ਪਾਰਟੀ ਵਲੋਂ ਦੋਆਬਾ ਖੇਤਰ ਵਿਚ ਆਪਣੀਆਂ ਜਥੇਬੰਦਕ ਸਰਗਰਮੀਆਂ ਨੂੰ ਅੱਗੇ ਵਧਾਉਣ ਦਾ ਸੰਕੇਤ ਦਿੱਤਾ ਗਿਆ ਤੇ ਇਸ ਮੌਕੇ ਪਿੰਡਾਂ ਵਿਚ ਬੂਥਾਂ ਪੱਧਰ ਤੇ ਸ਼ਹੀਦ ਪਰਮਿੰਦਰ ਸਿੰਘ ਝੋਟਾ ਨਸ਼ਾ ਵਿਰੋਧੀ ਕਮੇਟੀ ਬਣਾਉਣ ਦੀ ਵੀ ਚਰਚਾ ਕੀਤੀ ਗਈ।
ਗੁਰਦੀਪ ਸਿੰਘ ਸਿੰਘ ਖੁਣਖੁਣ, ਬੀਬੀ ਮਨਜੀਤ ਕÏਰ ਖ਼ਾਲਸਾ, ਸੁਖਜੀਤ ਕੌਰ ਭਬਿਆਣਾ, ਮੁਖ਼ਤਿਆਰ ਸਿੰਘ ਸੋਢੀ, ਪਰਮਿੰਦਰ ਸਿੰਘ ਖ਼ਾਲਸਾ, ਸਰਬਜੀਤ ਸਿੰਘ ਖ਼ਾਲਸਾ, ਕੁਲਵੀਰ ਸਿੰਘ ਗੜ੍ਹਸ਼ੰਕਰ, ਪਿ੍ੰਸੀਪਲ ਗੁਰਨਾਮ ਸਿੰਘ ਹੁਸ਼ਿਆਰਪੁਰ, ਹੈਪੀ, ਜਗਦੀਸ਼ ਸਿੰਘ ਚੱਬੇਵਾਲ, ਹਰਵਿੰਦਰ ਸਿੰਘ ਹੀਰਾ, ਦਵਿੰਦਰ ਸਿੰਘ ਖ਼ਾਲਸਾ, ਬੀਬੀ ਰਾਜਵਿੰਦਰ ਕੌਰ, ਹੈੱਡ ਮਾਸਟਰ ਜਰਨੈਲ ਸਿੰਘ ਧੀਰ, ਚਰਨ ਵਰਿੰਦਰ ਸਿੰਘ, ਹਰਪ੍ਰੀਤ ਸਿੰਘ ਲਾਲੀ, ਨਵਤੇਜ ਸਿੰਘ ਧਾਮੀ, ਬੂਟਾ ਸਿੰਘ ਸਿੰਗੜੀਵਾਲਾ, ਅਕਬਰ ਸਿੰਘ ਬੂਰੇ ਜੱਟਾਂ, ਪਰਮਜੀਤ ਸਿੰਘ ਮੇਘੋਵਾਲ ਦੁਆਬਾ, ਕੁਲਵੰਤ ਸਿੰਘ ਲਾਲਪੁਰ ਭਾਣਾ, ਨੰਬਰਦਾਰ ਪਿਸ਼ੋਰਾ ਸਿੰਘ, ਕੁਲਦੀਪ ਸਿੰਘ ਗੜ੍ਹਸ਼ੰਕਰ, ਮਲਕੀਤ ਸਿੰਘ ਲਾਲਪੁਰ ਭਾਣਾ, ਮਿੰਟੂ ਮੋਨਾ ਕਲਾਂ, ਇੰਦਰਜੀਤ ਸਿੰਘ ਬੱਸੀਮਰੂਫ, ਵਰਿੰਦਰ ਸਿੰਘ ਹਾਰਟਾ, ਸਤਨਾਮ ਸਿੰਘ ਠੱਕਰਵਾਲ, ਆਦਿ ਹਾਜ਼ਰ ਸਨ।