23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਈਸਟਵੁੱਡ ਸਕੂਲ ਮੰਡੀ ਮੁੱਲਾਂਪੁਰ ’ਚ ਸੀ.ਬੀ.ਐੱਸ.ਈ ਦੀ 6 ਰੋਜ਼ਾ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ ਘ

ਮੁੱਲਾਂਪੁਰ-ਦਾਖਾ, 22 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਮੰਡੀ ਮੁੱਲਾਂਪੁਰ ਦੀ ਰਾਏਕੋਟ ਰੋਡ ’ਤੇ ਸੀ. ਬੀ.

ਅਜੀਤ ਡੈਸਕ 23-09-2026
ਮੁੱਲਾਂਪੁਰ-ਦਾਖਾ, 22 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਮੰਡੀ ਮੁੱਲਾਂਪੁਰ ਦੀ ਰਾਏਕੋਟ ਰੋਡ ’ਤੇ ਸੀ.ਬੀ.ਐੱਸ.ਈ ਬੋਰਡ ਦੇ ਨਾਮਵਰ ਵਿੱਦਿਅਕ ਅਦਾਰੇ ਈਸਟਵੁੱਡ ਇੰਟਰਨੈਸ਼ਨਲ ਸਕੂਲ ਵਿਖੇ ਸੈਂਟਰਲ ਬੋਰਡ ਆਫ ਸੈਕੰਡਰੀ ਐਜ਼ੂਕੇਸ਼ਨ (ਸੀ.ਬੀ.ਐੱਸ.ਈ) ਵਲੋਂ ਲੜਕੀਆਂ ਦੀ 6 ਰੋਜ਼ਾ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ ਦਾ ਆਗਾਜ਼ ਜਲੰਧਰ ਕੈਂਟ ਤੋਂ ਐੱਮ.ਐੱਲ.ਏ., ਪਦਮ੍ਰੀ ਉਲੰਪੀਅਨ ਪਰਗਟ ਸਿੰਘ ਵਲੋਂ ਹਵਾ ਵਿਚ ਗੁਬਾਰੇ ਛੱਡ ਕੇ ਕੀਤਾ ਗਿਆ। ਉਨ੍ਹਾਂ ਨਾਲ ਸਕੂਲ ਦੇ ਪ੍ਰਬੰਧਕੀ ਪ੍ਰਧਾਨ ਦਮਨਜੀਤ ਸਿੰਘ ਮੋਹੀ, ਪ੍ਰਿੰਸੀਪਲ ਡਾ: ਅਮਨਦੀਪ ਕੌਰ ਬਖਸ਼ੀ, ਟਰੱਸਟੀ ਸੁਖਦੇਵ ਗੋਇਲ, ਪ੍ਰਧਾਨ ਤੇਲੂ ਰਾਮ ਬਾਂਸਲ, ਆੜ੍ਹਤੀ ਬਾਲ ਕ੍ਰਿਸ਼ਨ ਰਾਮ, ਸਤੀਸ਼ ਕੁਮਾਰ, ਜਸਵੀਰ ਸਿੰਘ, ਹੋਰ ਮੌਜੂਦ ਰਹੇ। ਸਕੂਲ ਪ੍ਰਿੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਅਨੁਸਾਰ ਵਾਲੀਬਾਲ ਚੈਂਪੀਅਨਸ਼ਿਪ ਵਿਚ ਲੜਕੀਆਂ ਦੀਆਂ ਅੰਡਰ-14, 17 ਅਤੇ ਅੰਡਰ-19 ਵਰਗ ਮੁਕਾਬਲਿਆਂ ਲਈ ਦੇਸ਼ ਭਰ ਦੀਆਂ 60 ਟੀਮਾਂ ਦੇ ਨਾਲ ਬਾਹਰਲੇ ਮੁਲਕ ਦੋਹਾ ਕਤਰ, ਆਬੂਧਾਬੀ, ਯੂ.ਏ.ਈ., ਦੁਬਈ, ਮਾਸਕਟ, ਓਮਾਨ, ਕੁਵੈਤ ਤੋਂ ਵੀ ਟੀਮਾਂ ਇਸ ਟੂਰਨਾਮੈਂਟ ਵਿਚ ਹਿੱਸਾ ਲੈ ਰਹੀਆਂ। ਸੈਕੜਿਆਂ ਦੀ ਤਾਆਦ ਰੰਗ ਬਿਰੰਗੀਆਂ ਜਰਸੀਆਂ ਵਿਚ ਖੇਡ ਮੈਦਾਨ ’ਚ ਨਿੱਤਰੇ ਖਿਡਾਰੀਆਂ ਦੇ ਨੈਸ਼ਨਲ ਮੁਕਾਬਲੇ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰੀ ਗੀਤ, ਫਿਰ ਸੱਭਿਆਚਾਰਕ ਪ੍ਰੋਗਰਾਮ ਭੰਗੜਾ, ਗਿੱਧਾ, ਕੋਰੀਓਗ੍ਰਾਫੀ ਹੋਈ। ਅਲੱਗ-ਅਲੱਗ ਦੇਸ਼ਾਂ-ਰਾਜਾਂ ਦੇ ਸਕੂਲ ਖਿਡਾਰਨਾਂ ਵਲੋਂ ਮਾਰਚ ਪਾਸਟ ਦੌਰਾਨ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ। ਖਿਡਾਰਨਾਂ ਨੂੰ ਸੰਬੋਧਨ ਸਮੇਂ ਐੱਮ.ਐੱਲ.ਏ ਪਰਗਟ ਸਿੰਘ ਕਿਹਾ ਕਿ ਖੇਡਾਂ ਕੇਵਲ ਮੈਦਾਨ ਤੱਕ ਸੀਮਤ ਨਹੀਂ ਹੁੰਦੀਆਂ, ਬਲਕਿ ਇਹ ਜੀਵਨ ਵਿਚ ਅਨੁਸ਼ਾਸਨ, ਸਹਿਣਸ਼ੀਲਤਾ ਅਤੇ ਲੀਡਰਸ਼ਿਪ ਵਰਗੇ ਗੁਣ ਪੈਦਾ ਕਰਦੀਆਂ ਹਨ। ਉਨ੍ਹਾਂ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਲੜਕੀਆਂ ਦੀਆਂ ਟੀਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਧੀਆਂ ਹਰ ਖੇਤਰ, ਖਾਸ ਕਰਕੇ ਖੇਡਾਂ ਵਿੱਚ ਦੇਸ਼ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕਰ ਰਹੀਆਂ ਹਨ। ਐੱਮ.ਐੱਲ.ਏ ਪਰਗਟ ਸਿੰਘ ਵਲੋਂ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਦੇ ਪੜ੍ਹਾਈ ਵਿਚ ਨਾਮਣੇ, ਬੁਨਿਆਦੀ ਢਾਂਚੇ, ਅਨੁਸ਼ਾਸਨ ਦੀ ਗੱਲ ਕਰਦਿਆਂ ਕਿਹਾ ਕਿ ਈਸਟਵੁੱਡ ਸਕੂਲ ਦੀਆਂ ਗਰਾਉਂਢਾਂਚ ਅਤੇ ਅਜਿਹੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਕਰਵਾਉਣ ਦੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਪੱਧਰ ’ਤੇ ਮਿਲਣ ’ਚ ਨੈਸ਼ਨਲ ਵਾਲੀਬਾਲ ਲੜਕੀਆਂ ਦਾ ਮੁਕਾਬਲਾ ਇਲਾਕੇ ਲਈ ਮਾਣ ਵਾਲੀ ਗੱਲ ਹੈ। ਐੱਮ.ਐੱਲ.ਏ ਪਰਗਟ ਸਿੰਘ ਵਲੋਂ ਵਿਦੇਸ਼ੀ ਖਿਡਾਰਨਾਂ ਲਈ ਕਾਫੀ ਭਾਸ਼ਣ ਅੰਗਰੇਜੀ ’ਚ ਕਰਦਿਆਂ ਭਾਰਤ, ਖਾਸਕਰ ਪੰਜਾਬ ਦੀਆਂ ਖੇਡਾਂ, ਸਿੱਖਿਆ ਅਤੇ ਰਹੁ ਰੀਤਾਂ ਬਾਰੇ ਜਾਣੂੰ ਕਰਵਾਇਆ ਗਿਆ। ਪ੍ਰਧਾਨ ਦਮਨਜੀਤ ਸਿੰਘ ਮੋਹੀ ਕਿਹਾ ਕਿ ਸੀ.ਬੀ.ਐੱਸ.ਈ ਵਲੋਂ ਨੈਸ਼ਨਲ ਪੱਧਰੀ ਮੁਕਾਬਲਿਆਂ ਲਈ ਈਸਟਵੁੱਡ ਸਕੂਲ ਦੀ ਚੋਣ ਕਰਕੇ ਸਾਨੂੰ ਵੱਡੀ ਜਿੰਮੇਵਾਰੀ ਦਿੱਤੀ, ਸਕੂਲ ਵਲੋਂ ਇਨ੍ਹਾਂ ਉੱਚ ਪੱਧਰੀ ਮੁਕਾਬਲਿਆਂ ਦੌਰਾਨ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਖਿਡਾਰਨਾਂ ਲਈ ਰਿਹਾਇਸ਼, ਖਾਣਾ, ਅਭਿਆਸ ਹੋਰ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਕੂਲ ਪ੍ਰਿੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਅਨੁਸਾਰ 6 ਰੋਜ਼ਾ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ ਦੇ ਆਗਾਜ਼ ਵਾਲੇ ਦਿਨ ਅੰਡਰ-14 ਲੜਕੀਆਂ ਵਾਲੀਬਾਲ ਮੁਕਾਬਲੇ ਵਿਚ ਮਹਾਂਰਾਸ਼ਟਰ ਪੁਣੇ ਦੀ ਮਿਲੇਨੀਅਨ ਨੈਸ਼ਨਲ ਸਕੂਲ ਟੀਮ ਦਾ ਵਿਦਯੋਦਿਆ ਸਕੂਲ ਕੇਰਲਾ ਅਤੇ ਦੂਸਰਾ ਮੁਕਾਬਲਾ ਸ਼ੇਮਫੋਰਡ ਸਕੂਲ ਮੁਜ਼ੱਫਰਪੁਰ ਬਿਹਾਰ ਅਤੇ ਏ.ਪੀ.ਐੱਸ.ਐੱਸ.ਪੀ ਮਾਰਗ ਲਖਨਊ (ਯੂ.ਪੀ) ਟੀਮਾਂ ਵਿਚਕਾਰ ਹੋਇਆ। ਅੰਡਰ-17 ਮਿਲੇਨੀਅਮ ਨੈਸ਼ਨਲ ਸਕੂਲ ਪੁਣੇ ਦੀ ਟੀਮ ਦਾ ਮੁਕਾਬਲਾ ਯੂ.ਐੱਸ.ਪੀ.ਸੀ ਜੈਨ ਪਬਲਿਕ ਸਕੂਲ ਲੁਧਿਆਣਾ ਵਿਚਕਾਰ ਹੋਇਆ। ਅੰਡਰ-19 ਲੜਕੀਆਂ ਦੇ ਪਹਿਲੇ ਮੁਕਾਬਲੇ ਵਿਚ ਆਰਮੀ ਪਬਲਿਕ ਸਕੂਲ ਨਾਰੰਗੀ ਗੁਹਾਟੀ (ਅਸਾਮ) ਦੀ ਟੀਮ ਨਿਸ਼ਾਨ ਅਕੈਡਮੀ ਮੁਕਤਸਰ ਸਾਹਿਬ ਟੀਮ ਨਾਲ ਭਿੜੀ। ਪ੍ਰਿੰਸੀਪਲ ਅਨੁਸਾਰ ਹਰ ਵਰਗ ਦੇ ਮੁਕਾਬਲੇ ਅਗਲੇ 5 ਦਿਨ ਨਿਰੰਤਰ ਜਾਰੀ ਰਹਿਣਗੇ।
ਪਿਛਲੀ ਖ਼ਬਰ ਰਕਬਾ ਭਵਨ ਵਿਖੇ 16 ਨੂੰ ਮਨਾਵਾਂਗੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ-ਕ੍ਰਿਸ਼ਨ ਬਾਵਾ ਮਨਜੀਤ ਸਿੰਘ ਝੱਮਟ ਫਾਊਂਡੇ... ਅਗਲੀ ਖ਼ਬਰ ਹੰਬੜਾਂ ਤੋਂ ਗੁੰਮ ਹੋਏ 11 ਸਾਲਾ ਬੱਚੇ ਨੂੰ ਐੱਸ.ਐੱਚ.ਓ. ਕਾਹਲੋਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਲੱਭ ਕੇ ਮਾਪਿਆਂ ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।