ਪਿੰਡ ਬਰਸਾਲ ਵਿਖ਼ੇ ਮੁਫ਼ਤ ਮੈਡੀਕਲ ਕੈਂਪ ਲਗਾਇਆ
ਚੌਂਕੀਮਾਨ, 16 ਸਤੰਬਰ (ਤੇਜਿੰਦਰ ਸਿੰਘ ਚੱਢਾ)-ਕਮਿਊਨਿਟੀ ਸੈਂਟਰ ਪਿੰਡ ਬਰਸਾਲ ਵਿਖੇ ਦਿਆਨੰਦ ਮੈਡੀਕਲ ਹਸਪਤਾਲ ਲੁਧਿਆਣਾ ਵੱਲੋਂ ਪਰਮਜੀਤ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਜਨਰਲ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਦੌਰਾਨ ਡਾ: ਸਹਿਬਾਜ਼ ਛੀਨਾਂ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ, ਜਿਸ ਵਿਚ ਹਰਮਨ ਸਿੰਘ, ਨਿਤਿਸ਼ ਤੇ ਅੰਜਲੀ ਸ਼ਾਮਿਲ ਸਨ, ਵੱਲੋਂ 96 ਮਰੀਜ਼ਾਂ ਦਾ ਵੀ ਨਿਰੀਖਣ ਕੀਤਾ ਗਿਆ।
ਚੌਂਕੀਮਾਨ, 16 ਸਤੰਬਰ (ਤੇਜਿੰਦਰ ਸਿੰਘ ਚੱਢਾ)-ਕਮਿਊਨਿਟੀ ਸੈਂਟਰ ਪਿੰਡ ਬਰਸਾਲ ਵਿਖੇ ਦਿਆਨੰਦ ਮੈਡੀਕਲ ਹਸਪਤਾਲ ਲੁਧਿਆਣਾ ਵੱਲੋਂ ਪਰਮਜੀਤ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਜਨਰਲ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਦੌਰਾਨ ਡਾ: ਸਹਿਬਾਜ਼ ਛੀਨਾਂ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ, ਜਿਸ ਵਿਚ ਹਰਮਨ ਸਿੰਘ, ਨਿਤਿਸ਼ ਤੇ ਅੰਜਲੀ ਸ਼ਾਮਿਲ ਸਨ, ਵੱਲੋਂ 96 ਮਰੀਜ਼ਾਂ ਦਾ ਵੀ ਨਿਰੀਖਣ ਕੀਤਾ ਗਿਆ। ਇਸ ਦੌਰਾਨ ਕਿਸੇ ਵੀ ਬਿਮਾਰੀ ਤੋਂ ਪੀੜਤ ਮਰੀਜ਼ ਨੂੰ ਲੋੜ ਅਨੁਸਾਰ ਦਵਾਈਆਂ ਅਤੇ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਈ.ਸੀ.ਜੀ. ਟੈਸਟ ਵੀ ਕੀਤੇ ਗਏ। ਇਸ ਮੌਕੇ ਸੀ.ਐੱਚ.ਓ. ਗੁਰਮਿੰਦਰ ਕੌਰ, ਮਨਦੀਪ ਸਿੰਘ ਬਰਸਾਲ ਸਮੇਤ ਹੈਲਥ ਸੈਂਟਰ ਬਿਰਕ ਟੀਮ ਵੱਲੋਂ ਵੀ ਕੈਂਪ ਨੂੰ ਸਫ਼ਲ ਬਣਾਉਣ ਲਈ ਸੇਵਾਵਾਂ ਨਿਭਾਈਆਂ ਗਈਆਂ। ਇਸ ਮੌਕੇ ਡਾ: ਸਹਿਬਾਜ਼ ਛੀਨਾਂ ਨੇ ਦੱਸਿਆ ਕਿ 15 ਦਿਨਾਂ ਬਾਅਦ ਵੀ ਕੈਂਪ ਲਗਾਇਆ ਜਾਵੇਗਾ। ਕੈਂਪ ਵਿੱਚ ਅੱਜ ਆਏ ਮਰੀਜ਼ਾਂ ਦਾ ਦੁਬਾਰਾ ਚੈੱਕਅਪ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਸਰਪੰਚ ਗੁਰਬਖ਼ਸ ਸਿੰਘ , ਬੂਟਾ ਸਿੰਘ ਪਟਨੇ ਵਾਲੇ, ਸੁੱਖਵਿੰਦਰ ਸਿੰਘ ਵਿਰਕ, ਮਾਸਟਰ ਗੁਰਚਰਨ ਸਿੰਘ, ਰਵਿੰਦਰ ਸਿੰਘ, ਗੱਗੀ ਬੁਚਕਰ, ਪੰਚ ਦਵਿੰਦਰ ਸਿੰਘ, ਕ੍ਰਿਸ਼ਨ ਸਿੰਘ, ਸ਼ਿਆਮਲ ਮੰਡਲ ਆਦਿ ਪਤਵੰਤਿਆਂ ਸਮੇਤ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।