23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਗ੍ਰੰਥੀ ਸਿੰਘ ਦੇ ਘਰ ਵਿਚ ਵੜ ਕੇ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ

ਭੁਲੱਥ (ਕਪੂਰਥਲਾ), 23 ਅਕਤੂਬਰ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਦੇ ਵਾਰਡ ਨੰਬਰ 9 ਵਿਚ ਇਹ ਗ੍ਰੰਥੀ ਸਿੰਘ ਦੇ ਘਰ ਵਿਚ...

ਅਜੀਤ ਡੈਸਕ 23-10-2026

ਭੁਲੱਥ (ਕਪੂਰਥਲਾ), 23 ਅਕਤੂਬਰ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਦੇ ਵਾਰਡ ਨੰਬਰ 9 ਵਿਚ ਇਹ ਗ੍ਰੰਥੀ ਸਿੰਘ ਦੇ ਘਰ ਵਿਚ ਵੜ ਕੇ ਚੋਰਾਂ ਵਲੋਂ ਲੋਹੇ ਦੀਆਂ ਗਰਿੱਲਾਂ, ਸਰੀਆਂ ਤੇ ਪੇਟੀਆਂ ਦੀ ਫਰੋਲਾ ਫਰਾਲੀ ਕਰਕੇ ਕੀਮਤੀ ਸਮਾਨ ਚੋਰੀ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਵਾਰਡ ਨੰਬਰ ਨੌ ਦੇ ਵਸਨੀਕ ਗ੍ਰੰਥੀ ਭੋਲਾ ਸਿੰਘ ਪੁੱਤਰ ਮੁਨਸ਼ਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰਾਤ ਸਮੇਂ ਨਾਲ ਲੱਗਦੇ ਪਿੰਡ ਬਾਗਵਾਨਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਹੈ।

ਅੱਜ ਜਦੋਂ ਸਵੇਰੇ ਗੁਰਦੁਆਰਾ ਸਾਹਿਬ ਤੋਂ ਵਾਪਸ ਪਰਤਿਆ ਤਾਂ ਦੇਖਿਆ ਕਿ ਉਨ੍ਹਾਂ ਦੇ ਦੋਹਾਂ ਘਰਾਂ ਵਿਚ ਚੋਰਾਂ ਵਲੋਂ ਪੇਟੀਆਂ ਖੋਲ ਕੇ ਘਰੇਲੂ ਕੀਮਤੀ ਸਮਾਨ ਚੋਰੀ ਕੀਤਾ ਗਿਆ। 

ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਨੇ ਰਾਜਪੁਰਾ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਪੰਜਾਬ ਰੋਡਵੇਜ਼ ਮੁਲਾਜ਼ਮਾਂ ਨੇ ਮੁਹਾਲੀ ਵਿਖੇ ਮੰਗਾ ਨਾ ਮੰਨਣ ਤੇ ਲਾਏ ਪੱਕੇ ਡੇਰੇ