23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸਦਰ ਪੁਲਿਸ ਰਾਏਕੋਟ ਵਲੋਂ ਪਿਛਲੇ 8 ਸਾਲਾਂ ਤੋਂ ਭਗੌੜਾ ਵਿਅਕਤੀ ਕਾਬੂ

ਰਾਏਕੋਟ 22 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਸ਼੍ਰੀ ਅੰਕੁਰ ਗੁਪਤਾ ਆਈ. ਪੀ.

ਅਜੀਤ ਡੈਸਕ 23-10-2026
ਰਾਏਕੋਟ 22 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਸ਼੍ਰੀ ਅੰਕੁਰ ਗੁਪਤਾ ਆਈ.ਪੀ.ਐੱਸ. ਮਾਣਯੋਗ ਸੀਨੀਅਰ ਕਪਤਾਨ ਪੁਲਿਸ ਲੁਧਿਆਣਾ (ਦਿਹਾਤੀ) ਵਲੋਂ ਪੀ.ਓ. ਦੀ ਗ੍ਰਿਫ਼ਤਾਰੀ ਸਬੰਧੀ ਚਲਾਈ ਸਪੈਸ਼ਲ ਮੁਹਿੰਮ ਤਹਿਤ ਜਾਰੀ ਹਦਾਇਤਾਂ ਅਨੁਸਾਰ ਰਾਜਨ ਕੁਮਾਰ ਪੀ.ਪੀ.ਐੱਸ. ਐੱਸ.ਪੀ. (ਆਈ) ਲੁਧਿਆਣਾ (ਦਿਹਾਤੀ) ਦੇ ਦਿਸ਼ਾਂ-ਨਿਰਦੇਸ਼ਾ ਤਹਿਤ ਮੁਰਾਦ ਜਸਵੀਰ ਸਿੰਘ ਗਿੱਲ ਪੀ.ਪੀ.ਐੱਸ. ਉੱਪ ਕਪਤਾਨ ਪੁਲਿਸ ਰਾਏਕੋਟ ਦੀ ਰਹਿਨੁਮਾਈ ਹੇਠ ਇੰਸਪੈਕਟਰ ਹੀਰਾ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਰਾਏਕੋਟ ਦੇ ਅਧੀਨ ਕੰਮ ਕਰ ਰਹੀ ਪੁਲਿਸ ਪਾਰਟੀ ਏ.ਐੱਸ.ਆਈ. ਕਮਲਜੀਤ ਸਿੰਘ ਨੂੰ ਖ਼ਾਸ ਮੁਖਬਰ ਇਤਲਾਹ ਮਿਲੀ ਸੀ ਕਿ ਮੁਕੱਦਮਾ ਨੰਬਰ-29 ਮਿਤੀ 29-03-2017, ਅ / ਧ 25-54-59 ਅਸਲਾ ਐਕਟ ਥਾਣਾ ਸਦਰ ਰਾਏਕੋਟ ਵਿਖੇ ਲੋੜੀਂਦਾ ਦੋਸ਼ੀ ਬਲਕਰਨ ਸਿੰਘ ਉਰਫ਼ ਕਰਨ ਪੁੱਤਰ ਰੇਸ਼ਮ ਸਿੰਘ ਵਾਸੀ ਮਾੜੀ ਪੱਤੀ ਅਗਵਾੜ ਲੋਪੋ, ਭਾਈ ਰੂੂਪਾ ਜ਼ਿਲ੍ਹਾ ਬਠਿੰਡਾ, ਜਿਸ ਨੂੰ ਮਾਣਯੋਗ ਅਦਾਲਤ ਜਗਰਾਉਂ ਵਲੋਂ ਭਗੌੜਾ ਕਰਾਰ ਕੀਤਾ ਗਿਆ ਹੈ, ਜੋ ਹੁਣ ਆਪਣੇ ਪਿੰਡ ਭਾਈ ਰੂਪਾ ਵਿਖੇ ਰਹਿ ਰਿਹਾ ਹੈ। ਜਿਸ ’ਤੇ ਏ.ਐੱਸ.ਆਈ. ਕਮਲਜੀਤ ਸਿੰਘ ਵਲੋਂ ਫੌਰੀ ਤੌਰ ’ਤੇ ਕਾਰਵਾਈ ਕਰਦੇ ਹੋਏ ਰੇਡ ਕੀਤੀ ਗਈ ਅਤੇ ਦੋਸ਼ੀ ਬਲਕਰਨ ਸਿੰਘ ਉਕਤ ਨੂੰ ਹਸਬ ਜਾਬਤਾ ਗ੍ਰਿਫ਼ਤਾਰ ਕੀਤਾ ਗਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬਲਕਰਨ ਸਿੰਘ ਉਕਤ ਨੂੰ ਕਰੀਬ 8 ਸਾਲਾਂ ਬਾਅਦ ਸਖ਼ਤ ਮਿਹਨਤ ਸਦਕਾ ਰਾਏਕੋਟ ਪੁਲਿਸ ਵਲੋਂ ਕਾਬੂ ਕੀਤਾ ਗਿਆ ਹੈ, ਜਿਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਰਾਏਕੋਟ ਸ਼ਹਿਰ ’ਚ ਰਾਮਲੀਲ੍ਹਾ ਦਾ ਮੰਚਨ ਨਾ ਹੋਣਾ ਨਵੀਂ ਪੀੜ੍ਹੀ ਨੂੰ ਸੱਭਿਆਚਾਰ ਤੋਂ ਕਰ ਸਕਦਾ ਹੈ ਦੂਰ ਅਗਲੀ ਖ਼ਬਰ 19 ਸਾਲਾ ਦਲਿਤ ਨੌਜਵਾਨ ਨਾਲ ਬਦਫੈਲੀ ਉਪਰੰਤ ਕੀਤੀ ਅਣਮਨੁੱਖੀ ਹਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।