ਸੜਕਾਂ ਦੀਆਂ ਬਰਮਾਂ ਦੀ ਹੋ ਰਹੀ ਨਾਜਾਇਜ਼ ਕਟਾਈ ਬਣ ਰਹੀ ਹੈ ਦੁਰਘਟਨਾਵਾਂ ਦਾ ਸਬੱਬ
ਬੁੱਲ੍ਹੋਵਾਲ, 22 ਨਵੰਬਰ (ਲੁਗਾਣਾ)- ਆਪਣੀ ਜਗ੍ਹਾ ਤੇ ਸਥਿਰ ਰਹਿਣ ਵਾਲੀ ਸੜਕਾਂ ਆਪਣੇ ਹਿੱਕ ਤੇ ਚੱਲਦੇ ਮੁਸਾਫ਼ਰਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਾਉਣ ਵਿਚ ਅਹਿਮ ਯੋਗਦਾਨ ਪਾਉਂਦੀਆਂ ਹਨ। ਪਿੰਡਾਂ ਦੀਆਂ ਸੜਕਾਂ ਪੇਂਡੂ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਹੁੰਦੀਆਂ ਹਨ, ਇਹ ਸੜਕਾਂ ਨਾ ਸਿਰਫ਼ ਪਿੰਡਾਂ ਦੇ ਲੋਕਾਂ ਨੂੰ ਆਪਸ ਵਿਚ ਜੋੜਦੀਆਂ ਹਨ ਸਗੋਂ ਪਿੰਡਾਂ ਨੂੰ ਨੇੜਲੇ ਪਿੰਡਾਂ, ਸ਼ਹਿਰਾਂ, ਮੰਡੀਆਂ, ਸਕੂਲਾਂ ਤੇ ਹਸਪਤਾਲਾਂ ਨੂੰ ਵੀ ਆਪਸ ਵਿਚ ਜੋੜਦੀਆਂ ਹਨ।
ਸ
ਸੜਕਾਂ ਦੇ ਕਿਨਾਰਿਆਂ ਤੋਂ ਖੁਰ ਚੁੱਕੀ ਮਿੱਟੀ ਤੇ ਨੰਗੇ ਕਿਨਾਰਿਆਂ ਨਾਲ ਸੌੜੀਆਂ ਹੋਈਆਂ ਸੜਕਾਂ ਦਾ ਦ੍ਰਿਸ਼। ਤਸਵੀਰਾਂ ਲੁਗਾਣਾ
23-11-2026
ਬੁੱਲ੍ਹੋਵਾਲ, 22 ਨਵੰਬਰ (ਲੁਗਾਣਾ)- ਆਪਣੀ ਜਗ੍ਹਾ ਤੇ ਸਥਿਰ ਰਹਿਣ ਵਾਲੀ ਸੜਕਾਂ ਆਪਣੇ ਹਿੱਕ ਤੇ ਚੱਲਦੇ ਮੁਸਾਫ਼ਰਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਾਉਣ ਵਿਚ ਅਹਿਮ ਯੋਗਦਾਨ ਪਾਉਂਦੀਆਂ ਹਨ। ਪਿੰਡਾਂ ਦੀਆਂ ਸੜਕਾਂ ਪੇਂਡੂ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਹੁੰਦੀਆਂ ਹਨ, ਇਹ ਸੜਕਾਂ ਨਾ ਸਿਰਫ਼ ਪਿੰਡਾਂ ਦੇ ਲੋਕਾਂ ਨੂੰ ਆਪਸ ਵਿਚ ਜੋੜਦੀਆਂ ਹਨ ਸਗੋਂ ਪਿੰਡਾਂ ਨੂੰ ਨੇੜਲੇ ਪਿੰਡਾਂ, ਸ਼ਹਿਰਾਂ, ਮੰਡੀਆਂ, ਸਕੂਲਾਂ ਤੇ ਹਸਪਤਾਲਾਂ ਨੂੰ ਵੀ ਆਪਸ ਵਿਚ ਜੋੜਦੀਆਂ ਹਨ। ਪਹਿਲੇ ਸਮੇਂ ਵਿਚ ਪਿੰਡਾਂ ਦੀਆਂ ਸੜਕਾਂ ਕੱਚੀਆਂ ਤੇ ਧੂੜ ਭਰੀਆਂ ਹੁੰਦੀਆਂ ਸਨ। ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਨੂੰ ਪੱਕਿਆਂ ਕਰਕੇ ਆਮ ਲੋਕਾਂ ਦਾ ਜਨ ਜੀਵਨ ਸੁਖਦ ਬਣਾਇਆ, ਪਰ ਕਿਸੇ ਸਮੇਂ ਖੁੱਲ੍ਹੀਆਂ ਡੁੱਲ੍ਹੀਆਂ ਹੁੰਦੀਆਂ ਇਹ ਸੜਕਾਂ ਅੱਜ ਬਹੁਤ ਹੀ ਸੌੜੀਆਂ ਹੋ ਚੁੱਕੀਆਂ ਹਨ। ਜਿੱਥੇ ਸ਼ਹਿਰੀ ਖੇਤਰ ਵਿਚ ਸੜਕਾਂ, ਗਲੀਆਂ ਘਰਾਂ ਅੱਗੇ ਬਣੇ ਰੈਂਪਾਂ, ਛੋਟੀਆਂ ਕਿਆਰੀਆਂ ਦੀ ਭੇਂਟ ਚੜ੍ਹ ਕੇ ਆਵਾਜਾਈ ਨੂੰ ਪ੍ਰਭਾਵਿਤ ਕਰਦੀਆਂ ਹਨ, ਉੱਥੇ ਹੀ ਪਿੰਡਾਂ ਵਿਚ ਬਣੀਆਂ ਸੜਕਾਂ ਦੇ ਕਿਨਾਰੇ, ਪਿੰਡਾਂ ਦੀਆਂ ਸੜਕਾਂ ਦੀਆਂ ਖੁਰ ਰਹੀਆਂ ਬਰਮਾਂ ਅਤੇ ਇਨ੍ਹਾਂ ਕਿਨਾਰਿਆਂ ਦੇ ਖੇਤਾਂ ਵਿਚ ਹੋ ਰਹੇ ਰਲੇਵੇ ਨਾਲ ਰਾਹਗੀਰਾਂ ਨੂੰ ਇਕ ਗੱਡੀ ਦਾ ਦੂਜੀ ਗੱਡੀ ਨੂੰ ਓਵਰਟੇਕ ਕਰਨ ਮੁਸ਼ਕਿਲ ਹੀ ਨਹੀਂ ਨਾਂ ਮੁਮਕਿਨ ਹੋ ਗਿਆ ਹੈ। ਜਿੱਥੇ ਸੜਕਾਂ ਸੌੜੀਆਂ ਹੁੰਦੀਆਂ ਜਾ ਰਹੀਆਂ ਹਨ ਉੱਥੇ ਹੀ ਆਵਾਜਾਈ ਵਿਚ ਵੀ ਭਾਰੀ ਵਿਘਨ ਪੈ ਰਿਹਾ ਹੈ ਜਿਸ ਨਾਲ ਸਕੂਲੀ ਬੱਸਾਂ, ਟਰੈਕਟਰਾਂ ਟਰਾਲੀਆਂ, ਐਮਰਜੈਂਸੀ ਸੇਵਾਵਾਂ ਜਿਵੇਂ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਲੰਘਣ ਵਿਚ ਬਹੁਤ ਮੁਸ਼ਕਿਲ ਆਉਂਦੀ ਹੈ। ਇੱਥੇ ਹੀ ਬੱਸ ਨਹੀਂ ਨਿੱਤ ਦਿਹਾੜੇ ਕਾਰਾਂ, ਸਕੂਲੀ ਬੱਸਾਂ ਦਾ ਸੜਕ ਕਿਨਾਰੇ ਪਲਟ ਜਾਣ ਦੀਆਂ ਖ਼ਬਰਾਂ ਆਮ ਸੁਣਨ ਨੂੰ ਮਿਲਦੀਆਂ ਪਰ ਇਨ੍ਹਾਂ ਤੋਂ ਸਬਕ ਲੈਣ ਦੀ ਥਾਂ ਅਸੀਂ ਇਕ ਦੂਜੇ ਨੂੰ ਦੋਸ਼ੀ ਠਹਿਰਾਉਂਦੇ ਹਾਂ ਕਈ ਵਾਰ ਤਾਂ ਅਤਿ ਲੋੜੀਂਦੀਆਂ ਸੇਵਾਵਾਂ ਜਿਵੇਂ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਲੰਘਣਾ ਵੀ ਬਹੁਤ ਔਖਾ ਹੋ ਜਾਂਦਾ ਹੈ ਜਿਸ ਨਾਲ ਇਕ ਇਕ ਸਕਿੰਟ ਦਾ ਸਮਾਂ ਵੀ ਕੀਮਤੀ ਜਾਨਾਂ ਨੂੰ ਬਚਾਉਣ ਲਈ ਨਾਮੁਮਕਨ ਬਣ ਜਾਂਦਾ ਹੈ। ਪੇਡੂ ਜੀਵਨ ਵਿਚ ਸੜਕਾਂ ਦਾ ਸੌੜਾ ਹੋਣਾ ਇਕ ਤਰਾਂ ਨਾਲ ਜੀਵਨ ਦੇ ਸੌੜੇ ਹੋਣ ਦੇ ਬਰਾਬਰ ਹੈ। ਲੋੜ ਹੈ ਸੜਕੀ ਆਵਾਜਾਈ ਨੂੰ ਆਰਾਮਦਾਇਕ ਬਣਾਉਣ ਲਈ ਸੜਕਾਂ ਦੇ ਕਿਨਾਰਿਆਂ (ਬਰਮਾਂ) ਨੂੰ ਚੌੜਾ ਤੇ ਪੱਕਿਆ ਕਰਨ ਦਾ ਕਾਰਜ ਪਿੰਡ ਪਿੰਡ ਕਰੀਏ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਸੜਕਾਂ ਦੇ ਮੁੜ ਨਿਰਮਾਣ ਕਰਨ ਦੇ ਨਾਲ ਨਾਲ ਸੜਕਾਂ ਦੇ ਕਿਨਾਰਿਆਂ ਨੂੰ ਪੱਕਿਆ ਰੱਖਣ ਲਈ ਯੋਗ ਉਪਰਾਲੇ ਕਰੇ। ਤਾਂ ਜੋ ਰਸਤੇ ਵਿਚ ਚਾਲਕਾਂ ਨੂੰ ਆਪਸੀ ਕਰਾਸਿੰਗ ਸਮੇਂ ਜਾਨ ਦਾ ਖੌਅ ਨਾ ਬਣਿਆ ਰਹੇ।