23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਪਵਿੱਤਰ ਵੇਈਂ ਦੇ ਪ੍ਰਗਟ ਅਸਥਾਨ ਧਨੋਆ ਤੋਂ ਨਗਰ ਕੀਰਤਨ 29 ਨੂੰ, ਸੰਤ ਸੀਚੇਵਾਲ ਸ਼ਾਮਿਲ ਹੋਣਗੇ

ਮੁਕੇਰੀਆਂ, 22 ਨਵੰਬਰ (ਰਾਮਗੜ੍ਹੀਆ)- ਮੁਕੇਰੀਆਂ ਇਲਾਕੇ ਦੇ ਮਸ਼ਹੂਰ ਪਿੰਡ ਧਨੋਆ ਜਿੱਥੇ ਪਵਿੱਤਰ ਵੇਈਂ ਦੀ ਸ਼ੁਰੂਆਤ ਹੁੰਦੀ ਹੈ ਤੋਂ ਪਵਿੱਤਰ ਵੇਈਂ ਦੇ ਨਾਲ-ਨਾਲ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਇਸ ਵਾਰ 29 ਨਵੰਬਰ ਨੂੰ ਸਜਾਇਆ ਜਾ ਰਿਹਾ ਹੈ ਜਿਸ ਵਿਚ ਉੱਘੇ ਵਾਤਾਵਰਨ ਪ੍ਰੇਮੀ ਜਿਨ੍ਹਾਂ ਨੇ 26 ਸਾਲ ਪਹਿਲਾਂ ਇਸ ਵੇਈਂ ਦੀ ਸਫ਼ਾਈ ਦਾ ਲਾ-ਮਿਸਾਲ ਕੰਮ ਕਰਵਾਇਆ ਹੈ, ਵੀ ਸ਼ਾਮਿਲ ਹੋ ਰਹੇ ਹਨ। ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕਰਨ ਵਾਸਤੇ ਸੰਤ ਬਲਵੀਰ ਸਿੰਘ ਮੈਂਬਰ ਪਾਰਲੀਮੈਂਟ ਨਾਲ ਮਿਲ ਬੈਠ ਕੇ ਤਿਆਰੀਆਂ ਦੀ ਰੂਪ ਰੇਖਾ ਬਣਾਉਣ ਵਾਸਤੇ ਪਿੰਡ ਧਨੋਆ ਦੇ ਵਿਅਕਤੀ ਜਿਨ੍ਹਾਂ ਵਿਚ ਇੰਜ.

ਅਜੀਤ ਡੈਸਕ 23-11-2026
ਮੁਕੇਰੀਆਂ, 22 ਨਵੰਬਰ (ਰਾਮਗੜ੍ਹੀਆ)- ਮੁਕੇਰੀਆਂ ਇਲਾਕੇ ਦੇ ਮਸ਼ਹੂਰ ਪਿੰਡ ਧਨੋਆ ਜਿੱਥੇ ਪਵਿੱਤਰ ਵੇਈਂ ਦੀ ਸ਼ੁਰੂਆਤ ਹੁੰਦੀ ਹੈ ਤੋਂ ਪਵਿੱਤਰ ਵੇਈਂ ਦੇ ਨਾਲ-ਨਾਲ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਇਸ ਵਾਰ 29 ਨਵੰਬਰ ਨੂੰ ਸਜਾਇਆ ਜਾ ਰਿਹਾ ਹੈ ਜਿਸ ਵਿਚ ਉੱਘੇ ਵਾਤਾਵਰਨ ਪ੍ਰੇਮੀ ਜਿਨ੍ਹਾਂ ਨੇ 26 ਸਾਲ ਪਹਿਲਾਂ ਇਸ ਵੇਈਂ ਦੀ ਸਫ਼ਾਈ ਦਾ ਲਾ-ਮਿਸਾਲ ਕੰਮ ਕਰਵਾਇਆ ਹੈ, ਵੀ ਸ਼ਾਮਿਲ ਹੋ ਰਹੇ ਹਨ। ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕਰਨ ਵਾਸਤੇ ਸੰਤ ਬਲਵੀਰ ਸਿੰਘ ਮੈਂਬਰ ਪਾਰਲੀਮੈਂਟ ਨਾਲ ਮਿਲ ਬੈਠ ਕੇ ਤਿਆਰੀਆਂ ਦੀ ਰੂਪ ਰੇਖਾ ਬਣਾਉਣ ਵਾਸਤੇ ਪਿੰਡ ਧਨੋਆ ਦੇ ਵਿਅਕਤੀ ਜਿਨ੍ਹਾਂ ਵਿਚ ਇੰਜ. ਸਤਨਾਮ ਸਿੰਘ ਧਨੋਆ, ਅਧਿਕਾਰਤ ਪੰਚ ਸਰਬਜੀਤ ਸਿੰਘ ਟਿੰਕੂ, ਜਸਪਾਲ ਸਿੰਘ, ਸਤਪਾਲ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ ਇਟਲੀ, ਭੁਪਿੰਦਰ ਸਿੰਘ, ਰੁਪਿੰਦਰਪਾਲ ਸਿੰਘ, ਗੁਰਮੇਲ ਸਿੰਘ ਆਦਿ ਸ਼ਾਮਿਲ ਸਨ, ਨਿਰਮਲ ਕੁਟੀਆ ਸੀਚੇਵਾਲ ਵਿਖੇ ਇਕੱਠੇ ਹੋਏ। ਫ਼ੈਸਲਾ ਹੋਇਆ ਕਿ ਗੁਰਦੁਆਰਾ ਕਲਗ਼ੀਧਰ ਧਨੋਆ ਵਿਖੇ 27 ਨਵੰਬਰ ਸਵੇਰੇ 8 ਵਜੇ ਅਖੰਡ ਪਾਠ ਆਰੰਭ ਹੋਣਗੇ ਜਿਨ੍ਹਾਂ ਦਾ ਭੋਗ 29 ਨਵੰਬਰ ਨੂੰ ਸਵੇਰੇ 7 ਵਜੇ ਪਵੇਗਾ। ਉਪਰੰਤ ਨਗਰ ਕੀਰਤਨ ਦੀ ਸ਼ੁਰੂਆਤ ਹੋਵੇਗੀ ਜਿਸ ਵਿਚ ਇਲਾਕਾ ਮੁਕੇਰੀਆਂ-ਦਸੂਹਾ ਦੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ, ਮੁਹਤਬਰ ਵਿਅਕਤੀ ਪਿੰਡਾਂ ਦੇ ਪੰਚ ਸਰਪੰਚ ਤੇ ਸੰਗਤਾਂ ਹੁੰਮ੍ਹ ਹੁਮਾਂ ਕੇ ਪਹੁੰਚਣਗੀਆਂ। ਪਿੰਡ ਧਨੋਆ ਤੋਂ ਸ਼ੁਰੂ ਹੋ ਕੇ ਇਹ ਨਗਰ ਕੀਰਤਨ ਪਿੰਡ ਹਿੰਮਤਪੁਰ, ਸਤਾਬਕੋਟ, ਵਧਾਈਆ, ਟੇਰਕਿਆਣਾ, ਛੁਰੀਆ, ਨਹਿਰ ਦਾ ਪੁਲ, ਬਗੱਵਾਲ, ਬੇਗਪੁਰ, ਭੇਖੋਵਾਲ, ਖੇਪੜਾਂ, ਭੋਗੀਆਂ, ਸੈਦੋਵਾਲ, ਘਈਆਂ, ਬੁਧੋਬਰਕਤ, ਛੋੜੀਆਂ, ਗਲੋਵਾਲ ਨਵਾਂ ਤੇ ਗਲੋਵਾਲ ਪੁਰਾਣਾ ਰਾਹੀਂ ਹੁੰਦਾ ਹੋਇਆ ਪਵਿੱਤਰ ਛੇਵੀਂ ਦੇ ਕੰਢੇ ਨਿਰਮਲ ਕੁਟੀਆ ਗਲੋਵਾਲ ਵਿਖੇ ਪਹੁੰਚੇਗਾ।
ਪਿਛਲੀ ਖ਼ਬਰ 17 ਵੇਂ ਸ਼ਹੀਦ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਖ਼ਾਲਸਾ ਕਾਲਜ ਗੜ੍ਹਸ਼ੰਕਰ ਨੇ ਜਿੱਤਿਆ ਅਗਲੀ ਖ਼ਬਰ ਗਿਲਜੀਆਂ ਨੇ ਹਲਕੇ ਦੇ 17 ਪਿੰਡਾਂ ਦੇ ਪਾਰਟੀ ਵਰਕਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।