23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

17 ਵੇਂ ਸ਼ਹੀਦ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਖ਼ਾਲਸਾ ਕਾਲਜ ਗੜ੍ਹਸ਼ੰਕਰ ਨੇ ਜਿੱਤਿਆ

ਗੜ੍ਹਸ਼ੰਕਰ, 22 ਨਵੰਬਰ (ਧਾਲੀਵਾਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੇ ਖੇਡ ਮੈਦਾਨ ‘ਚ ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵਲੋਂ ਕਰਵਾਏ ਗਏ 17ਵੇਂ ਸ਼ਹੀਦ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਬੀ. ਏ.

ਫੁੱਟਬਾਲ ਦੀ ਜੇਤੂ ਟੀਮ ਨੂੰ ਇਨਾਮ ਤਕਸੀਮ ਕਰਨ ਸਮੇਂ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਨਾਲ ਹਾਜ਼ਰ ਐਡਵੋਕੇਟ ਜਸਵੀਰ ਸਿੰਘ ਰਾਏ, ਹਰਪ੍ਰੀਤ ਸਿੰਘ ਵਾਲੀਆ, ਤੀਰਥ ਸਿੰਘ ਰੱਤੂ ਤੇ ਹੋਰ ਸਖਸ਼ੀਅਤਾਂ। ਤਸਵੀਰ : ਧਾਲੀਵਾਲ 23-11-2026
ਗੜ੍ਹਸ਼ੰਕਰ, 22 ਨਵੰਬਰ (ਧਾਲੀਵਾਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੇ ਖੇਡ ਮੈਦਾਨ ‘ਚ ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਵਲੋਂ ਕਰਵਾਏ ਗਏ 17ਵੇਂ ਸ਼ਹੀਦ ਭਗਤ ਸਿੰਘ ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਬੀ.ਏ.ਐੱਮ. ਖ਼ਾਲਸਾ ਕਾਲਜ ਗੜ੍ਹਸ਼ੰਕਰ ਦੀ ਟੀਮ ਨੇ ਫੁੱਟਬਾਲ ਅਕੈਡਮੀ ਮਾਹਿਲਪੁਰ ਨੂੰ 5-0 ਗੋਲਾਂ ਦੇ ਫਰਕ ਨਾਲ ਹਰਾਕੇ ਜਿੱਤ ਲਿਆ। ਟੂਰਨਾਮੈਂਟ ਦੇ ਅੰਤਿਮ ਦਿਨ ਕਰਵਾਈ ਗਈ ਇੰਟਰ-ਸਟੇਟ ਅਥਲੈਟਿਕ ਮੀਟ ਵਿਚ ਵੱਖ-ਵੱਖ ਸਕੂਲਾਂ ਦੇ ਵੱਡੀ ਗਿਣਤੀ ਵਿਚ ਖਿਡਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਲੜਕੇ ਅੰਡਰ-19 ਵਰਗ ਵਿਚ ਆਦਰਸ਼ ਸ਼ਾਂਦਿਲ ਊਨਾ ਬੈਸਟ ਐਥਲੀਟ ਚੁਣਿਆ, ਅੰਡਰ-19 ਲੜਕੀਆਂ ਵਿਚ ਨਾਵਿਆ ਨਵੇਲੀ ਸੰਧੂ ਊਨਾ ਬੈਸਟ ਐਥਲੀਟ ਚੁਣੀ ਗਈ। ਇਸੇ ਤਰ੍ਹਾਂ ਅੰਡਰ 17 ਵਰਗ ਦੇ ਲੜਕਿਆਂ ਵਿਚ ਸਰਬਜੋਤ ਊਨਾ ਅਤੇ ਲੜਕੀਆਂ ਵਿਚ ਸ਼੍ਰੀਆਂਸ਼ੀ ਊਨਾ ਬੈੱਸਟ ਐਥਲੀਟ ਚੁਣੇ ਗਏ। ਪ੍ਰੋਗਰਾਮ ਦੇ ਆਖਰੀ ਤਿੰਨ ਭਾਜਪਾ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ੰ ਅਥਲੈਟਿਕਸ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ। ਨਿਮਿਸ਼ਾ ਮਹਿਤਾ ਨੇ ਫੁੱਟਬਾਲ ਟੂਰਨਾਮੈਂਟ ਦੇ ਉਪਰਾਲੇ ਲਈ ਕਲੱਬ ਪ੍ਰਬਧਕਾਂ ਦੀ ਸ਼ਲਾਘਾ ਕੀਤੀ। ਟੱਗ ਆਫ਼ ਵਾਰ ਦੀ ਸ਼ੁਰੂਆਤ ਮੁੱਖ ਮਹਿਮਾਨ ਸੋਮ ਨਾਥ ਬੰਗੜ ਪ੍ਰਧਾਨ ਨਗਰ ਕੌਂਸਲ ਗੜ੍ਹਸ਼ੰਕਰ ਵਲੋਂ ਕਰਵਾਈ ਗਈ। ਅਖੀਰ ਵਿਚ ਟੀਮਾਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਵਲੋਂ ਕੀਤੀ ਗਈ। ਇਸ ਮੌਕੇ ਲਵ ਕੁਮਾਰ ਗੋਲਡੀ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੇ ਖੇਡ ਪ੍ਰੋਗਰਾਮ ਨੌਜਵਾਨਾਂ ਨੂੰ ਚੰਗੇ ਪਾਸੇ ਜੋੜਨ ਲਈ ਕਾਰਗਰ ਸਾਬਿਤ ਹੋ ਰਹੇ ਹਨ। ਉਨ੍ਹਾਂ ਪ੍ਰਬੰਧਕਾਂ ਨੂੰ ਟੂਰਨਾਮੈਂਟ ਦੀ ਸਫ਼ਲਤਾ ਲਈ ਵਧਾਈ ਦਿੱਤੀ। ਇਸ ਮੌਕੇ ਕਲੱਬ ਪ੍ਰਧਾਨ ਐਡਵੋਕੇਟ ਜਸਵੀਰ ਸਿੰਘ ਰਾਏ ਨੇ ਪਹੁੰਚੀਆਂ ਸਖਸ਼ੀਅਤਾਂ ਦਾ ਕਲੱਬ ਵਲੋਂ ਧੰਨਵਾਦ ਕੀਤਾ। ਇਸ ਮੌਕੇ ਮਾ. ਤੀਰਥ ਸਿੰਘ ਰੱਤੂ ਕੈਨੇਡਾ, ਹਰਪ੍ਰੀਤ ਸਿੰਘ ਵਾਲੀਆ, ਉਪਕਰਨ ਸਿੰਘ ਬੰਗੜ, ਗੋਲਡੀ ਸਿੰਘ ਬੀਹੜਾ, ਹਰਪ੍ਰੀਤ ਸਿੰਘ ਪਟਵਾਰੀ, ਸਤਨਾਮ ਸਿੰਘ ਪਾਰੋਵਾਲ, ਰਜਿੰਦਰ ਛਾਬਲਾ, ਪਰਮਜੀਤ ਪੰਮਾ, ਕਮਲਜੀਤ ਬੈਂਸ, ਪਰਮਵੀਰ ਸਿੰਘ ਰਾਏ, ਰਮਨ ਬੰਗਾ, ਸੁਨੀਲ ਗੋਲਡੀ, ਰਾਜਪਾਲ ਹੈਪੀ, ਸ਼ਲਿੰਦਰ ਰਾਣਾ, ਯੋਗਰਾਜ ਗੰਭੀਰ, ਕਸ਼ਮੀਰ ਸਿੰਘ ਆੜਤੀ ਚਾਹਲਪੁਰ, ਅਮਰੀਕ ਹਮਰਾਜ਼, ਮਹਿੰਦਰ ਪਾਲ, ਸਿਪਰੀਅਨ ਤੇ ਹੋਰ ਹਾਜ਼ਰ ਹੋਏ।
ਪਿਛਲੀ ਖ਼ਬਰ ਭਾਜਪਾ ਦੀ ਸਮਾਜਿਕ ਸਮਰਸਤਾ ਯਾਤਰਾ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਹੋਈ ਸ਼ੁਰੂ ਅਗਲੀ ਖ਼ਬਰ ਪਵਿੱਤਰ ਵੇਈਂ ਦੇ ਪ੍ਰਗਟ ਅਸਥਾਨ ਧਨੋਆ ਤੋਂ ਨਗਰ ਕੀਰਤਨ 29 ਨੂੰ, ਸੰਤ ਸੀਚੇਵਾਲ ਸ਼ਾਮਿਲ ਹੋਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।