ਗੜ੍ਹਸ਼ੰਕਰ, 19 ਨਵੰਬਰ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ ਦੇ 11 ਕੇ.ਵੀ. ਸ਼ਹਿਰੀ ਫੀਡਰ ਨੰਬਰ 2 ਦੀ ਜ਼ਰੂਰੀ ਮੁਰੰਮਤ ਹੋਣ ਕਾਰਨ 20 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ, ਮੁਰੰਮਤ ਕਾਰਨ ਸਮਾਂ ਵੱਧ ਘੱਟ ਵੀ ਲੱਗ ਸਕਦਾ ਹੈ। ਇਸ ਦੌਰਾਨ ਗੜ੍ਹਸ਼ੰਕਰ ਦੇ ਸ੍ਰੀ ਅਨੰਦਪੁਰ ਸਾਹਿਬ ਰੋਡ, ਨਵਾਂਸ਼ਹਿਰ ਰੋਡ, ਚੰਡੀਗੜ੍ਹ ਰੋਡ, ਨੰਗਲ ਰੋਡ ਅਤੇ ਕਲੋਨੀਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਉਪ ਮੰਡਲ ਸ਼ਹਿਰੀ ਪਾਵਰ ਕਾਮ ਗੜ੍ਹਸ਼ੰਕਰ ਵੱਲੋਂ ਦਿੱਤੀ ਗਈ। ਗੜ੍ਹਸ਼ੰਕਰ- ਬਿਜਲੀ ਯੰਤਰਾਂ ਦੀ ਸ਼ਡਿਊਲ ਮੁਰੰਮਤ ਨੂੰ ਮੁੱਖ ਰੱਖਦੇ ਹੋਏ ਮਿਤੀ 20 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ 66 ਕੇ.ਵੀ. ਸਬ-ਸਟੇਸ਼ਨ ਮੋਇਲਾ ਵਾਹਿਦਪੁਰ ਤੋਂ ਚੱਲਦੇ ਸਾਰੇ ਘਰਾਂ ਅਤੇ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਹਰਿਆਣਾ, (ਹਰਮੇਲ ਸਿੰਘ ਖੱਖ)- 66 ਕੇ.ਵੀ ਲਾਈਨ ਚੌਹਾਲ ਤੋਂ ਜਨੌੜੀ ਤੇ ਹਰਿਆਣਾ ਦੀ ਜ਼ਰੂਰੀ ਮੁਰੰਮਤ ਕਰਨ ਦੇ ਸਬੰਧ ਵਿਚ 66 ਕੇ.ਵੀ. ਸਬ ਸਟੇਸ਼ਨ ਹਰਿਆਣਾ ਤੇ ਜਨੌੜੀ ਤੋਂ ਚੱਲਣ ਵਾਲੇ ਸਾਰੇ ਫੀਡਰ 20 ਨਵੰਬਰ ਨੂੰ 10 ਵਜੇ ਤੋਂ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।