ਪੀ.ਐਚ.ਸੀ. ਪੋਸੀ ਅਧੀਨ ਆਉਂਦੇ 153 ਪਿੰਡਾਂ ’ਚ ਪਿਛਲੇ 10 ਸਾਲਾਂ ’ਚ ਕੈਂਸਰ
ਨਾਲ 753, ਦਮੇ ਨਾਲ 297 ਅਤੇ ਟੀ.ਬੀ. ਨਾਲ 540 ਲੋਕਾਂ ਦੀ ਹੋਈ ਮੌਤ
ਸੂਚਨਾ ਅਧਿਕਾਰ ਐਕਟ ਰਾਹੀਂ ਧੀਮਾਨ ਦਾ ਖ਼ੁਲਾਸਾ
ਗੜ੍ਹਸ਼ੰਕਰ, 19 ਨਵੰਬਰ (ਧਾਲੀਵਾਲ)-ਪ੍ਰਾਇਮਰੀ ਹੈਲਥ ਸੈਂਟਰ (ਪੀਐਚਸੀ) ਪੋਸੀ ਅਧੀਨ ਪੈਂਦੇ 153 ਪਿੰਡਾਂ ਵਿਚ 31 ਮਾਰਚ 2016 ਤੋਂ ਲੈ ਕੇ 15 ਸਤੰਬਰ 2026 ਤੱਕ ਕੈਂਸਰ ਨਾਲ 753, ਦਮੇ ਨਾਲ 297 ਅਤੇ ਟੀਬੀ ਨਾਲ 540 ਮੌਤਾਂ ਹੋਈਆਂ। ਇਸ ਦਾ ਖੁਲਾਸਾ ਆਰਟੀਆਈ ਐਕਟੀਵਿਸਟ ਜੈ ਗੋਪਾਲ ਧੀਮਾਨ ਨੇ ਸੂਚਨਾ ਅਧਿਕਾਰ ਐਕਟ ਤਹਿਤ ਪੀਐਚਸੀ ਪੋਸੀ ਤੋਂ ਪ੍ਰਾਪਤ ਜਾਣਕਾਰੀ ਰਾਹੀਂ ਕੀਤਾ ਹੈ।
ਜ
ਜੈ ਗੋਪਾਲ ਧੀਮਾਨ ਆਰ.ਟੀ.ਆਈ. ਰਾਹੀਂ ਪ੍ਰਾਪਤ ਸੂਚਨਾ ਦਿਖਾਉਣ ਸਮੇਂ। ਤਸਵੀਰ : ਧਾਲੀਵਾਲ
20-11-2026
ਗੜ੍ਹਸ਼ੰਕਰ, 19 ਨਵੰਬਰ (ਧਾਲੀਵਾਲ)-ਪ੍ਰਾਇਮਰੀ ਹੈਲਥ ਸੈਂਟਰ (ਪੀਐਚਸੀ) ਪੋਸੀ ਅਧੀਨ ਪੈਂਦੇ 153 ਪਿੰਡਾਂ ਵਿਚ 31 ਮਾਰਚ 2016 ਤੋਂ ਲੈ ਕੇ 15 ਸਤੰਬਰ 2026 ਤੱਕ ਕੈਂਸਰ ਨਾਲ 753, ਦਮੇ ਨਾਲ 297 ਅਤੇ ਟੀਬੀ ਨਾਲ 540 ਮੌਤਾਂ ਹੋਈਆਂ। ਇਸ ਦਾ ਖੁਲਾਸਾ ਆਰਟੀਆਈ ਐਕਟੀਵਿਸਟ ਜੈ ਗੋਪਾਲ ਧੀਮਾਨ ਨੇ ਸੂਚਨਾ ਅਧਿਕਾਰ ਐਕਟ ਤਹਿਤ ਪੀਐਚਸੀ ਪੋਸੀ ਤੋਂ ਪ੍ਰਾਪਤ ਜਾਣਕਾਰੀ ਰਾਹੀਂ ਕੀਤਾ ਹੈ। ਧੀਮਾਨ ਨੇ ਦੱਸਿਆ ਕਿ ਅਨੇਕਾਂ ਪਿੰਡ ਅਜਿਹੇ ਹਨ ਜਿਨ੍ਹਾਂ ਵਿਚ 10 ਜਾਂ 10 ਵੱਧ ਵਿਅਕਤੀਆਂ ਦੀ ਵੀ ਮੌਤ ਹੋ ਚੁੱਕੀ ਹੈ। ਪ੍ਰਾਪਤ ਹੋਈ ਸੂਚਨਾ ਮੁਤਾਬਿਕ ਪਿੰਡ ਮਲਕੋਵਾਲ ਵਿਚ 10 ਵਿਅਕਤੀਆਂ ਦੀ ਮੌਤ ਟੀਬੀ ਨਾਲ, ਪਿੰਡ ਬੀਨੇਵਾਲ 11 ਮੌਤਾਂ ਕੈਂਸਰ ਨਾਲ ਤੇ 12 ਟੀਬੀ ਨਾਲ, ਪਿੰਡ ਪਿੱਪਲੀਵਾਲ ਤੇ ਟਿੱਬੀਆਂ ਵਿਚ 11-11 ਮੌਤਾਂ ਟੀਬੀ ਨਾਲ, ਬੀਨੇਵਾਲ ਹਰਜੀਆਣਾ ਬਸਤੀ ਵਿਚ 17 ਟੀਬੀ ਨਾਲ, ਪਿੰਡ ਪੰਡੋਰੀ ਤੇ ਭਡਿਆਰ ਵਿਚ 10-10 ਟੀਬੀ ਨਾਲ, ਮਹਿੰਦਬਾਣੀ ਵਿਚ 27 ਮੌਤਾਂ ਟੀਬੀ ਨਾਲ, ਮਹਿੰਦਬਾਣੀ ਗੁੱਜਰਾਂ ਵਿਚ 12 ਟੀਬੀ ਨਾਲ, ਪਿੰਡ ਚੱਕ ਰੋਤਾਂ ਵਿਚ 18 ਟੀਬੀ ਨਾਲ, ਪਿੰਡ ਬੋਰਾ ਵਿਚ 19 ਕੈਂਸਰ ਨਾਲ ਅਤੇ 12 ਦਮੇ ਨਾਲ, ਮਹਿਤਾਬਪੁਰ ਵਿਚ 16 ਕੈਂਸਰ ਨਾਲ, ਪਿੰਡ ਕੋਟ ਵਿਚ 16 ਟੀਬੀ ਨਾਲ, ਮੈਰਾ ਵਿਚ 10 ਟੀਬੀ ਨਾਲ, ਪਿੰਡ ਸਮੁੰਦੜਾ ਵਿਚ 15 ਕੈਂਸਰ ਨਾਲ, ਪਿੰਡ ਪਨਾਮ ਵਿਚ 25 ਕੈਂਸਰ ਨਾਲ ਤੇ 13 ਟੀਬੀ ਨਾਲ, ਪਿੰਡ ਚੱਕ ਹਾਜੀਪੁਰ ਵਿਚ 20 ਕੈਂਸਰ ਨਾਲ, ਪਿੰਡ ਦੇਨੋਵਾਲ ਕਲਾਂ ਵਿਚ 13 ਕੈਂਸਰ ਨਾਲ, ਪਿੰਡ ਢਗਾਮ ਵਿਚ 15 ਕੈਂਸਰ ਨਾਲ, ਪਿੰਡ ਬਸਿਆਲਾ 12 ਕੈਂਸਰ ਨਾਲ ਅਤੇ 12 ਟੀਬੀ ਨਾਲ, ਡੋਗਰਪੁਰ ਵਿਚ 12 ਕੈਂਸਰ ਨਾਲ, ਪਿੰਡ ਪਾਰੋਵਾਲ ਵਿਚ 12 ਕੈਂਸਰ ਨਾਲ, ਪਿੰਡ ਬੀਰਮਪੁਰ ਵਿਚ 11 ਕੈਂਸਰ ਤੇ 21 ਟੀਬੀ ਨਾਲ, ਪਿੰਡ ਪਾਹਲੇਵਾਲ ਵਿਚ 10 ਕੈਂਸਰ ਨਾਲ ਤੇ 23 ਟੀਬੀ ਨਾਲ, ਪਿੰਡ ਹਾਜੀਪੁਰ ਵਿਚ 14 ਕੈਂਸਰ ਨਾਲ, ਬਿੱਲੜੋਂ ਵਿਚ 10 ਕੈਂਸਰ ਨਾਲ, ਪਿੰਡ ਸਤਨੌਰ ਵਿਚ 15 ਕੈਂਸਰ ਨਾਲ, ਗੋਲੀਆਂ ਵਿਚ 12 ਕੈਂਸਰ ਨਾਲ, ਪਿੰਡ ਜਸੋਵਾਲ ਵਿਚ 12 ਕੈਂਸਰ ਨਾਲ, ਪਿੰਡ ਸੈਲਾ ਖੁਰਦ ਵਿਚ 14 ਕੈਂਸਰ ਨਾਲ, ਪਿੰਡ ਮੋਰਾਂਵਾਲੀ ਵਿਚ 14 ਕੈਂਸਰ ਤੇ 10 ਟੀਬੀ ਨਾਲ, ਪਿੰਡ ਪੋਸੀ ਵਿਚ 10 ਕੈਂਸਰ ਨਾਲ, ਪਿੰਡ ਖੁਸ਼ੀ ਪੱਦੀ ਵਿਚ 9 ਕੈਂਸਰ ਨਾਲ ਅਤੇ ਪਿੰਡ ਬਿਜੋਂ ਵਿਚ 13 ਕੈਂਸਰ ਨਾਲ ਲੋਕਾਂ ਦੀ ਮੌਤ ਹੋਈ। ਧੀਮਾਨ ਨੇ ਕਿਹਾ ਕਿ ਭਾਵੇਂ ਕੈਂਸਰ ਫ਼ੈਲਣ ਦੇ ਮੁੱਖ ਕਾਰਨ ਸ਼ਰਾਬ ਦਾ ਵੱਧ ਸੇਵਨ, ਤੰਬਾਕੂ, ਸਿਗਰਟ, ਬੀੜੀ ਅਤੇ ਗੁਟਖਾ, ਪ੍ਰਦੂਸ਼ਣ ਅਤੇ ਲੰਬੇ ਸਮੇਂ ਤੱਕ ਹਾਨੀਕਾਰਕ ਰਸਾਇਣਕ ਪ੍ਰਭਾਵ ਹੇਠ ਰਹਿਣਾ ਹੈ, ਪਰ ਇੰਨੀ ਵੱਡੀ ਗਿਣਤੀ ’ਚ ਲੋਕਾਂ ਦੀ ਮੌਤ ਪਿੱਛੇ ਉਕਤ ਕਾਰਨਾਂ ਦੇ ਨਾਲ-ਨਾਲ ਸਰਕਾਰਾਂ ਦੀਆਂ ਅਣਗਹਿਲੀਆਂ ਵੀ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਮੂਲ ਸੰਵਿਧਾਨਕ ਅਧਿਕਾਰਾਂ ਨੂੰ ਅਣਗੋਲਿਆਂ ਕਰਕੇ ਵੋਟਾਂ ਬਟੋਰਨ ਤੱਕ ਸੀਮਤ ਰਹਿ ਗਈਆਂ ਹਨ।