ਸਮਾਗਮ ’ਚ ਜੰਗਲੀ ਸਾਂਭਰ ਆਉਣ ਨਾਲ ਮਚੀ ਹਫੜਾ-ਦਫੜੀ
ਮਾਹਿਲਪੁਰ, 19 ਨਵੰਬਰ (ਰਜਿੰਦਰ ਸਿੰਘ)-ਅੱਜ ਬਾਅਦ ਦੁਪਹਿਰ ਪਿੰਡ ਕਾਲੇਵਾਲ ਭਗਤਾਂ ਵੇਲੇ ਉਸ ਵੇਲੇ ਹਫ਼ੜਾ ਦਫ਼ੜੀ ਮੱਚ ਗਈ ਜਦੋਂ ਇੱਕ ਧਾਰਮਿਕ ਸਥਾਨ ’ਤੇ ਚੱਲ ਰਹੇ ਪ੍ਰੋਗਰਾਮ ਦੌਰਾਨ ਇੱਕ ਜੰਗਲੀ ਸਾਂਭਰ ਆ ਵੜਿਆ । ਜਾਣਕਾਰੀ ਅਨੁਸਾਰ ਕਾਲੇਵਾਲ ਭਗਤਾਂ ਉੱਘੇ ਸਮਾਜ ਸੇਵੀ ਦਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਇੱਕ ਧਾਰਮਿਕ ਸਥਾਨ’ ਤੇ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਅਚਾਨਕ ਉੱਥੇ ਇੱਕ ਜੰਗਲੀ ਸਾਂਭਰ ਆ ਗਿਆ ਜਿਸ ਨਾਲ ਮੇਲੇ ਵਿਚ ਕਾਫ਼ੀ ਹਫੜਾ-ਦਫੜੀ ਮੱਚ ਗਈ।
ਅਜੀਤ ਡੈਸਕ
20-11-2026