20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਪਾਬੰਦੀ ਦੇ ਬਾਵਜੂਦ ਮੋਟੀਆਂ ਰਕਮਾਂ ਲੈ ਕੇ ਕੀਤੀਆਂ ਜਾ ਰਹੀਆਂ ਨੇ 20 ਮਰਲੇ ਤੋਂ ਘੱਟ ਰਕਬੇ ਦੀਆਂ ਰਜਿਸਟਰੀਆਂ

ਬੀਣੇਵਾਲ, 19 ਨਵੰਬਰ (ਬੈਜ ਚੌਧਰੀ, ਹਰਪ੍ਰੀਤ ਕੌਰ)-ਬੀਤ ਇਲਾਕੇ ਦੇ ਬਹੁਤੇ ਪਿੰਡਾਂ ’ਚ 20 ਮਰਲੇ ਜਾਂ ਇਸ ਤੋਂ ਘੱਟ ਰਕਬੇ ਦੀ ਰਜਿਸਟਰੀ ਕਰਵਾਉਣ ’ਤੇ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਹੈ ਪਰ ਪਾਬੰਦੀ ਦੇ ਬਾਵਜੂਦ ਵਸੀਕਾਂ ਨਵੀਸਾਂ ਵਲੋਂ ਮਾਲ ਅਧਿਕਾਰੀਆਂ ਤੇ ਹੋਰ ਤਹਿਸੀਲ ਗੜ੍ਹਸ਼ੰਕਰ ਦੇ ਮੁਲਾਜ਼ਮਾਂ ਨਾਲ ਮਿਲੀ ਭੁਗਤ ਕਰਕੇ ਰਿਸ਼ਵਤ ਵਜੋਂ ਮੋਟੀਆਂ ਰਕਮਾਂ ਲੈ ਕੇ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ। ਇਕੱਤਰ ਜਾਣਕਾਰੀ ਮੁਤਾਬਿਕ ਬੀਤ ਇਲਾਕੇ ਦੇ 22 ਪਿੰਡਾਂ ’ਚੋਂ ਸਿਰਫ਼ ਤਿੰਨ ਪਿੰਡਾ ਬੀਣੇਵਾਲ, ਗੜ੍ਹਮੀਨਸੋਵਾਲ ਅਤੇ ਸੇਖੋਵਾਲ ਨੂੰ ਛੱਡ ਕੇ ਬਾਕੀ ਸਾਰੇ 19 ਪਿੰਡਾਂ ’ਚ 20 ਮਰਲੇ ਜਾਂ ਇਸ ਤੋਂ ਘੱਟ ਰਕਬੇ ਦੀ ਰਜਿਸਟਰੀ ਕਰਵਾਉਣ ਦੀ ਮਨਾਹੀ ਹੈ।

ਅਜੀਤ ਡੈਸਕ 20-11-2026
ਬੀਣੇਵਾਲ, 19 ਨਵੰਬਰ (ਬੈਜ ਚੌਧਰੀ, ਹਰਪ੍ਰੀਤ ਕੌਰ)-ਬੀਤ ਇਲਾਕੇ ਦੇ ਬਹੁਤੇ ਪਿੰਡਾਂ ’ਚ 20 ਮਰਲੇ ਜਾਂ ਇਸ ਤੋਂ ਘੱਟ ਰਕਬੇ ਦੀ ਰਜਿਸਟਰੀ ਕਰਵਾਉਣ ’ਤੇ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਹੈ ਪਰ ਪਾਬੰਦੀ ਦੇ ਬਾਵਜੂਦ ਵਸੀਕਾਂ ਨਵੀਸਾਂ ਵਲੋਂ ਮਾਲ ਅਧਿਕਾਰੀਆਂ ਤੇ ਹੋਰ ਤਹਿਸੀਲ ਗੜ੍ਹਸ਼ੰਕਰ ਦੇ ਮੁਲਾਜ਼ਮਾਂ ਨਾਲ ਮਿਲੀ ਭੁਗਤ ਕਰਕੇ ਰਿਸ਼ਵਤ ਵਜੋਂ ਮੋਟੀਆਂ ਰਕਮਾਂ ਲੈ ਕੇ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ। ਇਕੱਤਰ ਜਾਣਕਾਰੀ ਮੁਤਾਬਿਕ ਬੀਤ ਇਲਾਕੇ ਦੇ 22 ਪਿੰਡਾਂ ’ਚੋਂ ਸਿਰਫ਼ ਤਿੰਨ ਪਿੰਡਾ ਬੀਣੇਵਾਲ, ਗੜ੍ਹਮੀਨਸੋਵਾਲ ਅਤੇ ਸੇਖੋਵਾਲ ਨੂੰ ਛੱਡ ਕੇ ਬਾਕੀ ਸਾਰੇ 19 ਪਿੰਡਾਂ ’ਚ 20 ਮਰਲੇ ਜਾਂ ਇਸ ਤੋਂ ਘੱਟ ਰਕਬੇ ਦੀ ਰਜਿਸਟਰੀ ਕਰਵਾਉਣ ਦੀ ਮਨਾਹੀ ਹੈ। ਇਨ੍ਹਾਂ 19 ਪਿੰਡਾਂ ’ਚ ਜ਼ਮੀਨ ਦੀ ਕਿਸਮ ਭਾਵੇਂ ਕੋਈ ਵੀ ਹੋਵੇ ਪਰ ਰਕਬਾ 21 ਮਰਲੇ ਜਾਂ ਇਸ ਤੋਂ ਵਧ ਹੋਵੇ ਤਾਂ ਹੀ ਰਜਿਸਟਰੀ ਹੋ ਸਕਦੀ ਹੈ ਪਰ ਵਸੀਕਾ ਨਵੀਸਾਂ ਵਲੋਂ ਮਾਲ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਰਿਸ਼ਵਤ ਦੀਆਂ ਮੋਟੀਆਂ ਰਕਮਾਂ ਲੈ ਕੇ ਧੜੱਲੇ ਨਾਲ 20 ਮਰਲੇ ਤੋਂ ਘੱਟ ਦੀਆਂ ਰਜਿਸਟਰੀਆਂ ਧੜੱਲੇ ਨਾਲ ਕੀਤੀਆਂ ਜਾਂਦੀਆਂ ਹਨ। ਇਕ ਪਾਸੇ ਤਾਂ ‘ਆਪ’ ਸਰਕਾਰ ਰਿਸ਼ਵਤ ਤੇ ਜ਼ੀਰੋ ਟਾਲਰੈਂਸ ਦੇ ਦਾਅਵੇ ਕਰ ਰਹੀ ਹੈ ਦੂਜੇ ਪਾਸੇ ਧੜੱਲੇ ਨਾਲ ਰਿਸ਼ਵਤ ਲਈ ਜਾਂਦੀ ਹੈ। ਇਨ੍ਹਾਂ ’ਚੋਂ ਇੱਕ ਰਜਿਸਟਰੀ ਅਜੀਤ ਪ੍ਰਤੀਨਿਧੀ ਦੇ ਹੱਥ ਲੱਗੀ ਹੈ। ਇਹ ਰਜਿਸਟਰੀ ਪਿੰਡ ਨੈਣਵਾਂ ਹੱਦਬਸਤ ਨੰ 490 ਦੀ ਹੈ ਜਿਸ ਦਾ ਰਕਬਾ 10 ਮਰਲੇ ਤੇ ਰੇਟ ਪ੍ਰਤੀ ਮਰਲਾ 35 ਹਜ਼ਾਰ ਰੁਪਏ ਦਰਜ ਹੈ। ਇਸ ਰਜਿਸਟਰੀ ਦਾ ਵਸੀਕਾ ਨੰਬਰ 226 ਮਿਤੀ 11 ਨਵੰਬਰ 2026 ਦਰਜ ਹੈ। ਇਸ ਰਜਿਸਟਰੀ ਵਿਚ ਖ਼ਰੀਦਦਾਰ ਨੇ ਦੱਸਿਆ ਕਿ ਉਸ ਵਲੋਂ ਵਸੀਕਾ ਨਵੀਸ ਵਲੋਂ 63 ਹਜ਼ਾਰ ਰੁਪਏ ਉੱਕੇ ਪੁੱਕੇ ਲਏ ਗਏ। ਖ਼ਰੀਦਦਾਰ ਮੁਤਾਬਿਕ ਉਨ੍ਹਾਂ ਨੂੰ ਵਸੀਕਾ ਨਵੀਸ ਨੇ ਕਿਹਾ ਕਿ ਦਸ ਮਰਲੇ ਦੀ ਰਜਿਸਟਰੀ ਨਹੀਂ ਹੋ ਸਕਦੀ ਪਰ ਰਿਸ਼ਵਤ ਦੀ ਮੋਟੀ ਰਕਮ ਦੇਣ ’ਤੇ ਰਜਿਸਟਰੀ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਖ਼ਰੀਦਦਾਰ ਵਲੋਂ ਖ਼ਰਚ ਵਿਚ ਬੱਚਤ ਕਰਨ ਲਈ ਰਜਿਸਟਰੀ ਮਹਿਲਾ ਦੇ ਨਾਂਅ ’ਤੇ ਕਰਵਾਈ ਗਈ ਜੇਕਰ ਰਜਿਸਟਰੀ ਦੇ ਖ਼ਰਚ ਦੀ ਗਲ ਕਰੀਏ ਤਾਂ ਰਜਿਸਟਰੀ ’ਤੇ ਖ਼ਰਚ ਦੀਆਂ ਵੱਖ-ਵੱਖ 9 ਮੱਦਾਂ ਦਰਜ ਹਨ ਜਿਨ੍ਹਾਂ ਦੀ ਕੁਲ ਰਕਮ ਜੋੜ ਕੇ ਕਰੀਬ 21 ਕੁ ਹਜ਼ਾਰ ਬਣਦੀ ਹੈ ਪਰ ਖ਼ਰੀਦਦਾਰ ਤੋਂ 63 ਹਜ਼ਾਰ ਰੁਪਏ ਨਕਦ ਲੈ ਲਏ ਗਏ ਜਦਕਿ ਖ਼ਰੀਦਦਾਰ ਦਾ ਕਹਿਣਾ ਹੈ ਕਿ ਇੰਤਕਾਲ ਦੀ ਫ਼ੀਸ ਰਜਿਸਟਰੀ ਵੇਲੇ ਜੋੜ ਕੇ ਲੈ ਲਈ ਜਾਂਦੀ ਹੈ ਪਰ ਉਸ ਕੋਲੋਂ ਇਕ ਹਜ਼ਾਰ ਰੁਪਏ ਹੋਰ ਮੰਗੇ ਜਾਂਦੇ ਹਨ। ਇਸ ਸਬੰਧੀ ਅਤਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਹਰ ਰੋਜ਼ ਇਸ ਤਰ੍ਹਾਂ ਪਾਬੰਦੀ ਵਾਲੇ ਪਿੰਡਾਂ ਦੀਆਂ ਰਜਿਸਟਰੀਆਂ ਹੋ ਰਹੀਆਂ ਹਨ। ਲੋਕਾਂ ਦੀ ਮੰਗ ਹੈ ਕਿ ਜੇਕਰ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤਾਂ ਕਰੋੜਾਂ ਰੁਪਏ ਦਾ ਘੋਟਾਲਾ ਬੇਨਕਾਬ ਹੋ ਸਕਦਾ ਹੈ। ਜਦ ਇਸ ਸਬੰਧੀ ਤਹਿਸੀਲਦਾਰ ਲਵਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਰਜਿਸਟਰੀ ਨਾਇਬ ਤਹਿਸੀਲਦਾਰ ਵਲੋਂ ਕੀਤੀ ਗਈ ਹੈ। ਜਦ ਨਾਇਬ ਤਹਿਸੀਲਦਾਰ ਅਭਿਸ਼ੇਕ ਵਰਮਾ ਨਾਲ ਗੱਲ ਕੀਤੀ ਤਾਂ ਪਹਿਲਾਂ ਤਾਂ ਉਨ੍ਹਾਂ ਕਿਹਾ ਕਿ ਰਿਕਾਰਡ ਦੇਖ ਕੇ ਹੀ ਕੁੱਝ ਕਹਿ ਸਕਦਾ ਹਾਂ। ਜਦ ਉਨ੍ਹਾਂ ਨੂੰ ਵਟਸਅੱਪ ਤੇ ਰਜਿਸਟਰੀ ਦੀ 6 ਪੰਨਿਆਂ ਦੀ ਕਾਪੀ ਭੇਜੀ ਤਾਂ ਉਨ੍ਹਾਂ ਸਪਸ਼ਟ ਜਵਾਬ ਦੇਣ ਦੀ ਥਾਂ ਇਨ੍ਹਾਂ ਕਹਿ ਕੇ ਫ਼ੋਨ ਕੱਟ ਦਿੱਤਾ ਕਿ ਉਹ ਤਾਂ ਅਜੇ ਦੋ ਮਹੀਨੇ ਪਹਿਲਾ ਹੀ ਆਏ ਹਨ ਹਾਲੇ ਤਾਂ ਬਹੁਤੇ ਵਸੀਕਾ ਨਵੀਸਾਂ ਨੂੰ ਉਹ ਜਾਣਦੇ ਵੀ ਨਹੀਂ। ਫਿਰ ਮੈ ਰਿਸ਼ਵਤ ਕਿਵੇਂ ਲੈ ਸਕਦਾ ਹਾਂ ।
ਪਿਛਲੀ ਖ਼ਬਰ 91.78 ਲੱਖ ਰੁਪਏ ਦੀ ਠੱਗੀ ਕਰਨ ਦੇ ਵੱਖ-ਵੱਖ ਮਾਮਲਿਆਂ ਪਿਉ-ਪੁੱਤ ਸਮੇਤ 6 ਨਾਮਜ਼ਦ ਅਗਲੀ ਖ਼ਬਰ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾ ਰਹੀ ਸ਼ਰਧਾਲੂਆਂ ਦੀ ਕਾਰ ਬੇਕਾਬੂ ਹੋ ਕੇ ਪਲਟੀ, 2 ਦੀ ਮੌਕੇ ’ਤੇ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।