20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਐਨ.ਆਰ.ਆਈ. ਥਾਣੇ ’ਚ ਜਾਂਚ ਲਈ ਪੇਸ਼ ਹੋਏ ਵਿਅਕਤੀ ਨੇ ਨਿਗਲ਼ੀ ਜ਼ਹਿਰ, ਹਾਲਤ ਨਾਜ਼ੁਕ

ਹੁਸ਼ਿਆਰਪੁਰ, 19 ਨਵੰਬਰ (ਬਲਜਿੰਦਰਪਾਲ ਸਿੰਘ)-ਐਨ. ਆਰ.

ਦਿਲਬਾਗ ਸਿੰਘ 20-11-2026
ਹੁਸ਼ਿਆਰਪੁਰ, 19 ਨਵੰਬਰ (ਬਲਜਿੰਦਰਪਾਲ ਸਿੰਘ)-ਐਨ.ਆਰ.ਆਈ ਥਾਣੇ ’ਚ ਇਕ ਮਾਮਲੇ ਸੰਬੰਧੀ ਜਾਂਚ ਲਈ ਬੁਲਾਏ ਵਿਅਕਤੀ ਵਲੋਂ ਜ਼ਹਿਰੀਲਾ ਪਦਾਰਥ ਨਿਗਲ ਲੈਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਬੁੱਲ੍ਹੋਵਾਲ ਅਧੀਨ ਪੈਂਦੇ ਪਿੰਡ ਖੱਬਲਾਂ ਨਾਲ ਸੰਬੰਧਿਤ ਇਕ ਮਾਮਲੇ ’ਚ ਥਾਣਾ ਐਨ.ਆਰ.ਆਈ. ’ਚ ਦਿਲਬਾਗ ਸਿੰਘ ਵਾਸੀ ਬੁੱਲ੍ਹੋਵਾਲ ਨੂੰ ਬੁਲਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਪਿੰਡ ਖੱਬਲਾਂ ਦੀ ਵਾਸੀ ਇਕ ਔਰਤ ਵਲੋਂ ਅਮਰੀਕਾ ’ਚ ਰਹਿੰਦੇ ਦੋ ਸਕੇ ਭਰਾਵਾਂ ਅਤੇ ਉਕਤ ਵਿਅਕਤੀ ਖ਼ਿਲਾਫ਼ ਕਥਿਤ ਤੌਰ ’ਤੇ ਉਸ ਨਾਲ ਜਬਰ ਜਨਾਹ ਕਰਨ ਸੰਬੰਧੀ ਥਾਣਾ ਐਨ.ਆਰ.ਆਈ. ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਦੇ ਚੱਲਦਿਆਂ ਮਾਮਲੇ ਦੀ ਜਾਂਚ ਲਈ ਦਿਲਬਾਗ ਸਿੰਘ ਨੂੰ ਐਨ.ਆਰ.ਆਈ. ਥਾਣੇ ’ਚ ਬੁਲਾਇਆ ਗਿਆ ਸੀ। ਜਾਣਕਾਰੀ ਅਨੁਸਾਰ ਇਸ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਕਥਿਤ ਤੌਰ ’ਤੇ ਜ਼ਹਿਰ ਨਿਗਲ ਲਈ, ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉੱਥੋਂ ਇਕ ਨਿੱਜੀ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ। ਇਸ ਸੰਬੰਧੀ ਜਦੋਂ ਐਨ.ਆਰ.ਆਈ. ਥਾਣੇ ਦੇ ਐੱਸ.ਐਚ.ਓ. ਰਾਜਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਖੱਬਲਾਂ ਦੀ ਇਕ ਔਰਤ ਨੇ ਉਸ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕਰਨ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾਉਣ ਸੰਬੰਧੀ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੇ ਚੱਲਦਿਆਂ ਉਕਤ ਵਿਅਕਤੀ ਨੂੰ ਥਾਣੇ ’ਚ ਜਾਂਚ ਲਈ ਬੁਲਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦਿਲਬਾਗ ਸਿੰਘ ਦੁਬਾਰਾ ਪੇਸ਼ ਹੋਣ ਲਈ ਟਾਈਮ ਲੈ ਕੇ ਵਾ ਪਸ ਚਲਾ ਗਿਆ ਸੀ।
ਪਿਛਲੀ ਖ਼ਬਰ ਬੇਕਾਬੂ ਟਰੱਕ ਨੇ 6 ਵਾਹਨਾਂ ਨੂੰ ਮਾਰੀ ਟੱਕਰ, ਵਾਹਨਾਂ ਦਾ ਭਾਰੀ ਨੁਕਸਾਨ, 2 ਵਿਅਕਤੀ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਮਿਆਣੀ ਦੇ ਛੱਪੜ ਦੀ ਸਫ਼ਾਈ ਦੇ 40 ਲੱਖ ਦੇ ਬਿੱਲਾਂ ’ਤੇ ਉੱਠੇ ਸਵਾਲ, ਗਿਲਜੀਆਂ ਨੇ ਲਗਾਏ ਬੇਨਿਯਮੀਆਂ ਦੇ ਦੋਸ਼ ਸਫ਼ਾਈ ਦਾ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।