ਮਾਝਾ ਕਿਸਾਨ ਸੰਘਰਸ਼ ਕਮੇਟੀ ਮੁਕੇਰੀਆਂ ਦੀ ਮੀਟਿੰਗ
ਭੰਗਾਲਾ, 23 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)- ਮਾਝਾ ਕਿਸਾਨ ਸੰਘਰਸ਼ ਕਮੇਟੀ ਹੁਸ਼ਿਆਰਪੁਰ ਮੁਕੇਰੀਆਂ ਦੀ ਮੀਟਿੰਗ ਮੀਤ ਪ੍ਰਧਾਨ ਰੋਸ਼ਨ ਖ਼ਾਨ ਦੇ ਗ੍ਰਹਿ ਪਿੰਡ ਹਲੇੜ ਮੋਤਲਾ ਵਿਖੇ ਹੋਈ। ਇਸ ਮੀਟਿੰਗ ਵਿਚ ਨਵ ਨਿਯੁਕਤ ਅਹੁਦੇਦਾਰੀਆਂ ਦਿੱਤੀਆਂ ਗਈਆਂ ਜਿਨ੍ਹਾਂ ਵਿਚ ਸਰਬਜੀਤ ਸਿੰਘ ਜ਼ਿਲ੍ਹਾ ਪ੍ਰਧਾਨ, ਹਰਵੰਤ ਸਿੰਘ ਵਾਈਸ ਪ੍ਰਧਾਨ ਅਤੇ ਕੈਸ਼ੀਅਰ, ਜਗਦੀਪ ਸਿੰਘ ਬਲਾਕ ਪ੍ਰਧਾਨ, ਬੀਰ ਸਿੰਘ ਵਾਈਸ ਪ੍ਰਧਾਨ, ਬਿਕਰਮ ਸਿੰਘ ਚੇਅਰਮੈਨ, ਕੇਵਲ ਸਿੰਘ ਜਨਰਲ ਸਕੱਤਰ, ਪ੍ਰਗਟ ਸਿੰਘ ਪ੍ਰਧਾਨ ਹਰਸੇ ਮਾਨਸਰ, ਮੁਨੀਸ਼ ਕੁਮਾਰ ਯੂਥ ਪ੍ਰਧਾਨ ਹਲੇੜ ਜਨਾਰਧਨ ਨਿਯੁਕਤ ਕੀਤੇ ਗਏ।
ਭੰਗਾਲਾ, 23 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)- ਮਾਝਾ ਕਿਸਾਨ ਸੰਘਰਸ਼ ਕਮੇਟੀ ਹੁਸ਼ਿਆਰਪੁਰ ਮੁਕੇਰੀਆਂ ਦੀ ਮੀਟਿੰਗ ਮੀਤ ਪ੍ਰਧਾਨ ਰੋਸ਼ਨ ਖ਼ਾਨ ਦੇ ਗ੍ਰਹਿ ਪਿੰਡ ਹਲੇੜ ਮੋਤਲਾ ਵਿਖੇ ਹੋਈ। ਇਸ ਮੀਟਿੰਗ ਵਿਚ ਨਵ ਨਿਯੁਕਤ ਅਹੁਦੇਦਾਰੀਆਂ ਦਿੱਤੀਆਂ ਗਈਆਂ ਜਿਨ੍ਹਾਂ ਵਿਚ ਸਰਬਜੀਤ ਸਿੰਘ ਜ਼ਿਲ੍ਹਾ ਪ੍ਰਧਾਨ, ਹਰਵੰਤ ਸਿੰਘ ਵਾਈਸ ਪ੍ਰਧਾਨ ਅਤੇ ਕੈਸ਼ੀਅਰ, ਜਗਦੀਪ ਸਿੰਘ ਬਲਾਕ ਪ੍ਰਧਾਨ, ਬੀਰ ਸਿੰਘ ਵਾਈਸ ਪ੍ਰਧਾਨ, ਬਿਕਰਮ ਸਿੰਘ ਚੇਅਰਮੈਨ, ਕੇਵਲ ਸਿੰਘ ਜਨਰਲ ਸਕੱਤਰ, ਪ੍ਰਗਟ ਸਿੰਘ ਪ੍ਰਧਾਨ ਹਰਸੇ ਮਾਨਸਰ, ਮੁਨੀਸ਼ ਕੁਮਾਰ ਯੂਥ ਪ੍ਰਧਾਨ ਹਲੇੜ ਜਨਾਰਧਨ ਨਿਯੁਕਤ ਕੀਤੇ ਗਏ। ਇਸ ਮੌਕੇ ਆਉਣ ਵਾਲੇ ਝੋਨੇ ਦੇ ਸੀਜਨ ਅਤੇ ਗੰਨੇ ਦੇ ਸੀਜਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸ਼ੂਗਰ ਮਿੱਲ ਮੁਕੇਰੀਆਂ ਦੇ ਦੇ ਬਕਾਇਆ ਰਕਮ ਲੈਣ ਬਾਰੇ, ਪਨਿਆੜ ਗੰਨਾ ਮਿੱਲ ਗੁਰਦਾਸਪੁਰ ਨੇ ਜੋ ਪੈਨਲਟੀ ਪਿਛਲੇ ਸਾਲ ਕੱਟੀ ਸੀ ਉਸ ਨੂੰ ਵਾਪਸ ਕਰਵਾਉਣਾ, ਕੱਚੇ ਜਾਰਡ ਪੱਕੇ ਕਰਨ, ਕੰਟੀਨ ਬਣਾਉਣ, ਬਾਥਰੂਮ ਅਤੇ ਆਰਾਮ ਕਰਨ ਵਾਸਤੇ ਵਧੀਆ ਪ੍ਰਬੰਧ ਕੀਤੇ ਜਾਨ ਦੇ ਸਬੰਧ ਵਿਚ ਪਨਿਆੜ ਮਿਲ ਗੁਰਦਾਸਪੁਰ ਦੇ ਸਾਹਮਣੇ 1 ਅਕਤੂਬਰ 2026 ਨੂੰ ਧਰਨਾ ਧਰਨਾ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਕਿਸਾਨਾਂ ਨੂੰ ਇਸ ਧਰਨੇ ’ਚ ਵੱਧ ਚੜ ਕੇ ਪਹੁੰਚਣ ਦੀ ਅਪੀਲ ਕੀਤੀ।