ਜ਼ਿਲ੍ਹਾ ਪ੍ਰਧਾਨ ਓ. ਬੀ. ਸੀ. ਕਾਂਗਰਸ ਬਣਨ ’ਤੇ ਭੁਪਿੰਦਰ ਸਿੰਘ ਦਿਹਾਣਾ ਦਾ ਸਨਮਾਨ ਕਰਦੇ ਹੋਏ ਐਡਵੋਕੇਟ ਰਣਜੀਤ ਕੁਮਾਰ ਤੇ ਹੋਰ।
ਭੁਪਿੰਦਰ ਸਿੰਘ ਦਿਹਾਣਾ ਜ਼ਿਲ੍ਹਾ ਪ੍ਰਧਾਨ ਓ. ਬੀ. ਸੀ. ਕਾਂਗਰਸ ਨਿਯੁਕਤ
ਹੁਸ਼ਿਆਰਪੁਰ, 30 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਕਈ ਅਜਿਹੇ ਕਾਰਕ ਹਨ, ਜੋ ਸਟਰੋਕ ਦੇ ਖ਼ਤਰੇ ਨੂੰ ਵਧਾ ਸਕਦੇ ਹਨ। ਇਨ੍ਹਾਂ ਵਿਚ ਹਾਈ ਬਲੱਡ ਪ੍ਰੈੱਸ਼ਰ, ਸ਼ੂਗਰ, ਵਧਿਆ ਹੋਇਆ ਕੋਲੈਸਟਰੋਲ, ਸਿਗਰਟਨੋਸ਼ੀ, ਸਰੀਰਕ ਸਰਗਰਮੀਆਂ ਦੀ ਘਾਟ, ਗੈਰ-ਸਿਹਤਮੰਦ ਖ਼ੁਰਾਕ, ਮੋਟਾਪਾ ਤੇ ਦਿਲ ਨਾਲ ਸੰਬੰਧਿਤ ਕੁੱਝ ਬਿਮਾਰੀਆਂ ਸ਼ਾਮਿਲ ਹਨ।
ਸ
ਸਟਰੋਕ ਦੇ ਖ਼ਤਰੇ ਨੂੰ ਘਟਾਉਣ ਲਈ ਬਲੱਡ ਪ੍ਰੈੱਸ਼ਰ ’ਤੇ ਕਾਬੂ ਰੱਖਣਾ ਜ਼ਰੂਰੀ-ਡਾ. ਸੰਜੇ ਕੁਮਾਰ
31-10-2026
ਹੁਸ਼ਿਆਰਪੁਰ, 30 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਕਈ ਅਜਿਹੇ ਕਾਰਕ ਹਨ, ਜੋ ਸਟਰੋਕ ਦੇ ਖ਼ਤਰੇ ਨੂੰ ਵਧਾ ਸਕਦੇ ਹਨ। ਇਨ੍ਹਾਂ ਵਿਚ ਹਾਈ ਬਲੱਡ ਪ੍ਰੈੱਸ਼ਰ, ਸ਼ੂਗਰ, ਵਧਿਆ ਹੋਇਆ ਕੋਲੈਸਟਰੋਲ, ਸਿਗਰਟਨੋਸ਼ੀ, ਸਰੀਰਕ ਸਰਗਰਮੀਆਂ ਦੀ ਘਾਟ, ਗੈਰ-ਸਿਹਤਮੰਦ ਖ਼ੁਰਾਕ, ਮੋਟਾਪਾ ਤੇ ਦਿਲ ਨਾਲ ਸੰਬੰਧਿਤ ਕੁੱਝ ਬਿਮਾਰੀਆਂ ਸ਼ਾਮਿਲ ਹਨ। ਮੈਕਸ ਹਸਪਤਾਲ ਦੇ ਡਾਇਰੈਕਟਰ-ਨਿਊਰੋਲੋਜੀ ਡਾ. ਸੰਜੇ ਕੁਮਾਰ ਮਿਸ਼ਰਾ ਨੇ ਕਿਹਾ ਕਿ ਨਿਯਮਿਤ ਸਿਹਤ ਜਾਂਚ ਕਰਵਾਉਣ ਤੇ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਤੇ ਕੋਲੈਸਟਰੋਲ ਨੂੰ ਸਹੀ ਢੰਗ ਨਾਲ ਕੰਟਰੋਲ ਵਿਚ ਰੱਖਣ ਨਾਲ ਸਟਰੋਕ ਦੇ ਖ਼ਤਰੇ ਨੂੰ ਘਟਾਉਣ ਵਿਚ ਮਦਦ ਮਿਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣਾ, ਨਿਯਮਿਤ ਸਰੀਰਕ ਕਸਰਤ ਕਰਨਾ, ਸੰਤੁਲਿਤ ਖ਼ੁਰਾਕ ਲੈਣਾ, ਤੰਬਾਕੂ ਤੋਂ ਪ੍ਰਹੇਜ਼ ਕਰਨਾ ਅਤੇ ਡਾਕਟਰ ਵਲੋਂ ਦੱਸੀਆਂ ਦਵਾਈਆਂ ਨਿਯਮਿਤ ਤੌਰ ’ਤੇ ਲੈਣਾ ਦਿਲ ਅਤੇ ਦਿਮਾਗ਼ ਦੀ ਸਿਹਤ ਦੀ ਰੱਖਿਆ ਲਈ ਮਹੱਤਵਪੂਰਨ ਕਦਮ ਹਨ। ਉਨ੍ਹਾਂ ਕਿਹਾ ਕਿ ਸਟਰੋਕ ਦੇ ਲੱਛਣ ਆਮ ਤੌਰ ’ਤੇ ਅਚਾਨਕ ਸਾਹਮਣੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿਚ ਮਰੀਜ਼ਾਂ ਨੂੰ ਲੱਛਣ ਆਪਣੇ ਆਪ ਠੀਕ ਹੋਣ ਦੀ ਉਡੀਕ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਘਰ ਵਿਚ ਹੀ ਇਲਾਜ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਕੁਝ ਸਮੇਂ ਬਾਅਦ ਲੱਛਣ ਘੱਟ ਹੋ ਜਾਣ ਜਾਂ ਪੂਰੀ ਤਰ੍ਹਾਂ ਖ਼ਤਮ ਹੋ ਜਾਣ, ਤਾਂ ਵੀ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਲਾਜ਼ਮੀ ਹੈ।