31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਿਨੇਟ ਦੀ ਮਹੱਤਵਪੂਰਨ ਬੈਠਕ ਹੋਈ

ਚੰਡੀਗੜ੍ਹ, 31 ਅਕਤੂਬਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਿਨੇਟ ਦੀ ਮਹੱਤਵਪੂਰਨ ਬੈਠਕ....

ਅਜੀਤ ਡੈਸਕ 31-10-2026

ਚੰਡੀਗੜ੍ਹ, 31 ਅਕਤੂਬਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਿਨੇਟ ਦੀ ਮਹੱਤਵਪੂਰਨ ਬੈਠਕ ਹੋਈ। ਅੱਜ ਦੀ ਬੈਠਕ 'ਚ ਪੰਜਾਬ ਅਤੇ ਪੰਜਾਬ ਵਾਸੀਆਂ ਦੇ ਪੱਖ 'ਚ ਅਨੇਕਾਂ ਫ਼ੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਗਈ, ਜਿਨ੍ਹਾਂ ਵਿਚ ਬੀ.ਬੀ.ਐਮ.ਬੀ. (BBMB) 'ਚ ਪੰਜਾਬ ਕੇਡਰ ਦੀਆਂ ਖਾਲੀ ਪਈਆਂ 2,452 ਅਸਾਮੀਆਂ ਭਰਨ, ਐਨ.ਡੀ.ਪੀ.ਐਸ. (NDPS) ਦੀਆਂ 35 ਨਵੀਆਂ ਅਦਾਲਤਾਂ ਦੀ ਸਥਾਪਨਾ, ਡੇਰਾ ਬੱਸੀ ਨੇੜੇ ਗਿੱਲੇ ਕੂੜੇ ਨਾਲ਼ ਚੱਲਣ ਵਾਲੇ ਬਾਇਓ-ਗੈਸ ਪਲਾਂਟ ਦੀ ਸਥਾਪਨਾ ਅਤੇ ਹਲਕਾ ਲਹਿਰਾ ਵਿਖੇ ਨਵੀਂ ਅਨਾਜ ਮੰਡੀ ਦੀ ਸਥਾਪਨਾ ਦੇ ਫ਼ੈਸਲੇ ਸ਼ਾਮਲ ਹਨ। 

ਇਨ੍ਹਾਂ ਫ਼ੈਸਲਿਆਂ ਸਦਕਾ ਜਿੱਥੇ ਪੰਜਾਬ ਅੰਦਰ ਵਿਕਾਸ ਕਾਰਜਾਂ 'ਚ ਤੇਜ਼ੀ ਆਵੇਗੀ, ਉੱਥੇ ਹੀ ਰੁਜ਼ਗਾਰ ਦੇ ਨਵੇਂ ਮੌਕਿਆਂ ਦੀ ਵੀ ਸਿਰਜਣਾ ਹੋਵੇਗੀ।

ਪਿਛਲੀ ਖ਼ਬਰ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਮੁੜ ਉਮੀਦਵਾਰ ਐਲਾਨਣ ’ਤੇ ਤਲਵੰਡੀ ਸਾਬੋ ਹਲਕੇ ਵਿਚ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਪਰਿਵਾਰਕ ਮੈਂਬਰਾਂ ’ਚ ਸਹਿਮਤੀ ਨਾ ਬਣਨ ਕਰਕੇ ਦਲਜੀਤ ਸਿੰਘ ਦਾ ਨਹੀਂ ਹੋ ਸਕਿਆ ਸੰਸਕਾਰ