ਮਾਹਿਲਪੁਰ ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ ਕਾਰਨ ਵਧ ਰਹੀ ਟਰੈਫ਼ਿਕ ਸਮੱਸਿਆ ਤੋਂ ਲੋਕ ਪ੍ਰੇਸ਼ਾਨ
ਮਾਹਿਲਪੁਰ 23 ਸਤੰਬਰ (ਰਜਿੰਦਰ ਸਿੰਘ)-ਮਾਹਿਲਪੁਰ ਸ਼ਹਿਰ ‘ਚ ਰੇਹੜੀ ਤੇ ਖੋਖੇ ਵਾਲਿਆਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਇੱਥੇ ਨਿੱਤ ਲੱਗ ਰਹੇ ਨੇ ਜਾਮ ਕਾਰਣ ਲੋਕ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਨੂੰ ਸ਼ਹਿਰ ਪਾਰ ਕਰਨ ਲਈ ਘੰਟੇ ਵਧੀ ਇੰਤਜ਼ਾਰ ਕਰਨਾ ਪੈਂਦਾ ਹੈ। ਮਾਹਿਲਪੁਰ ਤੋਂ ਸ਼ਹੀਦਾਂ ਰੋਡ ਵੱਲ ਨੂੰ ਜਾਂਦੀ ਸੜਕ ‘ਤੇ ਬਣੇ ਚੁਰਾਹੇ ‘ਤੇ, ਫਗਵਾੜਾ ਰੋਡ, ਸਿਵਲ ਹਸਪਤਾਲ ਰੋਡ ਜਾਮ ਲੱਗਣਾ ਆਮ ਗੱਲ ਹੈ।
ਮ
ਮਾਹਿਲਪੁਰ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਰੇਹੜੀ ਵਾਲਿਆਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਦੇ ਦ੍ਰਿਸ਼। (ਹੇਠਾਂ) ਲੱਗੇ ਜਾਮ ਦਾ ਦ੍ਰਿਸ਼। ਤਸਵੀਰਾਂ : ਗੁਰਨਾਮ ਸਟੂਡੀਓ
ਪੁਲਿਸ ਤੇ ਨਗਰ ਪੰਚਾਇਤ ਦੀ ਮਿਲੀਭੁਗਤ ਨਾਲ ਲੱਗ ਰਹੀਆਂ ਨੇ ਨਾਜਾਇਜ਼ ਰੇਹੜੀਆਂ
24-09-2026
ਮਾਹਿਲਪੁਰ 23 ਸਤੰਬਰ (ਰਜਿੰਦਰ ਸਿੰਘ)-ਮਾਹਿਲਪੁਰ ਸ਼ਹਿਰ ‘ਚ ਰੇਹੜੀ ਤੇ ਖੋਖੇ ਵਾਲਿਆਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਇੱਥੇ ਨਿੱਤ ਲੱਗ ਰਹੇ ਨੇ ਜਾਮ ਕਾਰਣ ਲੋਕ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਨੂੰ ਸ਼ਹਿਰ ਪਾਰ ਕਰਨ ਲਈ ਘੰਟੇ ਵਧੀ ਇੰਤਜ਼ਾਰ ਕਰਨਾ ਪੈਂਦਾ ਹੈ। ਮਾਹਿਲਪੁਰ ਤੋਂ ਸ਼ਹੀਦਾਂ ਰੋਡ ਵੱਲ ਨੂੰ ਜਾਂਦੀ ਸੜਕ ‘ਤੇ ਬਣੇ ਚੁਰਾਹੇ ‘ਤੇ, ਫਗਵਾੜਾ ਰੋਡ, ਸਿਵਲ ਹਸਪਤਾਲ ਰੋਡ ਜਾਮ ਲੱਗਣਾ ਆਮ ਗੱਲ ਹੈ। ਜਿਸ ਦਾ ਮੁੱਖ ਕਾਰਨ ਉਸ ਦੇ ਆਲੇ ਦੁਆਲੇ ਰੇਹੜੀਆਂ ਤੇ ਖੋਖੇ ਵਾਲਿਆਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਹਨ। ਨਗਰ ਪੰਚਾਇਤ ਮਾਹਿਲਪੁਰ ਵਲੋਂ ਲੋਕਾਂ ਦੀ ਸਹੂਲਤ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਪਰ ਹਾਲਾਤ ਉਸ ਦੇ ਬਿਲਕੁਲ ਉਲਟ ਨਜ਼ਰ ਆਉਂਦੀ ਹੈ। ਮਾਹਿਲਪੁਰ ਸ਼ਹਿਰ ਦੀਆਂ ਸੜਕਾਂ ਤੇ ਬਾਜ਼ਾਰਾਂ ‘ਚ ਹੋਏ ਨਾਜਾਇਜ਼ ਕਬਜ਼ੇ ਆਮ ਦੇਖੇ ਜਾ ਸਕਦੇ ਹਨ। ਕਈ ਦੁਕਾਨਦਾਰ ਤਾਂ ਸੜਕਾਂ ‘ਤੇ 15-15 ਫੁੱਟ ਕਬਜ਼ਾ ਜਮਾਈ ਬੈਠੇ ਹਨ। ਨਗਰ ਪੰਚਾਇਤ ਵਲੋਂ ਕਾਰਵਾਈ ਦੇ ਨਾਂਅ ‘ਤੇ ਖਾਨਾਪੂਰਤੀ ਕਰਦਿਆਂ ਇਨ੍ਹਾਂ ਨਾਜਾਇਜ਼ ਕਾਬਜਕਾਰਾਂ ਦੇ ਚਲਾਨ ਦੇ ਨਾਂਅ ‘ਤੇ ਪਰਚੀ ਤਾਂ ਹੈ ਜੋ ਕਿ ਕਾਗ਼ਜ਼ਾਂ ਤੱਕ ਜਾਂ ਆਪਣੀ ਕਮਾਈ ਤੱਕ ਸੀਮਿਤ ਰਹਿ ਜਾਂਦੀਆਂ ਹਨ। ਮਾਹਿਲਪੁਰ ਸ਼ਹਿਰ ‘ਚ ਜਾਮ ਲੱਗਣ ਲਈ ਜਿੱਥੇ ਨਾਜਾਇਜ਼ ਕਬਜ਼ਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਉੱਥੇ ਸਕੂਲੀ ਬੱਸਾਂ, ਦਿਨ ਵੇਲੇ ਟਿੱਪਰਾਂ ਦਾ ਚਲਣਾ ਵੀ ਵੱਡੀ ਭੂਮਿਕਾ ਨਿਭਾਅ ਰਿਹਾ ਹੈ । ਮਾਹਿਲਪੁਰ ਥਾਣੇ ਪੁਲਿਸ ਦੀ ਨਫ਼ਰੀ ਘੱਟ ਹੋਣ ਕਾਰਨ ਮਾਹਿਲਪੁਰ ਚੌਂਕ ‘ਚ ਪੁਲਿਸ ਮੁਲਾਜ਼ਮ ਦਿਖਾਈ ਦੇਣਾ ਲੱਗਦਾ ਸੁਪਨਾ ਹੀ ਹੋ ਗਿਆ। ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਪੰਚਾਇਤ ਵਲੋਂ ਇੱਕ ਦੋ ਵਾਰੀ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਵੀ ਚਲਾਈ ਪਰ ਇਹ ਕਹਾਵਤ ‘ਸਿਆਣਿਆ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ’ ਸੱਚ ਜਾਪਦੀ ਹੈ। ਕੁੱਝ ਸਮਾਂ ਪਹਿਲਾ ਡੀ.ਐਸ.ਪੀ. ਦਲਜੀਤ ਸਿੰਘ ਖੱਖ ਨੇ ਸਖ਼ਤੀ ਵਰਤ ਕੇ ਨਾਜਾਇਜ਼ ਕਬਜ਼ੇ ਹਟਾਏ ਵੀ ਸਨ, ਪਰ ਸ਼ਹਿਰ ਵਾਸੀ ਮੰਗ ਕਰਦੇ ਆ ਰਹੇ ਹਨ ਕਿ ਸ਼ਹਿਰ ‘ਚ ਬਣੇ ਫੁੱਟਪਾਥਾਂ ਨੂੰ ਨਗਰ ਪੰਚਾਇਤ ਵਲੋਂ ਖ਼ਾਲੀ ਕਰਵਾਇਆ ਜਾਵੇ। ਇਸ ਸਬੰਧੀ ਥਾਣਾ ਮੁਖੀ ਰਮਨਜੀਤ ਕੌਰ ਤੇ ਕਾਰਜ ਸਾਧਕ ਅਫ਼ਸਰ ਸਿਮਰਨਜੀਤ ਸਿੰਘ ਢੀਂਡਸਾ ਨਾਲ ਸੰਪਰਕ ਕਰਨਾ ਚਾਹਿਆ, ਪਰ ਉਨ੍ਹਾਂ ਫ਼ੋਨ ਨਹੀਂ ਚੁੱਕਿਆ। ਨਗਰ ਪੰਚਾਇਤ ਪ੍ਰਧਾਨ ਦਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਨਾਜਾਇਜ਼ ਤੌਰ ‘ਤੇ ਲੱਗੀਆਂ ਰੇਹੜੀਆਂ, ਖੋਖੇ ਤੇ ਦੁਕਾਨਦਾਰਾਂ ਦੇ ਮੋਹਰੇ ਪਏ ਸਾਮਾਨ ਨੂੰ ਲੈ ਕੇ ਨਗਰ ਪੰਚਾਇਤ ਅਧਿਕਾਰੀਆਂ ਦੇ ਧਿਆਨ ‘ਚ ਹਨ ਤੇ ਉਨ੍ਹਾਂ ਵਲੋਂ 2-3 ਵਾਰ ਕਾਰਵਾਈ ਕੀਤੀ ਤੇ ਉਨ੍ਹਾਂ ਦਾ ਸਾਮਾਨ ਵੀ ਚੁੱਕਿਆ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਨਗਰ ਪੰਚਾਇਤ ਦੇ ਮੁਲਾਜ਼ਮ ਐਸ.ਆਈ.ਆਰ ‘ਚ ਲੱਗੇ ਹੋਏ ਤੇ ਫਿਰ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।