03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਰਾਜਨਾਥ ਵਲੋਂ ਹਵਾਈ ਫੌਜ ਦੇ ਨਵੇਂ ਮੁਖੀ ਨਾਲ ਮੁਲਾਕਾਤ

ਰਾਜਨਾਥ ਵਲੋਂ ਹਵਾਈ ਫੌਜ ਦੇ ਨਵੇਂ ਮੁਖੀ ਨਾਲ ਮੁਲਾਕਾਤ

ਅਜੀਤ ਡੈਸਕ 03-11-2026

ਨਵੀਂ ਦਿੱਲੀ, 2 ਨਵੰਬਰ (ਪੀ.ਟੀ.ਆਈ.) ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਹਵਾਈ ਸੈਨਾ ਦੇ ਨਵੇਂ ਨਿਯੁਕਤ ਮੁਖੀ, ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਇੱਕ ਵਿਲੱਖਣ ਹਵਾਈ ਯੋਧਾ ਦੱਸਿਆ, ਜੋ ਆਪਣੀ ਬਿਹਤਰੀਨ ਅਗਵਾਈ ਲਈ ਜਾਣੇ ਜਾਂਦੇ ਹਨ । ਸੋਮਵਾਰ ਨੂੰ ਇੱਕ ਪੋਸਟ ਵਿਚ, ਰਾਜਨਾਥ ਸਿੰਘ ਨੇ ਉਨ੍ਹਾਂ ਦੀ ਮੁਲਾਕਾਤ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇਸ ਹਵਾਈ ਅਧਿਕਾਰੀ ਨੇ 31 ਅਕਤੂਬਰ ਨੂੰ ਭਾਰਤੀ ਹਵਾਈ ਸੈਨਾ ਦੇ 29ਵੇਂ ਮੁਖੀ ਵਜੋਂ ਅਹੁਦਾ ਸੰਭਾਲਿਆ । ਉਨ੍ਹਾਂ ਨੇ ਏਅਰ ਚੀਫ਼ ਮਾਰਸ਼ਲ ਏ.ਪੀ. ਸਿੰਘ ਦੀ ਥਾਂ ਲਈ ਹੈ, ਜੋ ਉਸੇ ਦਿਨ ਸੇਵਾਮੁਕਤ ਹੋਏ ਸਨ । ਰਾਜਨਾਥ ਸਿੰਘ ਨੇ ਕਿਹਾ ਕਿ ਨਵੇਂ ਨਿਯੁਕਤ ਮੁਖੀ ਨੂੰ ਮੈਂ ਉਨ੍ਹਾਂ ਦੇ ਆਉਣ ਵਾਲੇ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਏਅਰ ਚੀਫ਼ ਮਾਰਸ਼ਲ ਦੀਕਸ਼ਿਤ ਨੇ ਐਤਵਾਰ ਨੂੰ ਕਿਹਾ ਕਿ ਭਾਰਤੀ ਹਵਾਈ ਸੈਨਾ ਵਿਚ ਲੜਾਕੂ ਸਕੁਐਡਰਨਾਂ ਦੀ ਮਨਜ਼ੂਰਸ਼ੁਦਾ ਗਿਣਤੀ ਨੂੰ ਬਹਾਲ ਕਰਨਾ, ਤੇਜਸ  ਅਤੇ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ ਵਰਗੇ ਸਵਦੇਸ਼ੀ ਪ੍ਰੋਗਰਾਮਾਂ ਵਿਚ ਤੇਜ਼ੀ ਲਿਆਉਣਾ ਤੇ ਤਿੰਨਾਂ ਸੈਨਾਵਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੀਆਂ ਪ੍ਰਮੁੱਖ ਤਰਜੀਹਾਂ ਹੋਣਗੀਆਂ।

ਪਿਛਲੀ ਖ਼ਬਰ ‘ਵੀ.ਬੀ.-ਜੀ ਰਾਮ ਜੀ’ ਸਕੀਮ ਤਹਿਤ ਪੰਜਾਬ ਨੂੰ 1331 ਕਰੋੜ ਰੁਪਏ ਦਾ ਫ਼ੰਡ ਅਲਾਟ ਕਰਨ ਦੇ ਦਾਅਵਿਆਂ ’ਚ ਕਿੰਨਾ ਦਮ ਅਗਲੀ ਖ਼ਬਰ ਭਾਜਪਾ ਵਲੋਂ 1984 ਸਿੱਖ ਕਤਲੇਆਮ ਦੀ ਯਾਦ ’ਚ ‘ਸ਼ਰਧਾਂਜਲੀ ਯਾਤਰਾ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।