03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਭਾਜਪਾ ਵਲੋਂ 1984 ਸਿੱਖ ਕਤਲੇਆਮ ਦੀ ਯਾਦ ’ਚ ‘ਸ਼ਰਧਾਂਜਲੀ ਯਾਤਰਾ’

ਭਾਜਪਾ ਵਲੋਂ 1984 ਸਿੱਖ ਕਤਲੇਆਮ ਦੀ ਯਾਦ ’ਚ ‘ਸ਼ਰਧਾਂਜਲੀ ਯਾਤਰਾ’

ਅਜੀਤ ਡੈਸਕ 03-11-2026

ਨਵੀਂ ਦਿੱਲੀ, 2 ਨਵੰਬਰ (ਜਗਤਾਰ ਸਿੰਘ)-ਭਾਜਪਾ ਦਿੱਲੀ ਪ੍ਰਦੇਸ਼ ਦੇ ਘੱਟਗਿਣਤੀ ਮੋਰਚੇ ਵੱਲੋਂ 1984 ਸਿੱਖ ਕਤਲੇਆਮ ਦੌਰਾਨ ਜਾਨਾ ਗਵਾਉਣ ਵਾਲਿਆਂ ਨੂੰ ਚੇਤੇ ਕਰਦਿਆਂ ‘ਸ਼ਰਧਾਂਜਲੀ ਯਾਤਰਾ’ ਕੱਢੀ ਗਈ। ਇਸ ਵਿਚ ਭਾਜਪਾ ਆਗੂ ਕਮਲਜੀਤ ਸਹਿਰਾਵਤ,ਬਾਂਸੁਰੀ ਸਵਰਾਜ,ਰਾਜੀਵ ਬੱਬਰ ਤੋਂ ਇਲਾਵਾ ਘੱਟਗਿਣਤੀ ਮੋਰਚੇ ਦੇ ਮੈਂਬਰਾਂ ਤੇ 1984 ਦੇ ਪੀੜਤ ਪਰਿਵਾਰਾਂ ਨੇ ਵੀ ਹਿੱਸਾ ਲਿਆ। ਗੁਰਦੁਆਰਾ ਬੰਗਲਾ ਸਾਹਿਬ ਤੋਂ ਗੁਰਦੁਆਰਾ ਰਕਾਬਗੰਜ ਸਾਹਿਬ ਤੱਕ ਕੱਢੀ ਗਈ ਇਸ ਸ਼ਰਧਾਂਜਲੀ ਯਾਤਰਾ ਦੌਰਾਨ ‘1984 ’ਚ ਕਾਂਗਰਸ ਦੁਆਰਾ ਸਿੱਖਾਂ ਦਾ ਕਤਲੇਆਮ ਨਹੀਂ ਭੁੱਲੇਗਾ ਹਿੰਦੁਸਤਾਨ’ ਦੇ ਨਾਅਰੇ ਵੀ ਲਾਏ ਗਏ ਅਤੇ ਗੁਰਦੁਆਰਾ ਸਾਹਿਬ ਪੁੱਜ ਕੇ ਮੋਮਬੱਤੀਆਂ ਵੀ ਜਗਾਈਆਂ ਗਈਆਂ । ਇਸ ਮੌਕੇ ਸੰਸਦ ਮੈਂਬਰ ਕਮਲਜੀਤ ਸਹਿਰਾਵਤ,ਬਾਂਸੁਰੀ ਸਵਰਾਜ ਤੇ ਰਾਜੀਵ ਬੱਬਰ ਨੇ ਸਾਂਝੇ ਤੌਰ ’ਤੇ ਕਿਹਾ ਕਿ 1984 ਸਿੱਖ ਕਤਲੇਆਮ ਦੇ ਜ਼ਖ਼ਮ ਅੱਜ ਵੀ ਸਿੱਖ ਸਮਾਜ ਦੇ ਮਨ ਵਿਚ ਜਿੰਦਾ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੀੜਤ ਪਰਿਵਾਰਾਂ ਨੂੰ ਨਿਆਂ ਦਿਵਾਉਣ ਦੇ ਲਈ ਕਦੀ ਗੰਭੀਰ ਯਤਨ ਨਹੀਂ ਕੀਤੇ । ਉਨ੍ਹਾਂ ਕਿਹਾ ਕਿ 1984 ਕਤਲੇਆਮ ਲਈ ਰਾਹੁਲ ਗਾਂਧੀ ਤੇ ਕਾਂਗਰਸ ਨੂੰ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਸਰਕਾਰ ਨੇ 1984 ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦੇਣ ਤੋਂ ਇਲਾਵਾ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਕੰਮ ਕੀਤਾ। ਇਸ ਸ਼ਰਧਾਂਜਲੀ ਯਾਤਰਾ ਵਿਚ ਗੁਰਮੀਤ ਸਿੰਘ ਸੂਰਾ,ਚਰਨਜੀਤ ਸਿੰਘ ਲਵਲੀ ਅਤੇ ਕੁਲਵਿੰਦਰ ਸਿੰਘ ਬੰਟੀ ਤੋਂ ਇਲਾਵਾ ਕਈ ਪੀੜਤ ਪਰਿਵਾਰ ਵੀ ਮੌਜੂਦ ਸਨ।

 

ਪਿਛਲੀ ਖ਼ਬਰ ਰਾਜਨਾਥ ਵਲੋਂ ਹਵਾਈ ਫੌਜ ਦੇ ਨਵੇਂ ਮੁਖੀ ਨਾਲ ਮੁਲਾਕਾਤ ਅਗਲੀ ਖ਼ਬਰ ਪੱਛਮੀ ਏਸ਼ੀਆ ਸੰਕਟ ਦੇ ਬਾਵਜੂਦ ਭਾਰਤ ਦੀ ਆਰਥਿਕ ਵਿਕਾਸ ਦਰ ਮਜ਼ਬੂਤ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।