01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਜੀ-20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਬਿਨਾਂ ਸਾਂਝੇ ਐਲਾਨ ਦੇ ਸਮਾਪਤ

ਜੀ-20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਬਿਨਾਂ ਸਾਂਝੇ ਐਲਾਨ ਦੇ ਸਮਾਪਤ

ਅਜੀਤ ਡੈਸਕ 01-11-2026

ਰੂਸ-ਯੂਕਰੇਨ ਤੇ ਈਰਾਨ ਮੁੱਦਿਆਂ ’ਤੇ ਡੂੰਘੇ ਮਤਭੇਦ

ਐਟਲਾਂਟਾ, 31 ਅਕਤੂਬਰ (ਏਜੰਸੀ)-ਅਮਰੀਕਾ ਦੇ ਐਟਲਾਂਟਾ ਸ਼ਹਿਰ ’ਚ ਜੀ-20 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਦੋ ਰੋਜ਼ਾ ਮੀਟਿੰਗ ਦੌਰਾਨ ਕਈ ਅਹਿਮ ਕੌਮਾਂਤਰੀ ਮੁੱਦਿਆਂ ’ਤੇ ਸਹਿਮਤੀ ਨਾ ਬਣਨ ਕਾਰਨ ਇਸ ਦੇ ਬਿਨਾਂ ਸਾਂਝੇ ਬਿਆਨ ਦੇ ਸਮਾਪਤ ਹੋ ਗਈ। ਰੂਸ-ਯੂਕਰੇਨ ਜੰਗ, ਮੱਧ ਪੂਰਬ ’ਚ ਈਰਾਨ ਨਾਲ ਜੁੜਿਆ ਟਕਰਾਅ, ਅਮਰੀਕੀ ਵਪਾਰਕ ਟੈਰਿਫ ਤੇ ਦੱਖਣੀ ਚੀਨ ਸਾਗਰ ਦੀ ਸਥਿਤੀ ਮੀਟਿੰਗ ’ਚ ਚਰਚਾ ਦੇ ਮੁੱਖ ਵਿਸ਼ੇ ਰਹੇ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਮੇਜ਼ਬਾਨੀ ਹੇਠ 30 ਤੇ 31 ਅਕਤੂਬਰ ਨੂੰ ਹੋਈ ਇਸ ਮੀਟਿੰਗ ’ਚ ਭਾਰਤ ਸਮੇਤ ਹੋਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਵਿਸ਼ਵ ਸ਼ਾਂਤੀ, ਆਰਥਿਕ ਸਥਿਰਤਾ, ਊਰਜਾ ਤੇ ਖੁਰਾਕ ਸੁਰੱਖਿਆ, ਕੌਮਾਂਤਰੀ ਵਪਾਰ ਤੇ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੀਟਿੰਗ ਦੌਰਾਨ ਕਿਹਾ ਕਿ ਵਿਸ਼ਵ ਦੇ ਮੌਜੂਦਾ ਸੰਕਟਾਂ ਦਾ ਹੱਲ ਫੌਜੀ ਕਾਰਵਾਈਆਂ ਰਾਹੀਂ ਨਹੀਂ ਨਿਕਲ ਸਕਦਾ ਤੇ ਕੂਟਨੀਤੀ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕੌਮਾਂਤਰੀ ਸਮੁੰਦਰੀ ਮਾਰਗਾਂ ਦੀ ਆਜ਼ਾਦੀ ਦੀ ਰਾਖੀ ਕਰਨ ਤੇ ਸਮੁੰਦਰੀ ਜਹਾਜ਼ਾਂ ਤੇ ਮਲਾਹਾਂ ’ਤੇ ਹਮਲੇ ਰੋਕਣ ਦੀ ਲੋੜ ’ਤੇ ਜ਼ੋਰ ਦਿੱਤਾ। ਮੀਟਿੰਗ ਦੀ ਸ਼ੁਰੂਆਤ ਮੌਕੇ ਰੂਬੀਓ ਨੇ ਕਿਹਾ ਕਿ ਦੁਨੀਆ ਇਸ ਸਮੇਂ ਕਈ ਆਪਸ ’ਚ ਜੁੜੇ ਆਰਥਿਕ ਤੇ ਭੂ-ਰਾਜਨੀਤਕ ਸੰਕਟਾਂ ਦਾ ਸਾਹਮਣਾ ਕਰ ਰਹੀ ਹੈ। ਇਨ੍ਹਾਂ ਦਾ ਅਸਰ ਊਰਜਾ ਤੇ ਖੁਰਾਕ ਦੀ ਸਪਲਾਈ, ਕੌਮਾਂਤਰੀ ਵਪਾਰ ਤੇ ਸਮੁੰਦਰੀ ਮਾਰਗਾਂ ਦੀ ਆਜ਼ਾਦੀ ’ਤੇ ਪੈ ਰਿਹਾ ਹੈ। ਉਨ੍ਹਾਂ ਸਾਰੇ ਦੇਸ਼ਾਂ ਨੂੰ ਸਾਂਝੇ ਹਿੱਤਾਂ ਦੀ ਰਾਖੀ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਮੀਟਿੰਗ ਦੌਰਾਨ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੀ ਸ਼ਮੂਲੀਅਤ ਨੂੰ ਲੈ ਕੇ ਪੱਛਮੀ ਦੇਸ਼ਾਂ ਦੇ ਕਈ ਨੁਮਾਇੰਦਿਆਂ ਨੇ ਇਤਰਾਜ਼ ਪ੍ਰਗਟਾਇਆ। ਜੈਸ਼ੰਕਰ ਨੇ ਮੀਟਿੰਗ ਤੋਂ ਇਲਾਵਾ ਕੈਨੇਡਾ, ਜਰਮਨੀ, ਬ੍ਰਾਜ਼ੀਲ, ਮੈਕਸੀਕੋ ਤੇ ਅਰਜਨਟੀਨਾ ਸਮੇਤ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਦੁਵੱਲੀਆਂ ਬੈਠਕਾਂ ਵੀ ਕੀਤੀਆਂ।

 

ਪਿਛਲੀ ਖ਼ਬਰ ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਹਵਾਈ ਫ਼ੌਜ ਮੁਖੀ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਦਸੰਬਰ ’ਚ ਮੋਦੀ ਦੀ ਕੈਨੇਡਾ ਫੇਰੀ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ-ਜੈਸ਼ੰਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।