26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਮਿਜ਼ਾਈਲ ਜਾਂ ਡਰੋਨ ਹਮਲਿਆਂ ਦਾ ਵੀਡੀਓ ਨਾ ਬਣਾਓ-ਭਾਰਤ

ਨਵੀਂ ਦਿੱਲੀ, 25 ਅਕਤੂਬਰ (ਉਪਮਾ ਡਾਗਾ ਪਾਰਥ)-ਯਮਨ ’ਚ ਹੂਤੀ ਬਾਗ਼ੀਆਂ ਵਲੋਂ ਜਾਰੀ ਹਮਲਿਆਂ ਦਰਮਿਆਨ ਭਾਰਤ ਨੇ ਸਾਊਦੀ ਅਰਬ ’ਚ ਰਹਿ ਰਹੇ ਆਪਣੇ ਨਾਗਰਿਕਾਂ ਲਈ ਸਲਾਹ ਜਾਰੀ ਕਰਦਿਆਂ ਨਾਗਰਿਕਾਂ ਨੂੰ ਸਥਾਨਕ ਨੇਮਾਂ ਦਾ ਪਾਲਣ ਕਰਨ ਅਤੇ ...

ਅਜੀਤ ਡੈਸਕ 26-10-2026

ਸਾਊਦੀ ਅਰਬ ’ਚ ਰਹਿ ਰਹੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਸਲਾਹ
ਨਵੀਂ ਦਿੱਲੀ, 25 ਅਕਤੂਬਰ (ਉਪਮਾ ਡਾਗਾ ਪਾਰਥ)-ਯਮਨ ’ਚ ਹੂਤੀ ਬਾਗ਼ੀਆਂ ਵਲੋਂ ਜਾਰੀ ਹਮਲਿਆਂ ਦਰਮਿਆਨ ਭਾਰਤ ਨੇ ਸਾਊਦੀ ਅਰਬ ’ਚ ਰਹਿ ਰਹੇ ਆਪਣੇ ਨਾਗਰਿਕਾਂ ਲਈ ਸਲਾਹ ਜਾਰੀ ਕਰਦਿਆਂ ਨਾਗਰਿਕਾਂ ਨੂੰ ਸਥਾਨਕ ਨੇਮਾਂ ਦਾ ਪਾਲਣ ਕਰਨ ਅਤੇ ਮਿਜ਼ਾਈਲ ਤੇ ਡਰੋਨ ਹਮਲਿਆਂ ਨਾਲ ਜੁੜੇ ਵੀਡੀਓ, ਤਸਵੀਰਾਂ ਅਤੇ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝਾ ਨਾ ਕਰਨ ਦੀ ਹਦਾਇਤ ਦਿੱਤੀ ਹੈ। ਰਿਆਧ ਸਥਿਤ ਭਾਰਤੀ ਦੂਤਘਰ ਵਲੋਂ ਜਾਰੀ ਸਲਾਹ ’ਚ ਸਾਊਦੀ ਨਾਗਰਿਕ ਸੁਰੱਖਿਆ ਡਾਇਰੈਕਟੋਰੇਟ ਵਲੋਂ ਜਾਰੀ ਨੋਟੀਫਿਕੇਸ਼ਨ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ। ਇਸ ਨੋਟੀਫਿਕੇਸ਼ਨ ’ਚ ਸਪੱਸ਼ਟ ਕੀਤਾ ਗਿਆ ਸੀ ਕਿ ਮਿਜ਼ਾਈਲ ਜਾਂ ਡਰੋਨ ਹਮਲੇ, ਉਨ੍ਹਾਂ ਦੇ ਰੋਕੇ ਜਾਣ ਦੀ ਕਾਰਵਾਈ ਜਾਂ ਪ੍ਰਭਾਵਿਤ ਸਥਾਨਾਂ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ, ਫੋਟੋ ਜਾਂ ਵੀਡੀਓ ਬਣਾਉਣਾ, ਵਾਇਰਲ ਕਰਨਾ ਜਾਂ ਸਾਂਝਾ ਕਰਨਾ ਕਾਨੂੰਨੀ ਜੁਰਮ ਹੈ। ਅਜਿਹਾ ਕਰਨ ’ਤੇ ਸੰਬੰਧਿਤ ਵਿਅਕਤੀ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। 

ਪਿਛਲੀ ਖ਼ਬਰ ਅਰਥਵਿਵਸਥਾਵਾਂ ’ਤੇ ਹਮਲੇ ਕਰਕੇ ਜੰਗਾਂ ਲੜੀਆਂ ਜਾ ਰਹੀਆਂ ਹਨ-ਮੋਦੀ ਅਗਲੀ ਖ਼ਬਰ ਖੜਗੇ ਦਾ ‘ਮੋਦੀ ਕਾ ਬਾਪ ਭੀ ਜਾਏਗਾ’ ਵਾਲਾ ਬਿਆਨ ਵਿਵਾਦਾਂ ’ਚ ਘਿਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।