17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਹੋਰਮੁਜ਼ ’ਚ ਵਪਾਰਕ ਜਹਾਜ਼ ’ਤੇ ਹਮਲਾ-ਇਕ ਭਾਰਤੀ ਲਾਪਤਾ, ਦੋ ਜ਼ਖ਼ਮੀ

ਹੋਰਮੁਜ਼ ’ਚ ਵਪਾਰਕ ਜਹਾਜ਼ ’ਤੇ ਹਮਲਾ-ਇਕ ਭਾਰਤੀ ਲਾਪਤਾ, ਦੋ ਜ਼ਖ਼ਮੀ

ਅਜੀਤ ਡੈਸਕ 18-11-2026


ਨਵੀਂ ਦਿੱਲੀ, 17 ਨਵੰਬਰ (ਪੀ. ਟੀ. ਆਈ.)-ਹੋਰਮੁਜ਼ ਜਲ ਮਾਰਗ ਵਿਚ ਬੀਤੇ ਦਿਨ ਪਨਾਮਾ ਦੇ ਝੰਡੇ ਵਾਲੇ ਇਕ ਵਪਾਰਕ ਜਹਾਜ਼ ’ਤੇ ਹੋਏ ਹਮਲੇ ਮਗਰੋਂ ਇਕ ਭਾਰਤੀ ਨਾਗਰਿਕ ਲਾਪਤਾ ਹੋ ਗਿਆ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਭਾਰਤ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਵਪਾਰਕ ਜਹਾਜ਼ਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਬੰਦ ਕਰਨ ਦੀ ਮੰਗ ਕੀਤੀ ਹੈ।ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਐੱਮ.ਟੀ. ਤਾਰਾ ਗੈਸ ਨਾਮ ਦੇ ਐੱਲ.ਪੀ.ਜੀ. ਟੈਂਕਰ ਵਿਚ 24 ਭਾਰਤੀ ਨਾਗਰਿਕ ਸਵਾਰ ਸਨ। ਇਨ੍ਹਾਂ ਵਿਚੋਂ 21 ਨੂੰ ਸੁਰੱਖਿਅਤ ਬਾਹਰ ਕੱਢ ਕੇ ਓਮਾਨ ਦੇ ਖਸਾਬ ਵਿਚ ਸਮੁੰਦਰੀ ਕੰਢੇ ’ਤੇ ਪਹੁੰਚਾ ਦਿੱਤਾ ਗਿਆ ਹੈ। ਦੋ ਜ਼ਖ਼ਮੀ ਭਾਰਤੀ ਚਾਲਕ ਦਲ ਮੈਂਬਰਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਇਕ ਭਾਰਤੀ ਨਾਗਰਿਕ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ।

ਪਿਛਲੀ ਖ਼ਬਰ ਉੱਤਰਾਖੰਡ ’ਚ ਬੱਸ ਡੂੰਘੀ ਖੱਡ ’ਚ ਡਿੱਗੀ-9 ਮੌਤਾਂ, 25 ਜ਼ਖ਼ਮੀ ਅਗਲੀ ਖ਼ਬਰ ਮੁੱਖ ਮੰਤਰੀ ਦੇ ਕਾਫ਼ਲੇ ਨਾਲ ਚੱਲ ਰਹੀ ਫਾਇਰ ਬ੍ਰਿਗੇਡ ਦੀ ਗੱਡੀ ਹਾਦਸਾਗ੍ਰਸਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।