17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਮੋਦੀ ਨੇ ਫਰਸ਼ ਤੋਂ ਚੁੱਕਿਆ ਤਿਰੰਗੇ ਦੇ ਨਿਸ਼ਾਨ ਵਾਲਾ ਕਾਰਡ

ਮੋਦੀ ਨੇ ਫਰਸ਼ ਤੋਂ ਚੁੱਕਿਆ ਤਿਰੰਗੇ ਦੇ ਨਿਸ਼ਾਨ ਵਾਲਾ ਕਾਰਡ

ਅਜੀਤ ਡੈਸਕ 18-11-2026

ਮਨੀਲਾ, 17 ਨਵੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ’ਚ ਆਸੀਆਨ ਸੰਮੇਲਨ ਤੋਂ ਇਲਾਵਾ ਹੋਈ ‘ਕੁਆਡ’ ਆਗੂਆਂ ਦੀ ਬੈਠਕ ਦੌਰਾਨ ਭਾਰਤੀ ਤਿਰੰਗੇ ਪ੍ਰਤੀ ਸਨਮਾਨ ਦਿਖਾਉਂਦਿਆਂ ਫਰਸ਼ ਤੋਂ ਇਸ ਦਾ ਛੋਟਾ ਨਿਸ਼ਾਨ ਚੁੱਕ ਕੇ ਆਪਣੀ ਜੇਬ ’ਚ ਰੱਖ ਲਿਆ। ਇਸ ਮੌਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਸ ਨੂੰ ਸੰਭਾਲ ਕੇ ਰੱਖੋ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੋਦੀ, ਟਰੰਪ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੇ ਜਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਾਕਾਇਚੀ ਸਾਂਝੀ ਤਸਵੀਰ ਖਿਚਵਾਉਣ ਲਈ ਇਕੱਠੇ ਹੋਏ। ਆਗੂਆਂ ਦੇ ਖੜ੍ਹੇ ਹੋਣ ਵਾਲੇ ਸਥਾਨ ਦੀ ਪਛਾਣ ਲਈ ਫਰਸ਼ ’ਤੇ ਵੱਖ-ਵੱਖ ਦੇਸ਼ਾਂ ਦੇ ਝੰਡਿਆਂ ਵਾਲੇ ਛੋਟੇ ਕਾਰਡ ਰੱਖੇ ਗਏ ਸਨ। ਵੀਡੀਓ ’ਚ ਮੋਦੀ ਨੂੰ ਭਾਰਤੀ ਝੰਡੇ ਵਾਲਾ ਕਾਰਡ ਚੁੱਕ ਕੇ ਜੇਬ ’ਚ ਰੱਖਦਿਆਂ ਦੇਖਿਆ ਜਾ ਸਕਦਾ ਹੈ। ਇਹ ਘਟਨਾ ਅਗਸਤ 2023 ’ਚ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿਖੇ ਹੋਏ ਬ੍ਰਿਕਸ ਸੰਮੇਲਨ ਦੌਰਾਨ ਵਾਪਰੀ ਅਜਿਹੀ ਹੀ ਘਟਨਾ ਦੀ ਯਾਦ ਦਿਵਾਉਂਦੀ ਹੈ।

ਪਿਛਲੀ ਖ਼ਬਰ ਸਿੱਖ ਵਿਰਾਸਤ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ-ਭਾਜਪਾ ਆਗੂ ਅਗਲੀ ਖ਼ਬਰ ਉੱਤਰਾਖੰਡ ’ਚ ਬੱਸ ਡੂੰਘੀ ਖੱਡ ’ਚ ਡਿੱਗੀ-9 ਮੌਤਾਂ, 25 ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।