06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਦਵਾਈਆਂ ਦੇ ਖੇਤਰ ’ਚ 3 ਵਿਗਿਆਨੀਆਂ ਨੂੰ ਨੋਬਲ ਪੁਰਸਕਾਰ

ਦਵਾਈਆਂ ਦੇ ਖੇਤਰ ’ਚ 3 ਵਿਗਿਆਨੀਆਂ ਨੂੰ ਨੋਬਲ ਪੁਰਸਕਾਰ

ਅਜੀਤ ਡੈਸਕ 06-10-2026

ਸਟਾਕਹੋਮ, 5 ਅਕਤੂਬਰ (ਏਜੰਸੀ)-2026 ਦਾ ਦਵਾਈਆਂ ਦੇ ਖੇਤਰ ’ਚ ਨੋਬਲ ਪੁਰਸਕਾਰ ਜਰਮਨੀ ਦੇ ਪੀਟਰ ਹੇਗੇਮੈਨ ਤੇ ਜਾਰਜ ਨਾਗੇਲ ਤੇ ਅਮਰੀਕਾ ਦੇ ਕਾਰਲ ਡਾਇਸਰੋਥ ਨੂੰ ਦਿੱਤਾ ਗਿਆ ਹੈ। ਇਨ੍ਹਾਂ ਵਿਗਿਆਨੀਆਂ ਨੇ ‘ਆਪਟੋਜੈਨੇਟਿਕਸ’ ਨਾਮਕ ਅਜਿਹੀ ਤਕਨੀਕ ਵਿਕਸਿਤ ਕਰਨ ’ਚ ਮਹੱਤਵਪੂਰਨ ਯੋਗਦਾਨ ਪਾਇਆ, ਜਿਸ ਰਾਹੀਂ ਰੌਸ਼ਨੀ ਦੀ ਮਦਦ ਨਾਲ ਦਿਮਾਗ ਦੀਆਂ ਵੱਖ-ਵੱਖ ਤੰਤਰਿਕਾ ਨਾੜੀਆਂ ਨੂੰ ਕੰਟਰੋਲ ਕਰਕੇ ਉਨ੍ਹਾਂ ਦੇ ਕੰਮ ਨੂੰ ਸਮਝਿਆ ਜਾ ਸਕਦਾ ਹੈ। ਪਹਿਲਾਂ ਵਿਗਿਆਨੀਆਂ ਲਈ ਇਹ ਪਤਾ ਲਗਾਉਣਾ ਮੁਸ਼ਕਿਲ ਸੀ ਕਿ ਦਿਮਾਗ ਦੀ ਕਿਹੜੀ ਤੰਤਰਿਕਾ ਨਾੜੀ ਕਿਸ ਕੰਮ ਲਈ ਜ਼ਿੰਮੇਵਾਰ ਹੈ। ਆਪਟੋਜੈਨੇਟਿਕਸ ਦੀ ਮਦਦ ਨਾਲ ਹੁਣ ਵਿਗਿਆਨੀ ਯਾਦਦਾਸ਼ਤ, ਭਾਵਨਾਵਾਂ ਤੇ ਵਿਹਾਰ ਨੂੰ ਬਿਹਤਰ ਢੰਗ ਨਾਲ ਸਮਝ ਰਹੇ ਹਨ। ਇਸ ਨਾਲ ਡਿਪ੍ਰੈਸ਼ਨ ਵਰਗੀਆਂ ਮਾਨਸਿਕ ਬਿਮਾਰੀਆਂ ਤੇ ਦਿਮਾਗ ਨਾਲ ਜੁੜੀਆਂ ਹੋਰ ਬਿਮਾਰੀਆਂ ’ਤੇ ਖੋਜ ਕਰਨਾ ਵੀ ਆਸਾਨ ਹੋਇਆ ਹੈ। ਨੋਬਲ ਕਮੇਟੀ ਮੁਤਾਬਕ ਇਨ੍ਹਾਂ ਤਿੰਨਾਂ ਵਿਗਿਆਨੀਆਂ ਦੀ ਖੋਜ ਨੇ ਦਿਮਾਗ ਨੂੰ ਸਮਝਣ ਲਈ ਖੋਜ ਦਾ ਇਕ ਨਵਾਂ ਰਾਹ ਖੋਲ੍ਹਿਆ ਹੈ। ਇਸ ਤਕਨੀਕ ਦੀ ਵਰਤੋਂ ਅੱਖਾਂ ਨਾਲ ਜੁੜੀਆਂ ਬਿਮਾਰੀਆਂ ’ਤੇ ਵੀ ਕੀਤੀ ਜਾ ਰਹੀ ਹੈ। ਵਿਗਿਆਨੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਦੀ ਮਦਦ ਨਾਲ ਨਜ਼ਰ ਗੁਆ ਚੁੱਕੇ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਮੁੜ ਬਹਾਲ ਕੀਤੀ ਜਾ ਸਕਦੀ ਹੈ ਜਾਂ ਨਹੀਂ।

ਪਿਛਲੀ ਖ਼ਬਰ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ’ਚ ਦੇਵਾਂਗੇ ਚੁਣੌਤੀ-ਅਮਨ ਅਰੋੜਾ ਅਗਲੀ ਖ਼ਬਰ ਇਮਰਾਨ ਖ਼ਾਨ ਦੀ ਰਿਹਾਈ ਲਈ ਇਸਲਾਮਾਬਾਦ ਵੱਲ ਵਧ ਰਹੇ ਹਜ਼ਾਰਾਂ ਸਮਰਥਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।