ਲਖਨਊ, 20 ਨਵੰਬਰ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਮਾਂ ਸਾਵਿਤਰੀ ਦੇਵੀ ਦਾ ਅੱਜ ਦਿਹਾਂਤ ਹੋ ਗਿਆ। ਉਹ 91 ਸਾਲ ਦੇ ਸਨ ਅਤੇ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ ਸਵੇਰੇ 11 ਵਜੇ ਪੌੜੀ ਗੜ੍ਹਵਾਲ ਦੇ ਪੰਚੂਰ ਪਿੰਡ ਵਿਚ ਆਖਰੀ ਸਾਹ ਲਿਆ। ਯੋਗੀ ਦੇ ਭਰਾ ਮਹਿੰਦਰ ਅਤੇ ਉਨ੍ਹਾਂ ਦਾ ਪਰਿਵਾਰ ਉਸ ਸਮੇਂ ਘਰ ਵਿਚ ਮੌਜੂਦ ਸਨ।
ਐਸ.ਐਸ.ਪੀ. ਸਰਵੇਸ਼ ਪਵਾਰ ਨੇ ਕਿਹਾ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਕੱਲ੍ਹ ਰਿਸ਼ੀਕੇਸ਼ ਦੇ ਸੰਪੂਰਨਾਨੰਦ ਘਾਟ 'ਤੇ ਕੀਤਾ ਜਾ ਸਕਦਾ ਹੈ। ਸਾਵਿਤਰੀ ਦੇਵੀ ਦੀ ਮੌਤ ਦੇ ਸਮੇਂ ਯੋਗੀ ਆਦਿੱਤਿਆਨਾਥ ਗੋਰਖਪੁਰ ਵਿਚ ਸਸ਼ਕਤ ਯੁਵਾ, ਖੁਸ਼ਹਾਲ ਉੱਤਰ ਪ੍ਰਦੇਸ਼ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।