19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਰਕਾਰ ਨੇ ਪ੍ਰਦੂਸ਼ਣ ਸਰਟੀਫਿਕੇਟ ਲਈ ਬਦਲੇ ਨੇਮ

ਸਰਕਾਰ ਨੇ ਪ੍ਰਦੂਸ਼ਣ ਸਰਟੀਫਿਕੇਟ ਲਈ ਬਦਲੇ ਨੇਮ ਹੁਣ ਬੀ.ਐੱਸ.-6 ਨਿੱਜੀ ਗੱਡੀਆਂ ਦਾ ਪੀ.ਯੂ.ਸੀ. ਸਰਟੀਫਿਕੇਟ 3 ਸਾਲ ਲਈ ਜਾਇਜ਼ ਹੋਏਗਾ

ਅਜੀਤ ਡੈਸਕ 20-11-2026


ਹੁਣ ਬੀ.ਐੱਸ.-6 ਨਿੱਜੀ ਗੱਡੀਆਂ ਦਾ ਪੀ.ਯੂ.ਸੀ. ਸਰਟੀਫਿਕੇਟ 3 ਸਾਲ ਲਈ ਜਾਇਜ਼ ਹੋਏਗਾ

ਨਵੀਂ ਦਿੱਲੀ, 19 ਨਵੰਬਰ (ਉਪਮਾ ਡਾਗਾ ਪਾਰਥ)- ਕੇਂਦਰ ਸਰਕਾਰ ਨੇ ਗੱਡੀਆਂ ਦੇ ਪ੍ਰਦੂਸ਼ਣ ਸਰਟੀਫਿਕੇਟ (ਪੀ.ਯੂ.ਸੀ.) ਬਣਾਉਣ ਦੇ ਨੇਮਾਂ ’ਚ ਵੱਡਾ ਬਦਲਾਅ ਕੀਤਾ ਹੈ। ਨਵੇਂ ਨੇਮਾਂ ਤਹਿਤ ਹੁਣ ਸਾਰੀਆਂ ਗੱਡੀਆਂ ਦੀ ਪੀ.ਯੂ.ਸੀ. ਸਰਟੀਫਿਕੇਟ ਦੀ ਜਾਇਜ਼ਤਾ ਇਕੋ ਜਿਹੀ ਨਹੀਂ ਹੋਵੇਗੀ, ਸਗੋਂ ਇਹ ਗੱਡੀ ਦੀ ਭਾਰਤ ਸਟੇਜ (ਬੀ.ਐੱਸ.) ਏਮਿਸ਼ਨ ਨਾਰਮਸ, ਉਮਰ ਅਤੇ ਵਪਾਰਕ ਜਾਂ ਨਿੱਜੀ ਵਰਤੋਂ ’ਤੇ ਨਿਰਭਰ ਕਰੇਗੀ। ਬੀ.ਐੱਸ.-6 ਗੱਡੀਆਂ ਨੂੰ ਨਿੱਜੀ ਅਤੇ ਵਪਾਰਕ 2 ਵਰਗਾਂ ’ਚ ਵੰਡਿਆ ਗਿਆ ਹੈ। ਨਿੱਜੀ ਵਰਤੋਂ ਵਾਲੇ, ਰਜਿਸਟ੍ਰੇਸ਼ਨ ਦੀ ਤਰੀਕ ਤੋਂ 6 ਸਾਲ ਤੱਕ ਦੀਆਂ ਬੀ.ਐੱਸ. -6 ਗੱਡੀਆਂ ਨੂੰ ਹਰ 3 ਸਾਲ ’ਚ ਇਕ ਵਾਰ ਪੀ.ਯੂ.ਸੀ. ਬਣਾਉਣਾ ਪਵੇਗਾ। ਜਦਕਿ 6 ਤੋਂ 10 ਸਾਲ ਪੁਰਾਣੀ ਗੱਡੀ ਨੂੰ ਹਰ 1 ਸਾਲ ’ਚ ਅਤੇ 10 ਸਾਲ ਤੋਂ ਵੱਧ ਪੁਰਾਣੇ ਬੀ.ਐੱਸ.-6 ਗੱਡੀ ਨੂੰ ਹਰ 6 ਮਹੀਨੇ ’ਚ ਇਕ ਵਾਰ ਪੀ.ਯੂ.ਸੀ. ਟੈਸਟ ਕਰਵਾਉਣਾ ਪਵੇਗਾ। ਜਦਕਿ ਰਜਿਸਟ੍ਰੇਸ਼ਨ ਤੋਂ 6 ਸਾਲ ਤੱਕ ਦੀ ਉਮਰ ਵਾਲੀਆਂ ਵਪਾਰਕ ਗੱਡੀਆਂ ਲਈ ਸਰਟੀਫਿਕੇਟ ਹਰ 2 ਸਾਲ ’ਚ ਇਕ ਵਾਰ ਬਣਾਉਣਾ ਪਵੇਗਾ। 6 ਤੋਂ 10 ਸਾਲ ਪੁਰਾਣੀਆਂ ਗੱਡੀਆਂ ਨੂੰ ਹਰ ਸਾਲ ਅਤੇ 10 ਸਾਲ ਪਾਰ ਕਰ ਚੁੱਕੀਆਂ ਵਪਾਰਕ ਗੱਡੀਆਂ ਨੂੰ ਹਰ 6 ਮਹੀਨੇ ’ਚ ਇਕ ਵਾਰ ਪੀ.ਯੂ.ਸੀ. ਟੈਸਟ ਕਰਵਾਉਣਾ ਹੋਵੇਗਾ। ਬੀ.ਐੱਸ.-1, ਬੀ.ਐੱਸ.-2 ਅਤੇ ਬੀ.ਐੱਸ.-3 ਗੱਡੀਆਂ ਲਈ ਪੀ.ਯੂ.ਸੀ. ਸਰਟੀਫਿਕੇਟ ਸਿਰਫ਼ 3 ਮਹੀਨੇ ਲਈ ਜਾਇਜ਼ ਹੋਵੇਗਾ। ਜਦਕਿ ਸਾਰੀਆਂ ਬੀ.ਐੱਸ-4 (ਨਿੱਜੀ ਅਤੇ ਵਪਾਰਕ ਦੋਹਾਂ) ਨੂੰ ਹੁਣ ਹਰ 6 ਮਹੀਨੇ ’ਚ ਆਪਣਾ ਪ੍ਰਦੂਸ਼ਣ ਸਰਟੀਫਿਕੇਟ ਨਵਾਂ ਬਣਵਾਉਣਾ ਲਾਜ਼ਮੀ ਹੋਵੇਗਾ।

ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਮੈਰਿਟ ਦੇ ਆਧਾਰ ’ਤੇ 72,000 ਸਰਕਾਰੀ ਨੌਕਰੀਆਂ ਦਿੱਤੀਆਂ-ਅਮਨ ਅਰੋੜਾ ਅਗਲੀ ਖ਼ਬਰ ਭਾਰਤ ਹੁਣ ਇੱਕ ਖੁਸ਼ਹਾਲ ਦੇਸ਼, ਪਰ ਸਵੱਛਤਾ ’ਚ ਇਸਦਾ ਪ੍ਰਦਰਸ਼ਨ ਮਾੜਾ- ਸੁਪਰੀਮ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।