ਦੁਬਈ, 21 ਸਤੰਬਰ (ਏਜੰਸੀ)-ਦੁਬਈ ਦੇ ਸ਼ਾਸਕ ਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਛੋਟੇ ਭਰਾ ਸ਼ੇਖ ਅਹਿਮਦ ਬਿਨ ਰਾਸ਼ਿਦ ਅਲ ਮਕਤੂਮ ਦਾ ਸੋਮਵਾਰ ਨੂੰ 76 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਸ਼ੇਖ ਅਹਿਮਦ ਦੁਬਈ ਪੁਲਿਸ ਤੇ ਜਨਤਕ ਸੁਰੱਖਿਆ ਦੇ ਡਿਪਟੀ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਸਨ। ਉਹ ਦੁਬਈ ਦੇ ਸ਼ਾਹੀ ਅਲ ਮਕਤੂਮ ਪਰਿਵਾਰ ਦੇ ਪ੍ਰਮੁੱਖ ਮੈਂਬਰ ਸਨ ਤੇ ਉਨ੍ਹਾਂ ਸੁਰੱਖਿਆ, ਕਾਰੋਬਾਰ ਤੇ ਖੇਡਾਂ ਸਮੇਤ ਵੱਖ-ਵੱਖ ਖੇਤਰਾਂ ’ਚ ਜ਼ਿੰਮੇਵਾਰੀਆਂ ਨਿਭਾਈਆਂ।
ਦੁਬਈ ਦੇ ਸ਼ਾਸਕ ਦੇ ਛੋਟੇ ਭਰਾ ਸ਼ੇਖ ਅਹਿਮਦ ਬਿਨ ਰਾਸ਼ਿਦ ਦਾ ਦਿਹਾਂਤ
ਦੁਬਈ ਦੇ ਸ਼ਾਸਕ ਦੇ ਛੋਟੇ ਭਰਾ ਸ਼ੇਖ ਅਹਿਮਦ ਬਿਨ ਰਾਸ਼ਿਦ ਦਾ ਦਿਹਾਂਤ
ਅਜੀਤ ਡੈਸਕ
22-09-2026