15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਕੰਧਾਰ ਹਾਈਜੈਕ ਤੋਂ ਬਾਅਦ ਤਾਲਿਬਾਨ ਨੇ ਲਾਦੇਨ ਨੂੰ ਦਿੱਤੀ ਸੀ ਸੁਰੱਖਿਆ ਵਧਾਉਣ ਦੀ ਚਿਤਾਵਨੀ

ਵਾਸ਼ਿੰਗਟਨ, 14 ਸਤੰਬਰ (ਪੀ. ਟੀ.

ਅਜੀਤ ਡੈਸਕ 15-09-2026
ਵਾਸ਼ਿੰਗਟਨ, 14 ਸਤੰਬਰ (ਪੀ.ਟੀ.ਆਈ)-ਸੀ.ਆਈ.ਏ. ਵਲੋਂ ਜਾਰੀ ਖੁਫੀਆ ਦਸਤਾਵੇਜ਼ਾਂ ਤੋਂ ਖੁਲਾਸਾ ਹੋਇਆ ਹੈ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਨੇ 1999 ਦੇ ਅੰਤ ਵਿਚ ਭਾਰਤੀ ਹਵਾਈ ਜਹਾਜ਼ ਦੇ ਕੰਧਾਰ ਹਾਈਜੈਕ ਤੋਂ ਬਾਅਦ ਅਲ ਕਾਇਦਾ ਦੇ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਆਪਣੀ ਸੁਰੱਖਿਆ ਵਧਾਉਣ ਦੀ ਚਿਤਾਵਨੀ ਦਿੱਤੀ ਸੀ। ਤਾਲਿਬਾਨ ਵਲੋਂ ਦਿੱਤੀ ਗਈ ਇਹ ਚਿਤਾਵਨੀ ਜਨਵਰੀ 2000 ਵਿਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਪੇਸ਼ ਕੀਤੇ ਗਏ ਪ੍ਰੈਜ਼ੀਡੈਂਸ਼ੀਅਲ ਡੇਲੀ ਬ੍ਰੀਫਸ (ਪੀ.ਡੀ.ਬੀ) ਵਿਚ ਦੱਸੀ ਗਈ ਸੀ, ਜੋ 2001 ਦੇ 9/11 ਹਮਲਿਆਂ ਦੀ 25ਵੀਂ ਵਰ੍ਹੇਗੰਢ ’ਤੇ ਜਾਰੀ ਕੀਤੇ ਗਏ ਅਜਿਹੇ 71 ਦਸਤਾਵੇਜ਼ਾਂ ਵਿਚ ਸ਼ਾਮਿਲ ਹਨ। ਕਾਠਮੰਡੂ ਤੋਂ ਨਵੀਂ ਦਿੱਲੀ ਜਾਣ ਵਾਲੀ ਇੰਡੀਅਨ ਏਅਰਲਾਈਨਜ਼ ਦੀ ਉਡਾਣ 814 ਨੂੰ 24 ਦਸੰਬਰ,1999 ਨੂੰ ਹਰਕਤ-ਉਲ ਮੁਜਾਹਿਦੀਨ ਦੇ ਅੱਤਵਾਦੀਆਂ ਵਲੋਂ ਹਾਈਜੈਕ ਕਰ ਲਿਆ ਗਿਆ ਸੀ ਅਤੇ ਕੰਧਾਰ ਵਿਚ ਉਤਰਨ ਲਈ ਮਜਬੂਰ ਕੀਤਾ ਗਿਆ ਸੀ। ਹਾਈਜੈਕ ਦਾ ਇਹ ਸੰਕਟ ਉਦੋਂ ਖਤਮ ਹੋਇਆ ਜਦੋਂ ਭਾਰਤ ਨੇ ਤਿੰਨ ਅੱਤਵਾਦੀਆਂ ਨੂੰ ਰਿਹਾਅ ਕਰ ਦਿੱਤਾ ਅਤੇ 31 ਦਸੰਬਰ,1999 ਨੂੰ ਉਨ੍ਹਾਂ ਨੂੰ ਤਾਲਿਬਾਨ ਦੇ ਹਵਾਲੇ ਕਰ ਦਿੱਤਾ।
ਪਿਛਲੀ ਖ਼ਬਰ ਫੂਡ ਪ੍ਰੋਸੈਸਿੰਗ ਰਾਹੀਂ ਵਧਾਈ ਜਾ ਸਕਦੀ ਹੈ ਕਿਸਾਨਾਂ ਦੀ ਆਮਦਨ ਅਗਲੀ ਖ਼ਬਰ ਭਾਜਪਾ ਪ੍ਰਧਾਨ ਵਲੋਂ ਪ੍ਰਧਾਨ ਮੰਤਰੀ ਦੇ ਜਨਮ ਦਿਨ ’ਤੇ ‘ਅਸ਼ੀਰਵਾਦ ਦਾ ਦੀਵਾ’ ਜਗਾਉਣ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।