14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਕੈਮਿਸਟਾਂ ਨੂੰ ਪੁਲਿਸ ਅਧਿਕਾਰੀ ਦੀ ਸਖ਼ਤ ਤਾੜਨਾ, ਪਾਬੰਦੀਸ਼ੁਦਾ ਦਵਾਈਆਂ ਵੇਚਣ ਤੇ ਹੋਵੇਗੀ ਸਖ਼ਤ ਕਾਰਵਾਈ

ਮਾਛੀਵਾੜਾ ਸਾਹਿਬ (ਲੁਧਿਆਣਾ), 14 ਅਕਤੂਬਰ (ਮਨੋਜ ਕੁਮਾਰ) - ਥਾਣਾ ਮੁਖੀ ਮਾਛੀਵਾੜਾ ਕਰਮਜੀਤ ਸਿੰਘ ਨੇ ਸ਼ਹਿਰ ਦੇ ਤਾਮਾਮ ਕੈਮਿਸਟਾਂ ਨੂੰ ਸਖ਼ਤ ਚਿਤਾਵਨੀ...

ਅਜੀਤ ਡੈਸਕ 14-10-2026

ਮਾਛੀਵਾੜਾ ਸਾਹਿਬ (ਲੁਧਿਆਣਾ), 14 ਅਕਤੂਬਰ (ਮਨੋਜ ਕੁਮਾਰ) - ਥਾਣਾ ਮੁਖੀ ਮਾਛੀਵਾੜਾ ਕਰਮਜੀਤ ਸਿੰਘ ਨੇ ਸ਼ਹਿਰ ਦੇ ਤਾਮਾਮ ਕੈਮਿਸਟਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਪਾਬੰਦੀਸ਼ੁਦਾ ਦਵਾਈਆਂ ਵੇਚਦਾ ਫੜਿਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਇਤਿਹਾਸਿਕ ਹੋਵੇਗੀ। ਇਸ ਤਾੜਨਾ ਬਾਰੇ ਉਕਤ ਪੱਤਰਕਾਰ ਨਾਲ ਗੱਲਬਾਤ ਦੌਰਾਨ ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਵਿਚ 25-27 ਦੇ ਆਸ-ਪਾਸ ਦਵਾਈਆਂ ਦੀਆਂ ਦੁਕਾਨਾਂ ਹਨ ਤੇ ਉਹ ਜਲਦ ਇਸ ਮਾਮਲੇ ਸੰਬੰਧੀ ਇਕ ਮੀਟਿੰਗ ਵੀ ਰੱਖ ਰਹੇ ਹਨ। ਪਰ ਆਮ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਨੇ ਗਸ਼ਤ ਨੂੰ ਹੋਰ ਤੇਜ਼ ਕਰ ਦਿੱਤਾ ਹੈ ਤੇ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜਰ ਪੁਲਿਸ ਦੀ ਬਾਜ਼ ਨਜ਼ਰ ਤੋਂ ਕੋਈ ਸਰਾਰਤੀ ਬਚ ਕੇ ਨਹੀ ਜਾ ਸਕਦਾ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਆਪਣੇ ਅਧਿਕਾਰਾਂ ਪੑਤੀ ਸੁਚੇਤ ਰਹਿਣ ਤੇ ਕਿਸੇ ਸ਼ਰਾਰਤੀ ਅਨਸਰ ਦੀ ਹਰਕਤ ਤੋਂ ਅਨਜਾਣ ਨਾ ਰਹਿਣ ਤੇ ਪੁਲਿਸ ਨੂੰ ਸਹੀ ਤੇ ਸੱਚੀ ਜਾਣਕਾਰੀ ਦੇਣ। 

ਪਿਛਲੀ ਖ਼ਬਰ ਫਾਜ਼ਿਲਕਾ - ਹੁਣ ਹਰ ਵੀਰਵਾਰ ਹੋਵੇਗੀ ਕਮਰਸ਼ੀਅਲ ਵਾਹਨਾਂ ਦੀ ਪਾਸਿੰਗ ਅਤੇ ਹੈਵੀ ਲਾਇਸੈਂਸਾਂ ਦੀ ਪ੍ਰਕਿਰਿਆ ਅਗਲੀ ਖ਼ਬਰ ਭਾਰਤ-ਵੈਸਟ ਇੰਡੀਜ਼ ਚੌਥਾ ਟੀ-20 : 10 ਓਵਰਾਂ ਬਾਅਦ ਵੈਸਟ ਇੰਡੀਜ਼ 118/2