14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਮਾਨਸਾ ਧਰਨੇ ’ਚ ਜਾਣ ਤੋਂ ਪਹਿਲਾਂ ਪੁਲਿਸ ਨੇ ਹਿਰਾਸਤ ’ਚ ਲਏ ਕਈ ਆਗੂ

ਹੰਡਿਆਇਆ / ਬਰਨਾਲਾ, 14 ਅਕਤੂਬਰ ( ਗੁਰਜੀਤ ਸਿੰਘ ਖੁੱਡੀ)- ਨਸ਼ਿਆਂ ਖਿਲਾਫ਼ ਮੁਹਿੰਮ ਚਲਾਉਣ ਵਾਲੇ ਪਰਮਿੰਦਰ ਸਿੰਘ ਝੋਟਾ ਦੀ ਹੱਤਿਆ ਤੋਂ ਬਾਅਦ ਅੱਜ ਮਾਨਸਾ ਵਿਖੇ ਧਰਨੇ ਵਿਚ ਸ਼ਾਮਿਲ ਹੋਣ ਲਈ ਜਾਣ ਤੋਂ ਪਹਿਲਾਂ ਹੀ ਜ਼ਿਲ੍ਹਾ ਬਰਨਾਲਾ ਦੇ ਆਗੂਆਂ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲਏ ਜਾਣ ਬਾਰੇ ਪਤਾ ਲੱਗਾ ਹੈ।

ਅਜੀਤ ਡੈਸਕ 14-10-2026

ਹੰਡਿਆਇਆ / ਬਰਨਾਲਾ, 14 ਅਕਤੂਬਰ ( ਗੁਰਜੀਤ ਸਿੰਘ ਖੁੱਡੀ)- ਨਸ਼ਿਆਂ ਖਿਲਾਫ਼ ਮੁਹਿੰਮ ਚਲਾਉਣ ਵਾਲੇ ਪਰਮਿੰਦਰ ਸਿੰਘ ਝੋਟਾ ਦੀ ਹੱਤਿਆ ਤੋਂ ਬਾਅਦ ਅੱਜ ਮਾਨਸਾ ਵਿਖੇ ਧਰਨੇ ਵਿਚ ਸ਼ਾਮਿਲ ਹੋਣ ਲਈ ਜਾਣ ਤੋਂ ਪਹਿਲਾਂ ਹੀ  ਜ਼ਿਲ੍ਹਾ ਬਰਨਾਲਾ ਦੇ ਆਗੂਆਂ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲਏ ਜਾਣ ਬਾਰੇ ਪਤਾ ਲੱਗਾ ਹੈ। ਇਨ੍ਹਾਂ ਆਗੂਆਂ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਹਲਕਾ ਬਰਨਾਲਾ ਦੇ ਇੰਚਾਰਜ ਗੁਰਦੀਪ ਸਿੰਘ ਬਾਠ, ਸੀਨੀਅਰ ਆਗੂ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ, ਸਾਬਕਾ ਸਰਪੰਚ ਕੇਵਲ ਸਿੰਘ ਜੰਗੀਆਣਾ, ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਠੀਕਰੀਵਾਲਾ ਨੂੰ ਪੁਲਿਸ ਨੇ ਘਰੋਂ ਗ੍ਰਿਫ਼ਤਾਰ ਕਰ ਲਿਆ ਤਾਂ ਕਿ ਮਾਨਸਾ ਵਿਖੇ ਵੱਡਾ ਇਕੱਠ ਨਾ ਕਰ ਸਕਣ l ਇਨ੍ਹਾਂ ਤੋ ਇਲਾਵਾ ਜ਼ਿਲ੍ਹੇ ਭਰ ਵਿਚੋਂ ਹੋਰ ਵੀ ਆਗੂਆਂ ਤੇ ਵਰਕਰਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀਆਂ ਖਬਰਾਂ ਹਨ l

ਪਿਛਲੀ ਖ਼ਬਰ ਬਲਟਾਣਾ ’ਚ ਸਾਬਕਾ ਕੌਂਸਲਰ ਦੇ ਘਰ ’ਤੇ ਚੱਲੀਆਂ ਗੋਲੀਆਂ, ਇਲਾਕੇ ’ਚ ਦਹਿਸ਼ਤ ਅਗਲੀ ਖ਼ਬਰ ਪੰਜ ਦਿਨਾਂ ਨਿਆਂਇਕ ਹਿਰਾਸਤ ’ਚ ਭੇਜੇ ਗਏ ਸੀ.ਜੇ.ਪੀ. ਆਗੂ ਰਾਂਕਾ ਤੇ ਦਾਸ