ਰਾਂਚੀ, 9 ਅਕਤੂਬਰ (ਇੰਟ)- ਵੈਸਟਇੰਡੀਜ਼ ਨੇ ਦੂਜੇ ਟੀ-20 ਮੈਚ ਵਿਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੰਜੂ ਸੈਮਸਨ ਦੇ ਅਰਧ-ਸੈਂਕੜੇ ਦੀ ਬਦੌਲਤ 20 ਓਵਰਾਂ ਵਿਚ 5 ਵਿਕਟਾਂ ’ਤੇ 249 ਦੌੜਾਂ ਬਣਾਈਆਂ।
ਜਵਾਬ ਵਿਚ ਵੈਸਟਇੰਡੀਜ਼ ਨੇ ਸ਼ਾਈ ਹੋਪ ਦੇ ਨਾਬਾਦ ਸੈਂਕੜੇ ਅਤੇ ਸ਼ੇਰਫੇਨ ਰਦਰਫੋਰਡ ਦੇ ਤੂਫ਼ਾਨੀ ਅਰਧ-ਸੈਂਕੜੇ ਦੀ ਮਦਦ ਨਾਲ 18.3 ਓਵਰਾਂ ਵਿਚ 4 ਵਿਕਟਾਂ ਗੁਆ ਕੇ 252 ਦੌੜਾਂ ਬਣਾਈਆਂ ਅਤੇ ਮੈਚ ਜਿੱਤ ਲਿਆ। ਇਸ ਜਿੱਤ ਨਾਲ ਵੈਸਟਇੰਡੀਜ਼ ਨੇ ਪੰਜ ਮੈਚਾਂ ਦੀ ਟੀ-20 ਲੜੀ ਵਿੱਚ 1-1 ਦੀ ਬਰਾਬਰੀ ਕਰ ਲਈ।