ਵਾਸ਼ਿੰਗਟਨ, 1 ਨਵੰਬਰ (ਯੂ. ਐੱਨ. ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਈਰਾਨ ਦੇ ਬਾਕੀ ਰਹਿੰਦੇ ਸ਼ੱਕੀ ਪ੍ਰਮਾਣੂ ਟਿਕਾਣਿਆਂ ਨੂੰ ਮਹਿਜ਼ 10 ਮਿੰਟਾਂ ’ਚ ਨਿਸ਼ਾਨਾ ਬਣਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕੀ ਫ਼ੌਜੀ ਕਾਰਵਾਈਆਂ ਨਾਲ ਈਰਾਨ ਦੀ ਫ਼ੌਜੀ ਤਾਕਤ ਤੇ ਪ੍ਰਮਾਣੂ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਉਧਰ ਕਤਰ ਦੀ ਵਿਚੋਲਗੀ ਹੇਠ ਦੋਹਾ ’ਚ ਅਮਰੀਕਾ ਤੇ ਈਰਾਨ ਵਿਚਾਲੇ ਜੰਗ ਖ਼ਤਮ ਕਰਨ ਲਈ ਗੱਲਬਾਤ ਜਾਰੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਟਰੰਪ ਨੇ ਹਾਲੇ ਨਵੇਂ ਹਮਲਿਆਂ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਤੇ ਕੂਟਨੀਤਕ ਹੱਲ ਨੂੰ ਤਰਜੀਹ ਦੇ ਰਹੇ ਹਨ। ਇਸ ਦੌਰਾਨ ਈਰਾਨ ਦੇ ਸਰਵਉੱਚ ਆਗੂ ਮੋਜਤਬਾ ਖ਼ਾਮੇਨੇਈ ਨੇ ਫ਼ੌਜ ਨੂੰ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ।