08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਪੰਜਾਬ ਦੀ ਨੰਨ੍ਹੀ ਧੀ ਨੇ ਮਲੇਸ਼ੀਆ ਕਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ ਸਿਲਵਰ ਮੈਡਲ

ਲੁਧਿਆਣਾ, 6 ਜੁਲਾਈ (ਪਰਮਿੰਦਰ ਸਿੰਘ ਅਹੂਜਾ/ਪ੍ਰਦੀਪ ਭੰਡਾਰੀ)- ਕਹਿੰਦੇ ਹਨ ਕਿ ਹੌਸਲੇ ਉਮਰ ਦੇ ਮੁਹਤਾਜ ਨਹੀਂ ਹੁੰਦੇ...

ਅਜੀਤ ਡੈਸਕ 06-07-2026

ਲੁਧਿਆਣਾ, 6 ਜੁਲਾਈ (ਪਰਮਿੰਦਰ ਸਿੰਘ ਅਹੂਜਾ/ਪ੍ਰਦੀਪ ਭੰਡਾਰੀ)- ਕਹਿੰਦੇ ਹਨ ਕਿ ਹੌਸਲੇ ਉਮਰ ਦੇ ਮੁਹਤਾਜ ਨਹੀਂ ਹੁੰਦੇ ਅਤੇ ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ ਲੁਧਿਆਣਾ ਦੀ ਸਿਰਫ਼ 5 ਸਾਲਾ ਮਹਿਰੀਨ ਨੇ। ਨੰਨ੍ਹੀ ਜਿਹੀ ਉਮਰ ਵਿਚ ਮਹਿਰੀਨ ਨੇ ਮਲੇਸ਼ੀਆ ਵਿਚ ਹੋਈਆਂ ਅੰਤਰਰਾਸ਼ਟਰੀ ਕਰਾਟੇ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਮੈਡਲ ਆਪਣੇ ਨਾਂ ਕੀਤਾ ਅਤੇ ਪੰਜਾਬ ਦਾ ਮਾਣ ਦੁਨੀਆ ਭਰ ਵਿਚ ਵਧਾਇਆ।

ਮਲੇਸ਼ੀਆ ਤੋਂ ਚਾਂਦੀ ਦਾ ਤਗਮਾ ਜਿੱਤ ਕੇ ਵਾਪਸ ਲੁਧਿਆਣਾ ਪਹੁੰਚੀ ਮਹਿਰੀਨ ਦਾ ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨੰਨੀ ਚੈਂਪੀਅਨ ਨੇ ਆਪਣੇ ਕਰਾਟੇ ਦੇ ਦਮਦਾਰ ਦਾਅ-ਪੇਚ ਦਿਖਾ ਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਡਿਪਟੀ ਕਮਿਸ਼ਨਰ ਨੇ ਮਹਿਰੀਨ ਦੀ ਇਸ ਉਪਲਬਧੀ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬੱਚੀ ਨਾ ਸਿਰਫ਼ ਲੁਧਿਆਣਾ ਸਗੋਂ ਪੂਰੇ ਪੰਜਾਬ ਲਈ ਮਾਣ ਦੀ ਗੱਲ ਹੈ। ਉਨ੍ਹਾਂ ਮਹਿਰੀਨ ਦੇ ਕੋਚਾਂ ਅਤੇ ਮਾਪਿਆਂ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਦੀ ਮਿਹਨਤ ਅਤੇ ਮਾਰਗਦਰਸ਼ਨ ਸਦਕਾ ਇਹ ਕਾਮਯਾਬੀ ਸੰਭਵ ਹੋਈ।

ਇਸ ਮੌਕੇ ਮਹਿਰੀਨ ਦੇ ਕੋਚਾਂ ਨੇ ਕਿਹਾ ਕਿ ਬੱਚੀ ਨੇ ਬਹੁਤ ਛੋਟੀ ਉਮਰ ਤੋਂ ਹੀ ਕਰਾਟੇ ਦੀ ਸਖ਼ਤ ਪ੍ਰੈਕਟਿਸ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਉਹ ਹੋਰ ਵੀ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਦੇਸ਼ ਦਾ ਨਾਂ ਰੌਸ਼ਨ ਕਰੇਗੀ। 5 ਸਾਲ ਦੀ ਇਸ ਨੰਨ੍ਹੀ ਚੈਂਪੀਅਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਉਮਰ ਕਦੇ ਵੀ ਕਾਮਯਾਬੀ ਦੇ ਰਾਹ ਵਿਚ ਰੁਕਾਵਟ ਨਹੀਂ ਬਣਦੀ।

 

 

 

ਪਿਛਲੀ ਖ਼ਬਰ ਲੋਕ ਇਨਸਾਫ ਮੋਰਚਾ ਔਲਖ ਵਲੋਂ ਹਰਚੋਵਾਲ ਚੌਂਕ ਲਗਾਇਆ ਧਰਨਾ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਨਗਰ ਕੌਸਲ ਦੀ ਚੋਣ ਮੁਲਤਵੀਂ