08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਸ੍ਰੀ ਚਮਕੌਰ ਸਾਹਿਬ ਨਗਰ ਕੌਸਲ ਦੀ ਚੋਣ ਮੁਲਤਵੀਂ

ਸ੍ਰੀ ਚਮਕੌਰ ਸਾਹਿਬ, 6 ਜੁਲਾਈ (ਜਗਮੋਹਣ ਸਿੰਘ ਨਾਰੰਗ)- ਨਗਰ ਕੌਸਲ ਸ੍ਰੀ ਚਮਕੌਰ ਸਾਹਿਬ ਦੀ...

ਅਜੀਤ ਡੈਸਕ 06-07-2026

ਸ੍ਰੀ ਚਮਕੌਰ ਸਾਹਿਬ, 6 ਜੁਲਾਈ (ਜਗਮੋਹਣ ਸਿੰਘ ਨਾਰੰਗ)- ਨਗਰ ਕੌਸਲ ਸ੍ਰੀ ਚਮਕੌਰ ਸਾਹਿਬ ਦੀ ਪ੍ਰਧਾਨਗੀ ਦੀ ਚੋਣ ਅੱਜ ਮੁਲਤਵੀਂ ਹੋ ਗਈ। ਐਸ. ਡੀ. ਐਮ. ਪ੍ਰਦੀਪ ਸਿੰਘ ਬੈਂਸ ਨੇ ਕਿਹਾ ਕਿ ਇਹ ਚੋਣ ਕੌਸਲਰਾਂ ਨੂੰ ਨੋਟੀਫਿਕੇਸ਼ਨ ਦੀਆਂ ਕਾਪੀਆਂ ਦੇਰੀ ਨਾਲ ਪੁੱਜਣ ਕਾਰਨ ਰੱਦ ਹੋਈ ਹੈ ਜਿਸ ਦਾ ਕਾਂਗਰਸੀ ਕੌਸਲਰਾਂ ਵਲੋਂ ਇਤਰਾਜ ਉਠਾਇਆ ਗਿਆ।

ਉਨ੍ਹਾਂ ਇਹ ਵੀ ਕਿਹਾ ਕਿ ਜਲਦੀ ਹੀ ਮੁੜ ਕੌਸਲਰਾਂ ਨੂੰ ਮੀਟਿੰਗ ਲਈ ਬੁਲਾ ਕੇ ਪ੍ਰਧਾਨਗੀ ਦੀ ਚੋਣ ਪ੍ਰਕ੍ਰਿਆ ਨੂੰ ਨੇਪਰੇ ਚਾੜਿਆ ਜਾਵੇਗਾ। ਪਰ ਕਾਂਗਰਸੀ ਕੌਸਲਰ ਕਿਰਪਾਲ ਸਿੰਘ ਗਿੱਲ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਆਪਣਾ ਪ੍ਰਧਾਨ ਬਣਾਉਣਾ ਚਾਹੁੰਦੀ ਸੀ ,ਪਰ ਉਨ੍ਹਾਂ ਕੋਲ ਕੋਰਮ ਪੂਰਾ ਨਾ ਹੋਣ ਕਾਰਨ ਇਹ ਚੋਣ ਮੀਟਿੰਗ ਮੁਲਤਵੀਂ ਕੀਤੀ ਗਈ ਹੈ।

ਜਦੋਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕਿਹਾ ਕਿ ਨਗਰ ਕੌਸਲ ਦਾ ਪ੍ਰਧਾਨ ਆਮ ਆਦਮੀ ਪਾਰਟੀ ਦਾ ਹੀ ਹੋਵੇਗਾ, ਉਨ੍ਹਾਂ ਕੋਲ ਬਹੁਮਤ ਹੈ।

ਪਿਛਲੀ ਖ਼ਬਰ ਪੰਜਾਬ ਦੀ ਨੰਨ੍ਹੀ ਧੀ ਨੇ ਮਲੇਸ਼ੀਆ ਕਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ ਸਿਲਵਰ ਮੈਡਲ ਅਗਲੀ ਖ਼ਬਰ ਰੇਵਾੜੀ ਵਿਚ ਰਿਟਾਇਰਡ ਸੂਬੇਦਾਰ ਦੇ ਘਰ ਭਿਆਨਕ ਧਮਾਕਾ, 5 ਲੋਕ ਝੁਲਸੇ