16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਹਵੇਲੀ ਲਾਗੇਂ ਸਥਿਤ ਪਿੰਡ ਖਜ਼ੂਰਲਾ ’ਚ ਐਸ.ਬੀ.ਆਈ. ਦੇ ਏ.ਟੀ.ਐਮ ’ਚ ਹੋਈ ਲੁੱਟ

ਫਗਵਾੜਾ, (ਕਪੂਰਥਲਾ), 27 ਦਸੰਬਰ (ਹਰਜੋਤ ਸਿੰਘ ਚਾਨਾ)- ਅੱਜ ਸਵੇਰੇ ਫਗਵਾੜਾ-ਜਲੰਧਰ ਸੜਕ ਤੇ ਹਵੇਲੀ ਲਾਗੇਂ ਸਥਿਤ ਪਿੰਡ ਖਜ਼ੂਰਲਾ ’ਚ ਸਥਿਤ ਐਸ.ਬੀ.ਆਈ ਬੈਂਕ ਦੇ ਏ.ਟੀ.ਐਮ ਨੂੰ...

ਅਜੀਤ ਡੈਸਕ 27-12-2025

ਫਗਵਾੜਾ,  (ਕਪੂਰਥਲਾ), 27 ਦਸੰਬਰ (ਹਰਜੋਤ ਸਿੰਘ ਚਾਨਾ)- ਅੱਜ ਸਵੇਰੇ ਫਗਵਾੜਾ-ਜਲੰਧਰ ਸੜਕ ਤੇ ਹਵੇਲੀ ਲਾਗੇਂ ਸਥਿਤ ਪਿੰਡ ਖਜ਼ੂਰਲਾ ’ਚ ਸਥਿਤ ਐਸ.ਬੀ.ਆਈ ਬੈਂਕ ਦੇ ਏ.ਟੀ.ਐਮ ਨੂੰ ਲੁਟੇਰਿਆਂ ਨੇ ਲੁੱਟ ਲਿਆ ਤੇ ਉਸ ਦੀ ਰਾਸ਼ੀ ਲੈ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਪੀ. ਮਾਧਵੀ ਸ਼ਰਮਾ ਮੌਕੇ ’ਤੇ ਪੁੱਜੇ ਤੇ ਘਟਨਾ ਦਾ ਜਾਇਜਾ ਲਿਆ। ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਏ.ਟੀ.ਐਮ. ਦੀ ਲੁੱਟ ਕਰੀਬ 4 ਵਜੇ ਹੋਈ ਹੈ ਤੇ ਉਸ ਦੀ ਸੂਚਨਾ ਪੁਲਿਸ ਨੂੰ 8 ਵਜੇ ਤੋਂ ਬਾਅਦ ਮਿਲੀ ਹੈ। ਮੌਕੇ ’ਤੇ ਜਾ ਕੇ ਦੇਖਿਆ ਉੱਥੇ ਕੋਈ ਗਾਰਡ ਨਹੀਂ ਸੀ।  ਇਸ ਸੰਬੰਧੀ ਬੈਂਕ ਨੂੰ ਪਹਿਲਾ ਵੀ ਲਿਖਤੀ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਸੀ.ਸੀ.ਟੀ.ਵੀ. ਕੈਮਰੇ ਸਿਰਫ਼ ਚੱਲ ਰਹੇ ਹਨ ਪਰ ਉਨ੍ਹਾਂ ਦੀ ਰਿਕਾਰਡਿੰਗ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹੁਣ ਤੱਕ ਬੈਂਕ ਵਲੋਂ ਕਿੰਨੀ ਰਾਸ਼ੀ ਦੀ ਲੁੱਟ ਹੋਈ ਹੈ, ਇਸ ਬਾਰੇ ਵੀ ਅਜੇ ਕੁੱਝ ਲਿਖਤ ਸੂਚਨਾ ਨਹੀਂ ਮਿਲੀ।

ਪਿਛਲੀ ਖ਼ਬਰ ਗੜ੍ਹਸ਼ੰਕਰ ਨੇੜੇ ਪੁਲਿਸ ਮੁਕਾਬਲੇ ਵਿਚ 3 ਲੁਟੇਰੇ ਕਾਬੂ ਅਗਲੀ ਖ਼ਬਰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਬਿਹਾਰ ਦੇ ਰਾਜਪਾਲ ਆਰਿਫ਼ ਮੁਹੰਮਦ