16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸੋਨੀਆ ਗਾਂਧੀ ਦੀ ਕਿਤਾਬ ਅੱਜ ਦਿੱਲੀ ਵਿਚ ਅਧਿਕਾਰਤ ਤੌਰ 'ਤੇ ਕੀਤੀ ਜਾਵੇਗੀ ਲਾਂਚ

ਨਵੀਂ ਦਿੱਲੀ, 16 ਨਵੰਬਰ- ਸੋਨੀਆ ਗਾਂਧੀ ਦੀ ਕਿਤਾਬ, "Belonging... A Journey of Love", ਅੱਜ ਦਿੱਲੀ ਵਿਚ ਅਧਿਕਾਰਤ ਤੌਰ 'ਤੇ ਲਾਂਚ ਕੀਤੀ ਜਾਵੇਗੀ। ਇਹ ਸਮਾਗਮ ਸ਼ਾਮ 6 ਵਜੇ ਤੋਂ ਹੋਟਲ ਮੌਰੀਆ ਵਿਖੇ ਹੋਵੇਗਾ। ਕਾਂਗਰਸ ਸ਼ਾਸਿਤ ਰਾਜਾਂ ਕੇਰਲ, ਤੇਲੰਗਾਨਾ ਅਤੇ ਕਰਨਾਟਕ ਦੇ ਮੁੱਖ ਮੰਤਰੀ ਇਸ ਸਮਾਗਮ ਵਿਚ ਸ਼ਾਮਿਲ ਹੋ ਰਹੇ ਹਨ।

ਅਜੀਤ ਡੈਸਕ 16-11-2026

ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਵੀ ਇਸ ਸਮਾਗਮ ਵਿਚ ਸ਼ਾਮਿਲ ਹੋਣਗੇ। ਰਿਪੋਰਟਾਂ ਅਨੁਸਾਰ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਫ਼ੋਨ ਕੀਤਾ ਅਤੇ ਦਿੱਲੀ ਆਉਣ ਦਾ ਸੱਦਾ ਦਿੱਤਾ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਵਿਜੇ ਦੀ ਸੋਨੀਆ ਗਾਂਧੀ ਨਾਲ ਦੂਜੀ ਮੁਲਾਕਾਤ ਹੋਵੇਗੀ। ਪਹਿਲੀ ਮੁਲਾਕਾਤ ਜੂਨ ਵਿਚ 10, ਜਨਪਥ ਵਿਖੇ ਹੋਈ ਸੀ, ਜਦੋਂ ਉਹ ਨੀਤੀ ਆਯੋਗ ਦੀ ਮੀਟਿੰਗ ਲਈ ਦਿੱਲੀ ਆਏ ਸਨ।

ਸੋਨੀਆ ਦੀ ਕਿਤਾਬ 10 ਨਵੰਬਰ ਨੂੰ ਰਿਲੀਜ਼ ਕੀਤੀ ਗਈ ਸੀ। ਸੀਨੀਅਰ ਕਾਂਗਰਸੀ ਆਗੂ ਅਤੇ ਗੱਠਜੋੜ ਭਾਈਵਾਲ ਵੀ ਇਸ ਮੌਕੇ ਮੌਜੂਦ ਰਹਿਣਗੇ।

ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਮੌੜ ਮੰਡੀ ਵਿਖੇ ਵਪਾਰੀਆਂ ਨਾਲ ਮੀਟਿੰਗ 12 ਵਜੇ ਅਗਲੀ ਖ਼ਬਰ ਟ੍ਰੇਨਿੰਗ ਸੈਂਟਰ ਤੋਂ ਘਰ ਵਾਪਸ ਆ ਰਹੇ ਮੁਲਾਜ਼ਮ ਦਾ ਕਤਲ