31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਬਲਾਕ ਸੰਮਤੀ ਫ਼ਤਹਿਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਰਾਜਕੁਮਾਰ ਜੇਤੂ

ਸਨੌਰ, 17 ਦਸੰਬਰ (ਗੀਤਵਿੰਦਰ ਸਿੰਘ ਸੋਖਲ) - ਬਲਾਕ ਸੰਮਤੀ ਚੋਣਾਂ ਅਧੀਨ ਫ਼ਤਹਿਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਕੁਮਾਰ ਜੇਤੂ ਰਹੇ ਹਨ। ਚੋਣਾ ਨਤੀਜਿਆਂ ਵਿਚ ਉਨ੍ਹਾਂ...

ਅਜੀਤ ਡੈਸਕ 17-12-2025

 ਸਨੌਰ, 17 ਦਸੰਬਰ (ਗੀਤਵਿੰਦਰ ਸਿੰਘ ਸੋਖਲ) - ਬਲਾਕ ਸੰਮਤੀ ਚੋਣਾਂ ਅਧੀਨ ਫ਼ਤਹਿਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਕੁਮਾਰ ਜੇਤੂ ਰਹੇ ਹਨ। ਚੋਣਾ ਨਤੀਜਿਆਂ ਵਿਚ ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 115 ਵੋਟਾਂ ਦੇ ਫ਼ਰਕ ਨਾਲ ਪਿੱਛੇ ਛੱਡ ਕੇ ਜਿੱਤ ਆਪਣੇ ਨਾਮ ਕੀਤੀ। ਜਿੱਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਕੁਮਾਰ ਨੇ ਇਸ ਕਾਮਯਾਬੀ ਲਈ ਆਪਣੀ ਟੀਮ ਦੇ ਮੈਂਬਰਾਂ ਅਤੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਜਤਾਇਆ ਕਿ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣ ਦੀ ਪੂਰੀ ਕੋਸ਼ਿਸ਼ ਕਰਨਗੇ।

ਪਿਛਲੀ ਖ਼ਬਰ ਮਿਨੀ ਸਕੱਤਰੇਤ ਰਾਜਪੁਰਾ ਵਿਖੇ ਢੋਲ 'ਤੇ ਡਗਾ ਲਾਉਣ ਲਈ ਢੋਲੀ ਤਿਆਰ ਬਰ ਤਿਆਰ ਅਗਲੀ ਖ਼ਬਰ ਫ਼ਾਜ਼ਿਲਕਾ ਚੋਣ ਨਤੀਜੇ