01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਮਹਿਣਾ 'ਚ ਟਰੈਕਟਰ ਦੀਆਂ ਤਾਰਾਂ ’ਚ ਸ਼ਾਰਟ ਸਰਕਿਟ ਨਾਲ ਅੱਗ, ਟਰੈਕਟਰ ਤੇ ਮੋਟਰਸਾਈਕਲ ਸੜੇ, ਭਾਰੀ ਨੁਕਸਾਨ

ਮੰਡੀ ਕਿੱਲਿਆਂਵਾਲੀ, 2 ਨਵੰਬਰ (ਇਕਬਾਲ ਸਿੰਘ ਸ਼ਾਂਤ ) - ਪਿੰਡ ਮਹਿਣਾ ਵਿਖੇ ਅੱਜ ਸਵੇਰੇ ਟਰੈਕਟਰ ਦੀਆਂ ਤਾਰਾਂ ’ਚ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ, ਜਿਸ ਵਿਚ ਟਰੈਕਟਰ ਅਤੇ ਨੇੜੇ ਖੜ੍ਹਾ ਮੋਟਰਸਾਈਕਲ ...

ਅਜੀਤ ਡੈਸਕ 02-11-2025

ਮੰਡੀ ਕਿੱਲਿਆਂਵਾਲੀ, 2 ਨਵੰਬਰ (ਇਕਬਾਲ ਸਿੰਘ ਸ਼ਾਂਤ ) - ਪਿੰਡ ਮਹਿਣਾ ਵਿਖੇ ਅੱਜ ਸਵੇਰੇ ਟਰੈਕਟਰ ਦੀਆਂ ਤਾਰਾਂ ’ਚ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ, ਜਿਸ ਵਿਚ ਟਰੈਕਟਰ ਅਤੇ ਨੇੜੇ ਖੜ੍ਹਾ ਮੋਟਰਸਾਈਕਲ ਵੀ ਸੜ ਗਿਆ। ਹਾਦਸੇ ਵਿਚ ਕਰੀਬ 5 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਜਾਣਕਾਰੀ ਮੁਤਾਬਿਕ ਇਹ ਦੋਵੇਂ ਵਹੀਕਲ ਮਹਿਣਾ ਵਿਖੇ ਪਰਾਲੀ ਦੀਆਂ ਗੱਠਾਂ ਬਣਾਉਣ ਦੇ ਕਿੱਤੇ ਨਾਲ ਜੁੜੇ 3 ਭਾਈਵਾਲਾਂ ਜਸਪ੍ਰੀਤ ਸਿੰਘ, ਗੁਰਪਿੰਦਰ ਸਿੰਘ ਅਤੇ ਕਾਕਾ ਸਿੰਘ ਦੇ ਸਾਂਝੇ ਸਨ।

ਗੁਰਪਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਤ ਕਰੀਬ ਢਾਈ ਤੋਂ ਤਿੰਨ ਵਜੇ ਤੱਕ ਖੇਤਾਂ ਵਿਚ ਕੰਮ ਕਰਨ ਮਗਰੋਂ ਟਰੈਕਟਰ ਨੂੰ ਕਾਕਾ ਸਿੰਘ ਦੇ ਨੋਹਰੇ ਵਿਚ ਖੜ੍ਹਾ ਕਰ ਗਏ ਸਨ। ਸਵੇਰੇ ਕਰੀਬ ਪੰਜ-ਛੇ ਵਜੇ ਅਚਾਨਕ ਟਰੈਕਟਰ ਨੂੰ ਅੱਗ ਲੱਗ ਗਈ, ਜਿਸ ਦੀ ਲਪੇਟ ਵਿਚ ਕੋਲ ਖੜ੍ਹਾ ਮੋਟਰਸਾਈਕਲ ਵੀ ਆ ਗਿਆ। ਨੋਹਰੇ ਵਿਚ ਸੁੱਤੇ ਕਰਿੰਦੇ ਨੇ ਅੱਗ ਦਾ ਪਤਾ ਲੱਗਣ 'ਤੇ ਉਨ੍ਹਾਂ ਨੂੰ ਸੂਚਿਤ ਕੀਤਾ ਅਤੇ ਟੈਂਕ ਵਿਚ ਪਏ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅੱਗ ਦਾ ਰੌਲਾ ਪੈਣ 'ਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਰਲ-ਮਿਲ ਕੇ ਅੱਗ 'ਤੇ ਕਾਬੂ ਪਾਇਆ। ਤਦ ਤੱਕ ਦੋਵੇਂ ਵਾਹਨ ਪੂਰੀ ਤਰ੍ਹਾਂ ਸੜ ਚੁੱਕੇ ਸਨ।

ਪਿਛਲੀ ਖ਼ਬਰ ਇਸਰੋ ਅੱਜ ਭਾਰਤ ਦਾ ਸਭ ਤੋਂ ਭਾਰੀ ਸੰਚਾਰ ਉਪਗ੍ਰਹਿ ਸੀ.ਐਮ.ਐਸ.-03 ਲਾਂਚ ਕਰੇਗਾ ਅਗਲੀ ਖ਼ਬਰ ਯੂਕਰੇਨੀ ਡਰੋਨ ਹਮਲੇ ਨੇ ਕਾਲੇ ਸਾਗਰ ਵਿਚ ਤੁਆਪਸ ਬੰਦਰਗਾਹ 'ਤੇ ਲਗਾਈ ਅੱਗ