17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਹਰੀਕੇ ਹੈੱਡ ਵਰਕਸ 'ਚ ਪਾਣੀ ਦਾ ਪੱਧਰ ਹੋਰ ਘਟਿਆ

ਹਰੀਕੇ ਪੱਤਣ, ਮੱਖੂ, 29 ਅਗਸਤ (ਸੰਜੀਵ ਕੁੰਦਰਾ, ਕੁਲਵਿੰਦਰ ਸਿੰਘ ਸੰਧੂ)-ਬਿਆਸ ਸਤਲੁਜ ਦਰਿਆਵਾਂ ਦੇ ਸੰਗਮ...

ਅਜੀਤ ਡੈਸਕ 30-08-2025

ਹਰੀਕੇ ਪੱਤਣ, ਮੱਖੂ, 29 ਅਗਸਤ (ਸੰਜੀਵ ਕੁੰਦਰਾ, ਕੁਲਵਿੰਦਰ ਸਿੰਘ ਸੰਧੂ)-ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਜਿਥੇ ਪਿਛਲੇ 26 ਦਿਨਾਂ ਤੋਂ ਵਧਿਆ ਪਾਣੀ ਦਾ ਪੱਧਰ ਹਰੀਕੇ ਹਥਾੜ ਖੇਤਰ ਵਿਚ ਤਬਾਹੀ ਮਚਾ ਰਿਹਾ ਹੈ ਤੇ ਅੱਜ ਥੋੜ੍ਹੀ ਹੋਰ ਰਾਹਤ ਵਾਲੀ ਖ਼ਬਰ ਆਈ ਹੈ ਜਦੋਂ ਪਾਣੀ ਦੇ ਪੱਧਰ ਵਿਚ ਕੁਝ ਹੋਰ ਕਮੀ ਆਈ। ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰੇ 10 ਵਜੇ ਹਰੀਕੇ ਹੈੱਡ ਵਰਕਸ ਦੇ ਅੱਪ ਸਟਰੀਮ ਵਿਚ ਪਾਣੀ ਦਾ ਪੱਧਰ ਘੱਟ ਕੇ 2 ਲੱਖ 63 ਹਜ਼ਾਰ ਕਿਊਸਿਕ ਹੋ ਗਿਆ ਜਦਕਿ ਬੀਤੇ ਕੱਲ੍ਹ 2 ਲੱਖ 69 ਹਜ਼ਾਰ ਕਿਊਸਿਕ ਤੋਂ ਵੱਧ ਸੀ। ਡਾਊਨ ਸਟਰੀਮ ਨੂੰ ਅੱਜ 2 ਲੱਖ 50 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਦਕਿ ਬੀਤੇ ਕੱਲ੍ਹ 2 ਲੱਖ 55 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਡਾਊਨ ਸਟਰੀਮ ਨੂੰ ਛੱਡਿਆ ਜਾ ਰਿਹਾ ਸੀ। ਬੇਸ਼ੱਕ ਪਾਣੀ ਦਾ ਪੱਧਰ ਘੱਟ ਰਿਹਾ ਹੈ ਪਰ ਅਜੇ ਵੀ ਪਾਣੀ ਦੀ ਮਾਰ ਜਾਰੀ ਹੈ। 

ਪਿਛਲੀ ਖ਼ਬਰ ਮਨਾਲੀ ਨੂੰ ਜੋੜਨ ਵਾਲੀ ਸੜਕ ਅਚਾਨਕ ਆਏ ਹੜ੍ਹ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਅਗਲੀ ਖ਼ਬਰ ਬੱਦਲ ਫੱਟਣ ਦੀ ਘਟਨਾ 'ਤੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਵਲੋਂ ਟਵੀਟ ਜਾਰੀ