30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2025

ਫੌਜ ਨੂੰ ਜੁਲਾਈ ਵਿਚ ਪਹਿਲੇ 3 ਅਪਾਚੇ ਹੈਲੀਕਾਪਟਰ ਮਿਲਣਗੇ

ਨਵੀਂ ਦਿੱਲੀ , 2 ਜੁਲਾਈ - ਭਾਰਤੀ ਫੌਜ ਦੀ ਤਾਕਤ ਨੂੰ ਹੋਰ ਵਧਾਉਣ ਲਈ ਅਮਰੀਕਾ ਤੋਂ ਖ਼ਰੀਦੇ ਗਏ ਅਪਾਚੇ ਅਟੈਕ ਹੈਲੀਕਾਪਟਰ ਇਸ ਮਹੀਨੇ ਭਾਰਤੀ ਫੌਜ ਦੇ ਬੇੜੇ ਵਿਚ ਸ਼ਾਮਿਲ ਹੋ ਜਾਣਗੇ। ਪਹਿਲੇ ਬੈਚ ਵਿਚ ...

ਅਜੀਤ ਡੈਸਕ 02-07-2025

ਨਵੀਂ ਦਿੱਲੀ , 2 ਜੁਲਾਈ - ਭਾਰਤੀ ਫੌਜ ਦੀ ਤਾਕਤ ਨੂੰ ਹੋਰ ਵਧਾਉਣ ਲਈ ਅਮਰੀਕਾ ਤੋਂ ਖ਼ਰੀਦੇ ਗਏ ਅਪਾਚੇ ਅਟੈਕ ਹੈਲੀਕਾਪਟਰ ਇਸ ਮਹੀਨੇ ਭਾਰਤੀ ਫੌਜ ਦੇ ਬੇੜੇ ਵਿਚ ਸ਼ਾਮਿਲ ਹੋ ਜਾਣਗੇ। ਪਹਿਲੇ ਬੈਚ ਵਿਚ 3 ਅਪਾਚੇ ਹੈਲੀਕਾਪਟਰ ਹੋਣਗੇ, ਜਿਨ੍ਹਾਂ ਨੂੰ ਪਾਕਿਸਤਾਨ ਸਰਹੱਦ ਨਾਲ ਲੱਗਦੇ ਜੋਧਪੁਰ ਵਿਚ ਤਾਇਨਾਤ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਸਾਲ 2020 ਵਿਚ 6 ਅਪਾਚੇ ਹੈਲੀਕਾਪਟਰ ਖ਼ਰੀਦਣ ਲਈ ਇਕ ਸਮਝੌਤਾ ਹੋਇਆ ਸੀ। ਇਸ ਦੀ ਕੀਮਤ 800 ਮਿਲੀਅਨ ਡਾਲਰ ਸੀ। ਕਈ ਵਾਰ ਡਿਲੀਵਰੀ ਮੁਲਤਵੀ ਕਰਨ ਤੋਂ ਬਾਅਦ, ਹੁਣ 3 ਹੈਲੀਕਾਪਟਰ ਜੁਲਾਈ ਦੇ ਅੰਤ ਤੱਕ ਪ੍ਰਾਪਤ ਹੋਣੇ ਹਨ। ਬਾਕੀ 3 ਹੈਲੀਕਾਪਟਰ ਅਕਤੂਬਰ ਤੱਕ ਉਪਲਬਧ ਹੋਣਗੇ।

ਪਿਛਲੀ ਖ਼ਬਰ ਵੈਭਵ ਸੂਰਿਆਵੰਸ਼ੀ ਨੇ ਅੰਡਰ-19 ਵਨਡੇ 'ਚ ਰਚਿਆ ਨਵਾਂ ਇਤਿਹਾਸ ਅਗਲੀ ਖ਼ਬਰ ਮਾਈਕ੍ਰੋਸਾਫਟ ਵੱਡੇ ਪੱਧਰ 'ਤੇ ਛਾਂਟੀ ਕਰੇਗਾ