ਜਲੰਧਰ, 11 ਜੂਨ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਬਰਲਟਨ ਪਾਰਕ ਵਿਚ ਸਪੋਰਟਸ ਹੱਬ ਦਾ ਉਦਘਾਟਨ ਕਰਨਗੇ। ਇਸ ਤੋਂ ਪਹਿਲਾਂ ਸੀ.ਐਮ. ਮਾਨ ਅਤੇ ਅਰਵਿੰਦ ਕੇਜਰੀਵਾਲ ਲੈਦਰ ਕੰਪਲੈਕਸ ਵਿਚ ਸਥਿਤ ਇੰਟਰਨੈਸ਼ਨਲ ਸਪੋਰਟਸ ਇੰਡਸਟਰੀ ਪਹੁੰਚੇ। ਜਿਥੇ ਉਨ੍ਹਾਂ ਰਗਬੀ ਵਰਲਡ ਕੱਪ ਗੇਂਦਾਂ ਦੀ ਸ਼ਿਪਮੈਂਟ ਰਵਾਨਾ ਕੀਤੀ, ਜਿਸ ਤੋਂ ਬਾਅਦ ਹੁਣ ਉਹ ਬਰਲਟਨ ਪਾਰਕ ਵਿਚ ਸਪੋਰਟਸ ਹੱਬ ਦਾ ਉਦਘਾਟਨ ਕਰਨਗੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੀ.ਐਮ. ਮਾਨ ਨੇ ਕਿਹਾ ਕਿ ਸਪੋਰਟਸ ਕੈਪੀਟਲ ਵਿਚ ਸ਼ਿਪਮੈਂਟ ਲਈ ਰਗਬੀ ਲੰਡਨ ਭੇਜੀ ਗਈ ਸੀ। ਜਲੰਧਰ ਵਿਚ ਬਣੇ ਰਗਬੀ ਨਾਲ ਵਿਸ਼ਵ ਕੱਪ ਟੂਰਨਾਮੈਂਟ ਖੇਡੇ ਜਾਂਦੇ ਹਨ। ਜਲੰਧਰ ਵਿਚ ਬਣੇ ਕ੍ਰਿਕਟ ਬੈਟਾਂ ਨਾਲ ਵਿਸ਼ਵ ਕੱਪ ਟੂਰਨਾਮੈਂਟ ਖੇਡੇ ਜਾਂਦੇ ਹਨ। ਇਸ ਕਾਰਨ ਫੀਫਾ ਵਰਲਡ ਕੱਪ ਮੈਚ ਜਲੰਧਰ ਵਿਚ ਬਣੇ ਫੁੱਟਬਾਲਾਂ ਨਾਲ ਖੇਡੇ ਜਾਂਦੇ ਹਨ, ਜੋ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ।