ਸੁਲਤਾਨਪੁਰ ਲੋਧੀ, 11 ਜੂਨ (ਨਰੇਸ਼ ਹੈਪੀ, ਲਾਡੀ)-ਸੁਲਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ ਵਿਖੇ ਆਪਸੀ ਰੰਜਿਸ਼ ਨੂੰ ਲੈ ਕੇ ਗੋਲੀ ਚੱਲਣ ਨਾਲ ਇਕ ਨੌਜਵਾਨ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਬੋਬੀ ਪੁੱਤਰ ਜਸਵਿੰਦਰ ਸਿੰਘ ਵਾਸੀ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਨਵੀਂ ਦਾਣਾ ਮੰਡੀ ਵਿਖੇ ਕਿਸੇ ਰਾਜ਼ੀਨਾਮੇ ਨੂੰ ਲੈ ਕੇ ਬੈਠੇ ਸੀ। ਦੂਜੀ ਪਾਰਟੀ ਵਾਲੇ 10-12 ਦੀ ਗਿਣਤੀ ਵਿਚ ਨੌਜਵਾਨ ਤਿੰਨ ਗੱਡੀਆਂ ਵਿਚ ਸਵਾਰ ਹੋ ਕੇ ਆਏ ਅਤੇ ਆਉਂਦੇ ਹੀ ਝਗੜਾ ਕਰਨ ਲੱਗ ਪਏ। ਬੋਬੀ ਨੇ ਦੱਸਿਆ ਕਿ ਬਹਿਸ ਦੌਰਾਨ ਕਾਰਾਂ ਵਿਚ ਆਏ ਨੌਜਵਾਨਾਂ ਵਿਚੋਂ ਇਕ ਨੇ ਉਨ੍ਹਾਂ ਵੱਲ ਗੋਲੀਆਂ ਚਲਾ ਦਿੱਤੀਆਂ ਅਤੇ ਦੋਵੇਂ ਗੋਲੀਆਂ ਵਿਚੋਂ ਇਕ ਗੋਲੀ ਉਸਦੀ ਪਿੱਠ ਉਤੇ ਲੱਗੀ। ਪੁਲਿਸ ਨੇ ਬੋਬੀ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਵਲ ਹਸਪਤਾਲ, ਸੁਲਤਾਨਪੁਰ ਲੋਧੀ ਵਲੋਂ ਬੋਬੀ ਨੂੰ ਮੁਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ, ਕਪੂਰਥਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਤਾਜ਼ਾ ਖ਼ਬਰਾਂ
Free
ਸੁਲਤਾਨਪੁਰ : ਨਵੀਂ ਦਾਣਾ ਮੰਡੀ 'ਚ ਚੱਲੀ ਗੋਲੀ, ਇਕ ਜ਼ਖਮੀ
ਸੁਲਤਾਨਪੁਰ ਲੋਧੀ, 11 ਜੂਨ (ਨਰੇਸ਼ ਹੈਪੀ, ਲਾਡੀ)-ਸੁਲਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ ਵਿਖੇ ਆਪਸੀ ਰੰਜਿਸ਼ ਨੂੰ...
ਅਜੀਤ ਡੈਸਕ
11-06-2025