27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2025

ਰਾਜਾ ਹੱਤਿਆਕਾਂਡ: ਦੋਸ਼ੀਆਂ ਨੂੰ ਲੈ ਸ਼ਿਲਾਂਗ ਪੁੱਜੀ ਪੁਲਿਸ, ਅਦਾਲਤ ’ਚ ਕਰੇਗੀ ਪੇਸ਼

ਸ਼ਿਲਾਂਗ, 11 ਜੂਨ- ਮੇਘਾਲਿਆ ਪੁਲਿਸ ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੂਵੰਸ਼ੀ ਦੇ ਕਤਲ ਦੇ 5 ਦੋਸ਼ੀਆਂ ਨੂੰ ਲੈ ਕੇ ਸ਼ਿਲਾਂਗ ਪਹੁੰਚ ਗਈ ਹੈ। ਪਤਨੀ ਸੋਨਮ ਸਮੇਤ ਸਾਰਿਆਂ ਨੂੰ ਇਥੇ ਸਦਰ ਪੁਲਿਸ ਸਟੇਸ਼ਨ ਵਿਚ ਰੱਖਿਆ ਗਿਆ ਹੈ। ਪੁਲਿਸ ਸਟੇਸ਼ਨ ਦੀ ਸੁਰੱਖਿਆ ਲਈ ਸੀ....

ਅਜੀਤ ਡੈਸਕ 11-06-2025

ਸ਼ਿਲਾਂਗ, 11 ਜੂਨ- ਮੇਘਾਲਿਆ ਪੁਲਿਸ ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੂਵੰਸ਼ੀ ਦੇ ਕਤਲ ਦੇ 5 ਦੋਸ਼ੀਆਂ ਨੂੰ ਲੈ ਕੇ ਸ਼ਿਲਾਂਗ ਪਹੁੰਚ ਗਈ ਹੈ। ਪਤਨੀ ਸੋਨਮ ਸਮੇਤ ਸਾਰਿਆਂ ਨੂੰ ਇਥੇ ਸਦਰ ਪੁਲਿਸ ਸਟੇਸ਼ਨ ਵਿਚ ਰੱਖਿਆ ਗਿਆ ਹੈ। ਪੁਲਿਸ ਸਟੇਸ਼ਨ ਦੀ ਸੁਰੱਖਿਆ ਲਈ ਸੀ.ਆਰ.ਪੀ.ਐਫ਼. ਜਵਾਨ ਤਾਇਨਾਤ ਹਨ। ਕਿਸੇ ਨੂੰ ਵੀ ਕੈਂਪਸ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਕੁਝ ਸਮੇਂ ਬਾਅਦ ਪੁਲਿਸ ਸਾਰਿਆਂ ਦਾ ਮੈਡੀਕਲ ਚੈੱਕਅਪ ਕਰੇਗੀ। ਇਸ ਤੋਂ ਬਾਅਦ, ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਸ਼ਿਲਾਂਗ ਪੁਲਿਸ ਅਦਾਲਤ ਵਿਚ ਉਨ੍ਹਾਂ ਦਾ ਰਿਮਾਂਡ ਮੰਗੇਗੀ। ਇਸ ਤੋਂ ਬਾਅਦ, ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਦੋਸ਼ੀਆਂ ਨੂੰ ਆਹਮੋ-ਸਾਹਮਣੇ ਲਿਆ ਸਕਦੀ ਹੈ। ਸੂਤਰਾਂ ਨੇ ਸੀਨ ਰੀਕ੍ਰੀਏਸ਼ਨ ਬਾਰੇ ਵੀ ਗੱਲ ਕੀਤੀ ਹੈ।

ਪਿਛਲੀ ਖ਼ਬਰ ਕੇਰਲ ਹਾਈ ਕੋਰਟ ਨੇ ਪਿ੍ਅੰਕਾ ਗਾਂਧੀ ਵਾਡਰਾ ਤੋਂ ਮੰਗਿਆ ਜਵਾਬ ਅਗਲੀ ਖ਼ਬਰ ਰਾਜਧਾਨੀ ਵਿਚ ਗਰਮੀ ਦਾ ਕਹਿਰ, ਮਾੜੀ ਸ਼੍ਰੇਣੀ ’ਚ ਗਈ ਹਵਾ ਦੀ ਗੁਣਵੱਤਾ