27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2025

ਰਾਜਧਾਨੀ ਵਿਚ ਗਰਮੀ ਦਾ ਕਹਿਰ, ਮਾੜੀ ਸ਼੍ਰੇਣੀ ’ਚ ਗਈ ਹਵਾ ਦੀ ਗੁਣਵੱਤਾ

ਨਵੀਂ ਦਿੱਲੀ, 11 ਜੂਨ - ਅੱਜ ਰਾਜਧਾਨੀ ਵਿਚ ਘੱਟੋ ਘੱਟ ਤਾਪਮਾਨ 27.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤ ਮੌਸਮ ਵਿਭਾਗ (ਆਈ.ਐਮ.ਡੀ.) ਨੇ ਸੋਮਵਾਰ ਨੂੰ ਰਾਜਧਾਨੀ ਲਈ ਬੁੱਧਵਾਰ ਤੱਕ ਲਈ ਆਰੈਂਜ ਅਲਰਟ ਜਾਰੀ ਕੀਤਾ ਸੀ ਤੇ ਇਸ ਦੇ ਨਾਲ ਹੀ ਲੋਕਾਂ ਨੂੰ....

ਅਜੀਤ ਡੈਸਕ 11-06-2025

ਨਵੀਂ ਦਿੱਲੀ, 11 ਜੂਨ - ਅੱਜ ਰਾਜਧਾਨੀ ਵਿਚ ਘੱਟੋ ਘੱਟ ਤਾਪਮਾਨ 27.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤ ਮੌਸਮ ਵਿਭਾਗ (ਆਈ.ਐਮ.ਡੀ.) ਨੇ ਸੋਮਵਾਰ ਨੂੰ ਰਾਜਧਾਨੀ ਲਈ ਬੁੱਧਵਾਰ ਤੱਕ ਲਈ ਆਰੈਂਜ ਅਲਰਟ ਜਾਰੀ ਕੀਤਾ ਸੀ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਚੱਲ ਰਹੀ ਗਰਮੀ ਦੀ ਲਹਿਰ ਤੋਂ ਆਪਣੇ ਆਪ ਨੂੰ ਬਚਾਉਣ ਲਈ ਕਦਮ ਚੁੱਕਣ ਦੀ ਚਿਤਾਵਨੀ ਦਿੱਤੀ ਸੀ। ਆਈ.ਐਮ.ਡੀ. ਦੇ ਅਨੁਸਾਰ ਦਿੱਲੀ ਵਿਚ ਘੱਟੋ ਘੱਟ 12 ਜੂਨ ਤੱਕ ਬਹੁਤ ਗਰਮ ਮੌਸਮ ਬਣਿਆ ਰਹੇਗਾ। ਸਵੇਰੇ 8.30 ਵਜੇ ਸਾਪੇਖਿਕ ਨਮੀ 39 ਪ੍ਰਤੀਸ਼ਤ ਸੀ ਅਤੇ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਹਵਾ ਦੀ ਗੁਣਵੱਤਾ ਵੀ ਮਾੜੀ ਸ਼੍ਰੇਣੀ ਵਿਚ ਦਰਜ ਕੀਤੀ ਗਈ ਕਿਉਂਕਿ ਸਵੇਰੇ 9 ਵਜੇ ਏਅਰ ਕੁਆਲਿਟੀ ਇੰਡੈਕਸ 227 ਸੀ।

ਪਿਛਲੀ ਖ਼ਬਰ ਰਾਜਾ ਹੱਤਿਆਕਾਂਡ: ਦੋਸ਼ੀਆਂ ਨੂੰ ਲੈ ਸ਼ਿਲਾਂਗ ਪੁੱਜੀ ਪੁਲਿਸ, ਅਦਾਲਤ ’ਚ ਕਰੇਗੀ ਪੇਸ਼ ਅਗਲੀ ਖ਼ਬਰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ 13 ਸਾਲਾਂ ਬੱਚਾ