27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2025

ਗੁਰਦਾਸ ਮਾਨ ਦੇ ਭਰਾ ਗੁਰਪੰਥ ਮਾਨ ਦਾ ਹੋਇਆ ਦਿਹਾਂਤ

ਚੰਡੀਗੜ੍ਹ, 9 ਜੂਨ-ਪੰਜਾਬੀ ਸਿੰਗਰ ਗੁਰਦਾਸ ਮਾਨ ਦੇ ਭਰਾ ਗੁਰਪੰਥ ਮਾਨ ਦਾ ਦਿਹਾਂਤ ਹੋ...

ਅਜੀਤ ਡੈਸਕ 09-06-2025

ਚੰਡੀਗੜ੍ਹ, 9 ਜੂਨ-ਪੰਜਾਬੀ ਸਿੰਗਰ ਗੁਰਦਾਸ ਮਾਨ ਦੇ ਭਰਾ ਗੁਰਪੰਥ ਮਾਨ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੱਜ ਮੁਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਸੰਖੇਪ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਗਿੱਦੜਬਾਹਾ ਕਸਬੇ ਦੇ ਇਕ ਕਮਿਸ਼ਨ ਏਜੰਟ ਅਤੇ ਕਿਸਾਨ, 68 ਸਾਲਾ ਗੁਰਪੰਥ, ਲਗਭਗ ਦੋ ਮਹੀਨਿਆਂ ਤੋਂ ਮੁਹਾਲੀ ਦੇ ਇਕ ਮਲਟੀ-ਸਪੈਸ਼ਲਿਟੀ ਹਸਪਤਾਲ ਵਿਚ ਇਲਾਜ ਅਧੀਨ ਸਨ। ਅੱਜ ਉਸਦੀ ਬੀਮਾਰੀ ਕਾਰਨ ਮੌਤ ਹੋ ਗਈ। ਗੁਰਪੰਥ ਦੇ ਪਿੱਛੇ ਉਸਦੀ ਪਤਨੀ, ਪੁੱਤਰ ਅਤੇ ਧੀ ਹੈ, ਦੋਵੇਂ ਬੱਚੇ ਵਿਦੇਸ਼ ਵਿਚ ਵਸ ਗਏ ਹਨ। 

ਪਿਛਲੀ ਖ਼ਬਰ ਕੱਲ੍ਹ 'FastTrack Punjab Portal' ਉਦਯੋਗ ਲਈ ਕੀਤਾ ਜਾਵੇਗਾ ਲਾਂਚ ਅਗਲੀ ਖ਼ਬਰ ਰੂਸ-ਯੂਕਰੇਨ ਯੁੱਧ 'ਚ ਲਾਪਤਾ ਹੋਏ ਲੋਕਾਂ ਦੇ ਨਾਮ ਆਏ ਸਾਹਮਣੇ