29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2025

ਰਾਜਸਥਾਨ ਵਿਚ ਭਾਰੀ ਗਰਮੀ, ਗੰਗਾਨਗਰ ਵਿਚ ਤਾਪਮਾਨ 47 ਡਿਗਰੀ ਨੂੰ ਪਾਰ

ਜੈਪੁਰ, 8 ਜੂਨ - ਰਾਜਸਥਾਨ ਦੇ ਜ਼ਿਆਦਾਤਰ ਖੇਤਰ ਇਕ ਵਾਰ ਫਿਰ ਗਰਮੀ ਦੀ ਲਪੇਟ ਵਿਚ ਹਨ ਅਤੇ ਗੰਗਾਨਗਰ ਵਿਚ ਵੱਧ ਤੋਂ ਵੱਧ ਤਾਪਮਾਨ 47.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਰਾਜ ਵਿਚ ਸਭ ਤੋਂ ...

ਅਜੀਤ ਡੈਸਕ 08-06-2025

ਜੈਪੁਰ, 8 ਜੂਨ - ਰਾਜਸਥਾਨ ਦੇ ਜ਼ਿਆਦਾਤਰ ਖੇਤਰ ਇਕ ਵਾਰ ਫਿਰ ਗਰਮੀ ਦੀ ਲਪੇਟ ਵਿਚ ਹਨ ਅਤੇ ਗੰਗਾਨਗਰ ਵਿਚ ਵੱਧ ਤੋਂ ਵੱਧ ਤਾਪਮਾਨ 47.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਰਾਜ ਵਿਚ ਸਭ ਤੋਂ ਵੱਧ ਸੀ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਰਾਜ ਵਿਚ ਭਾਰੀ ਗਰਮੀ ਦਾ ਦੌਰ ਜਾਰੀ ਰਹੇਗਾ। ਵਿਭਾਗ ਅਨੁਸਾਰ, ਐਤਵਾਰ ਨੂੰ ਗੰਗਾਨਗਰ ਵਿਚ ਵੱਧ ਤੋਂ ਵੱਧ ਤਾਪਮਾਨ 47.4 ਡਿਗਰੀ, ਬੀਕਾਨੇਰ 46 ਡਿਗਰੀ, ਬਾੜਮੇਰ 45.9 ਡਿਗਰੀ, ਚੁਰੂ 45.6 ਡਿਗਰੀ, ਫਲੋਦੀ 45.4 ਡਿਗਰੀ, ਜੈਸਲਮੇਰ 45.2 ਅਤੇ ਕੋਟਾ 45 ਡਿਗਰੀ ਸੈਲਸੀਅਸ ਰਿਹਾ। ਜੈਪੁਰ ਦੇ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਆਉਣ ਵਾਲੇ ਹਫ਼ਤੇ ਦੌਰਾਨ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੌਸਮ ਖੁਸ਼ਕ ਰਹੇਗਾ।

ਪਿਛਲੀ ਖ਼ਬਰ ਐਨ.ਆਈ.ਏ. ਨੇ 3 ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਕੋਲੰਬੀਆ ਦੇ ਰਾਸ਼ਟਰਪਤੀ ਉਮੀਦਵਾਰ ਦੇ ਸਿਰ ਵਿਚ ਮਾਰੀ ਗੋਲੀ, ਹਾਲਤ ਗੰਭੀਰ